ਬੈਂਕ ਆਫ ਇੰਡੀਆ ਨੂੰ ਚੌਥੀ ਤਿਮਾਹੀ ''ਚ ਹੋਇਆ 3571.41 ਕਰੋੜ ਰੁਪਏ ਦਾ ਘਾਟਾ
Thursday, Jun 25, 2020 - 09:58 PM (IST)
ਨਵੀਂ ਦਿੱਲੀ–ਜਨਤਕ ਖੇਤਰ ਦੇ ਬੈਂਕ ਆਫ ਇੰਡੀਆ ਨੂੰ ਬੀਤੇ ਮਾਲੀ ਸਾਲ 2019-20 ਦੀ ਚੌਥੀ ਤਿਮਾਹੀ (ਜਨਵਰੀ-ਮਾਰਚ) 'ਚ 3571.41 ਕਰੋੜ ਰੁਪਏ ਦਾ ਸਿੰਗਲ ਸ਼ੁੱਧ ਘਾਟਾ ਹੋਇਆ ਹੈ। ਡੁੱਬੇ ਕਰਜ਼ਿਆਂ ਲਈ ਉੱਚੀਆਂ ਵਿਵਸਥਾਵਾਂ ਕਾਰਣ ਬੈਂਕ ਨੂੰ ਵੱਡਾ ਨੁਕਸਾਨ ਹੋਇਆ ਹੈ। ਇਸ ਤੋਂ ਪਿਛਲੇ ਮਾਲੀ ਸਾਲ ਦੀ ਇਸੇ ਤਿਮਾਹੀ 'ਚ ਬੈਂਕ ਨੇ 251.79 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਉੱਧਰ ਅਕਤੂਬਰ-ਦਸੰਬਰ ਤਿਮਾਹੀ 'ਚ ਬੈਂਕ ਨੇ 105.52 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਸੀ। ਬੈਂਕ ਆਫ ਇੰਡੀਆ ਨੇ ਕਿਹਾ ਕਿ ਡੁੱਬੇ ਕਰਜ਼ੇ 'ਤੇ ਉੱਚੀ ਵਿਵਸਥਾ ਕਾਰਨ ਉਸ ਨੂੰ ਘਾਟਾ ਝਲਣਾ ਪਿਆ ਹੈ।
2019-20 ਦੀ ਚੌਥੀ ਤਿਮਾਹੀ 'ਚ ਡੁੱਬੇ ਕਰਜ਼ੇ ਲਈ ਉਸ ਦੀ ਵਿਵਸਥਾ ਵਧ ਕੇ 7316 ਕਰੋੜ ਰੁਪਏ 'ਤੇ ਪਹੁੰਚ ਗਈ। ਇਸ ਨਾਲ ਪਿਛਲੇ ਮਾਲੀ ਸਾਲ ਦੀ ਇਸੇ ਤਿਮਾਹੀ 'ਚ ਇਹ ਅੰਕੜਾ 1503 ਕਰੋੜ ਰੁਪਏ ਰਿਹਾ ਸੀ। ਚੌਥੀ ਤਿਮਾਹੀ ਦੇ ਦੌਰਾਨ ਬੈਂਕ ਦੀ ਆਮਦਨ ਘਟ ਕੇ 12215.78 ਕਰੋੜ ਰੁਪਏ ਰਹਿ ਗਈ ਜੋ ਇਸ ਤੋਂ ਪਿਛਲੇ ਮਾਲੀ ਦੀ ਇਸੇ ਤਿਮਾਹੀ 'ਚ 12293.59 ਕਰੋੜ ਰੁਪਏ ਰਹੀ ਸੀ।