ਬੈਂਕ ਆਫ ਇੰਡੀਆ ਨੇ ਬਾਹਰੀ ਮਿਆਰ ਆਧਾਰਿਤ ਵਿਆਜ ਦਰ ’ਚ ਕੀਤੀ 0.75 ਫੀਸਦੀ ਦੀ ਕਟੌਤੀ

Monday, Mar 30, 2020 - 01:18 AM (IST)

ਬੈਂਕ ਆਫ ਇੰਡੀਆ ਨੇ ਬਾਹਰੀ ਮਿਆਰ ਆਧਾਰਿਤ ਵਿਆਜ ਦਰ ’ਚ ਕੀਤੀ 0.75 ਫੀਸਦੀ ਦੀ ਕਟੌਤੀ

ਮੁੰਬਈ (ਭਾਸ਼ਾ)-ਬੈਂਕ ਆਫ ਇੰਡੀਆ ਨੇ ਬਾਹਰੀ ਮਿਆਰ ਆਧਾਰਿਤ ਵਿਆਜ ਦਰ ਨੂੰ 0.75 ਫੀਸਦੀ ਘਟਾ ਕੇ 7.25 ਫੀਸਦੀ ਕਰਨ ਦਾ ਐਲਾਨ ਕੀਤਾ। ਨਵੀਂ ਦਰ 1 ਅਪ੍ਰੈਲ ਤੋਂ ਪ੍ਰਭਾਵੀ ਹੋਵੇਗੀ। ਇਸ ਤਰ੍ਹਾਂ ਬੈਂਕ ਨੇ ਰਿਜ਼ਰਵ ਬੈਂਕ ਦੀ ਰੈਪੋ ਦਰ ’ਚ ਹਾਲ ਹੀ ’ਚ ਕੀਤੀ ਗਈ 0.75 ਫੀਸਦੀ ਦੀ ਪੂਰੀ ਕਟੌਤੀ ਦਾ ਲਾਭ ਗਾਹਕਾਂ ਤੱਕ ਤੁਰੰਤ ਪਹੁੰਚਾਉਣ ਦਾ ਕਦਮ ਚੁੱਕਿਆ ਹੈ। ਬੈਂਕ ਆਫ ਇੰਡੀਆ ਦੀ ਬਾਹਰੀ ਮਿਆਰ ਆਧਾਰਿਤ ਵਿਆਜ ਦਰ ਰੈਪੋ ਦਰ ਨਾਲ ਜੁਡ਼ੀ ਹੋਈ ਹੈ।

ਰਿਜ਼ਰਵ ਬੈਂਕ ਨੇ 27 ਮਾਰਚ ਨੂੰ ਰੈਪੋ ਦਰ ਨੂੰ 0.75 ਫੀਸਦੀ ਘਟਾ ਕੇ 4.40 ਫੀਸਦੀ ਕਰ ਦਿੱਤਾ ਸੀ। ਬੈਂਕ ਆਫ ਇੰਡੀਆ ਨੇ ਕਿਹਾ, ‘‘ਬਾਹਰੀ ਮਿਆਰ ਆਧਾਰਿਤ ਵਿਆਜ ਦਰ ਨੂੰ 0.75 ਫੀਸਦੀ ਘਟਾ ਦਿੱਤਾ ਗਿਆ ਹੈ। ਹੁਣ ਇਹ ਦਰ ਸਾਲਾਨਾ 7.25 ਫੀਸਦੀ ਹੋ ਗਈ ਹੈ।’’ ਬੈਂਕ ਨੇ ਇਕ ਮਹੀਨੇ ਤੋਂ ਲੈ ਕੇ ਇਕ ਸਾਲ ਤੱਕ ਦੀ ਮਚਿਓਰਿਟੀ ਮਿਆਦ ਵਾਲੇ ਕਰਜ਼ੇ ਲਈ ਮਾਰਜਨਲ ਲਾਗਤ ਆਧਾਰਿਤ ਵਿਆਜ ਦਰ (ਐੱਮ. ਸੀ. ਐੱਲ. ਆਰ.) ’ਚ ਵੀ 0.25 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਦੇ ਨਾਲ ਹੀ ਇਕ ਦਿਨ ਦੀ ਮਚਿਓਰਿਟੀ ਵਾਲੇ ਕਰਜ਼ੇ ਲਈ ਐੱਮ. ਸੀ. ਐੱਲ. ਆਰ. ’ਚ 0.15 ਫੀਸਦੀ ਦੀ ਕਟੌਤੀ ਕੀਤੀ ਗਈ ਹੈ।


author

Karan Kumar

Content Editor

Related News