ਬੀ. ਓ. ਬੀ. ਹਰ ਬੈਂਕਿੰਗ ਸਹਾਇਕ ਨੂੰ 2000 ਰੁਪਏ ਦੇਵੇਗਾ

03/29/2020 1:42:29 AM

ਨਵੀਂ ਦਿੱਲੀ  (ਭਾਸ਼ਾ)-ਬੈਂਕ ਆਫ ਬੜੌਦਾ (ਬੀ. ਓ. ਬੀ.) ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਸਵੱਛਤਾ ਮਾਪਦੰਡਾਂ ਨੂੰ ਬਣਾਈ ਰੱਖਣ ਲਈ ਉਹ ਆਪਣੇ ਹਰ ਬੈਂਕਿੰਗ ਸਹਾਇਕ ਨੂੰ 2000 ਰੁਪਏ ਦੇਵੇਗਾ। ਬੈਂਕ ਨੇ ਕਿਹਾ ਕਿ ਉਸਦੀ ਇਹ ਕੋਸ਼ਿਸ਼ ਕੋਰੋਨਾ ਵਾਇਰਸ ਮਹਾਮਾਰੀ ਤੋਂ ਆਪਣੇ ਗਾਹਕਾਂ, ਆਮ ਜਨਤਾ ਤੇ ਬੈਂਕ ਕੰਮਕਾਜ ਵਿਚ ਉਸਦੀ ਮਦਦ ਕਰਨ ਵਾਲੇ ਸਹਾਇਕਾਂ ਦੀ ਸੁਰੱਖਿਆ ਕਰਨ ਲਈ ਹੈ।

ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਕੋਵਿਡ-19 ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਇਹ ਜ਼ਰੂਰੀ ਹੈ ਕਿ ਬੈਂਕਿੰਗ ਸਹਾਇਕਾਂ ਨੂੰ ਕੇਂਦਰ ਨੂੰ ਸਾਫ ਤੇ ਸਵੱਛ ਰੱਖਿਆ ਜਾਵੇ। ਬਿਆਨ ਵਿਚ ਕਿਹਾ ਗਿਆ ਕਿ ਇਸ ਰਾਸ਼ੀ ਦਾ ਇਸਤੇਮਾਲ ਕੀਟਾਣੂਨਾਸ਼ਕ, ਮਾਸਕ, ਦਸਤਾਨੇ ਆਦਿ ਖਰੀਦਣ ਤੇ ਕੇਂਦਰਾਂ ਵਿਚ ਸਾਫ-ਸਫਾਈ ਰੱਖਣ ਲਈ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੈਂਕ ਇਸ ਮੁਸ਼ਕਿਲ ਹਾਲਾਤ ਵਿਚ ਲਗਾਤਾਰ ਆਪਣੀਆਂ ਸੇਵਾਵਾਂ ਬਣਾਈ ਰੱਖਣ ਲਈ ਪ੍ਰਤੀ ਦਿਨ ਘੱਟ ਤੋਂ ਘੱਟ 5 ਲੈਣ-ਦੇਣ ਕਰਨ ਵਾਲੇ ਹਰ ਬੈਂਕਿੰਗ ਕੋਰਸਪੋਡੈਂਟ ਨੂੰ 4 ਅਪ੍ਰੈਲ ਤਕ 100 ਰੁਪਏ ਪ੍ਰਤੀ ਦਿਨ ਦੇਵੇਗਾ।


Karan Kumar

Content Editor

Related News