ਬੈਂਕ ਆਫ਼ ਬੜੌਦਾ ਸਸਤੇ 'ਚ ਵੇਚ ਰਿਹੈ ਘਰ, ਜਾਣੋ ਕਿਵੇਂ ਹੋਵੇਗੀ ਨਿਲਾਮੀ ਅਤੇ ਖ਼ਰੀਦਣ ਦਾ ਤਰੀਕਾ

Saturday, Oct 02, 2021 - 12:52 PM (IST)

ਬੈਂਕ ਆਫ਼ ਬੜੌਦਾ ਸਸਤੇ 'ਚ ਵੇਚ ਰਿਹੈ ਘਰ, ਜਾਣੋ ਕਿਵੇਂ ਹੋਵੇਗੀ ਨਿਲਾਮੀ ਅਤੇ ਖ਼ਰੀਦਣ ਦਾ ਤਰੀਕਾ

ਨਵੀਂ ਦਿੱਲੀ - ਜੇਕਰ ਤੁਸੀਂ ਘਰ ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਸਾਬਤ ਹੋ ਸਕਦਾ ਹੈ। ਬੈਂਕ ਆਫ਼ ਬੜੌਦਾ ਜਾਇਦਾਦਾਂ ਦੀ ਨਿਲਾਮੀ ਕਰਨ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਨਿਲਾਮੀ 8 ਅਕਤੂਬਰ 2021 ਤੋਂ ਸ਼ੁਰੂ ਹੋ ਰਹੀ ਹੈ। ਇਹ ਉਹ ਜਾਇਦਾਦ ਹੈ ਜਿਹੜੀ ਡਿਫਾਲਟ ਦੀ ਸੂਚੀ ਵਿਚ ਆ ਚੁੱਕੀ ਹੈ। ਇਸ ਵਿੱਚ ਰਿਹਾਇਸ਼ੀ, ਵਪਾਰਕ, ​​ਉਦਯੋਗਿਕ, ਖੇਤੀ ਸੰਪਤੀਆਂ ਸ਼ਾਮਲ ਹਨ। Indian Banks Auctions Mortgaged Properties Information ਵਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਛੋਟੀਆਂ ਬੱਚਤ ਯੋਜਨਾਵਾਂ ’ਤੇ ਵਿਆਜ ਦਰ ’ਚ ਬਦਲਾਅ ਨਹੀਂ, PPF ’ਤੇ ਮਿਲਦਾ ਰਹੇਗਾ 7.1 ਫੀਸਦੀ ਵਿਆਜ

ਤੁਹਾਨੂੰ ਦੱਸ ਦੇਈਏ ਕਿ ਜਿਹੜੇ ਕਰਜ਼ਾ ਧਾਰਕ ਬੈਂਕਾਂ ਦਾ ਕਰਜ਼ਾ ਵਾਪਸ ਕਰਨ ਵਿਚ ਅਸਮਰੱਥ ਹੁੰਦੇ ਹਨ ਬੈਂਕ ਉਨ੍ਹਾਂ ਸਾਰੇ ਲੋਕਾਂ ਦੀ ਜ਼ਮੀਨ ਬੈਂਕਾਂ ਦੇ ਕਬਜ਼ੇ ਵਿੱਚ ਲੈ ਲੈਂਦੇ ਹਨ। ਇਸ  ਤੋਂ ਬਾਅਦ ਅਜਿਹੀਆਂ ਸੰਪਤੀਆਂ ਨੂੰ ਸਮੇਂ ਸਮੇਂ 'ਤੇ ਬੈਂਕਾਂ ਦੁਆਰਾ ਨਿਲਾਮ ਕਰ ਦਿੱਤਾ ਜਾਂਦਾ ਹੈ। ਇਸ ਨਿਲਾਮੀ ਵਿੱਚ, ਬੈਂਕ ਜਾਇਦਾਦ ਵੇਚ ਕੇ ਆਪਣੇ ਬਕਾਏ ਦੀ ਵਸੂਲੀ ਕਰ ਲੈਂਦੇ ਹਨ।

ਜਾਣੋ ਕਦੋਂ ਹੋਣ ਜਾ ਰਹੀ ਹੈ ਨੀਲਾਮੀ

ਬੈਂਕ ਆਫ਼ ਬੜੌਦਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਬੈਂਕ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਮੈਗਾ ਈ-ਨਿਲਾਮੀ 08 ਅਕਤੂਬਰ, 2021 ਨੂੰ ਕੀਤੀ ਜਾਵੇਗੀ। ਇਸ ਵਿੱਚ ਰਿਹਾਇਸ਼ੀ ਅਤੇ ਵਪਾਰਕ ਸੰਪਤੀ ਦੀ ਈ-ਨਿਲਾਮੀ ਕੀਤੀ ਜਾਵੇਗੀ। ਤੁਸੀਂ ਇੱਥੇ ਵਾਜਬ ਕੀਮਤਾਂ ਤੇ ਜਾਇਦਾਦ ਖਰੀਦ ਸਕਦੇ ਹੋ।

 

ਇਹ ਵੀ ਪੜ੍ਹੋ : Air India ਦਾ ਨਿੱਜੀਕਰਨ! Tata ਵਲੋਂ ਬੋਲੀ ਜਿੱਤਣ ਦੀ ਰਿਪੋਰਟ ਦਾ ਸਰਕਾਰ ਨੇ ਕੀਤਾ ਖੰਡਨ

ਰਜਿਸਟ੍ਰੇਸ਼ਨ ਦਾ ਤਰੀਕਾ

ਦਿਲਚਸਪੀ ਰੱਖਣ ਵਾਲੇ ਬੋਲੀਕਾਰਾਂ ਨੂੰ ਬੈਂਕ ਆਫ਼ ਬੜੌਦਾ ਮੈਗਾ ਈ-ਨਿਲਾਮੀ ਲਈ e Bkray ਪੋਰਟਲ https://ibapi.in/ 'ਤੇ ਰਜਿਸਟਰ ਹੋਣਾ ਪਏਗਾ।

ਇਸ ਪੋਰਟਲ 'ਤੇ 'ਬੋਲੀਕਾਰ ਰਜਿਸਟ੍ਰੇਸ਼ਨ ' 'ਤੇ ਕਲਿੱਕ ਕਰਨ ਤੋਂ ਬਾਅਦ, ਰਜਿਸਟਰੀਕਰਣ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਰਾਹੀਂ ਕਰਨਾ ਪਏਗਾ।

ਬੋਲੀਕਾਰ ਨੂੰ ਜ਼ਰੂਰੀ KYC ਦਸਤਾਵੇਜ਼ ਅਪਲੋਡ ਕਰਨੇ ਹੋਣਗੇ। KYC ਦਸਤਾਵੇਜ਼ ਈ-ਨੀਲਾਮੀ ਸਰਵਿਸ ਪ੍ਰੋਵਾਈਡਰ ਵਲੋਂ ਵੈਰੀਫਾਈ ਕੀਤੇ ਜਾਣਗੇ। ਇਸ ਵਿਚ 2 ਕੰਮਕਾਜੀ ਦਿਨਾਂ ਦਾ ਸਮਾਂ ਲੱਗ ਸਕਦਾ ਹੈ।

ਵਧੇਰੇ ਜਾਣਕਾਰੀ ਲਈ https://ibapi.in/https://www.bankofbaroda.in/e auction.htm?utm_source=SM&utm_medium=Post&utm_campaign=MegaAuction_km 'ਤੇ ਵਿਜ਼ਿਟ ਕਰ ਸਕਦੇ ਹੋ।

ਇਹ ਵੀ ਪੜ੍ਹੋ : ਅੱਜ ਤੋਂ ਹੋਣ ਜਾ ਰਹੇ ਹਨ ਇਹ ਵੱਡੇ ਬਦਲਾਅ, ਜਾਣਕਾਰੀ ਨਾ ਹੋਣ 'ਤੇ ਹੋ ਸਕਦਾ ਹੈ ਨੁਕਸਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News