ਬੈਂਕ ਆਫ ਬੜੌਦਾ ਨੂੰ ਚੌਥੀ ਤਿਮਾਹੀ ''ਚ ਹੋਇਆ 991 ਕਰੋੜ ਰੁਪਏ ਦਾ ਘਾਟਾ

05/22/2019 11:59:50 PM

ਨਵੀਂ ਦਿੱਲੀ—ਜਨਤਕ ਖੇਤਰ ਦੇ ਬੈਂਕ ਆਫ ਬੜੌਦਾ ਨੂੰ ਮਾਰਚ 2019 ਨੂੰ ਬੀਤੇ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ 991 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ। ਇਸ ਨਾਲ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ ਬੈਂਕ ਨੂੰ 3,102.34 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਬੈਂਕ ਦਾ ਸ਼ੁੱਧ ਘਾਟਾ ਵਧਿਆ ਹੈ। ਦਸੰਬਰ 2018 ਨੂੰ ਖਤਮ ਤਿਮਾਹੀ 'ਚ ਬੈਂਕ ਦਾ ਘਾਟਾ 471.25 ਕਰੋੜ ਰੁਪਏ ਰਿਹਾ ਸੀ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਬੈਂਕ ਨੇ ਕਿਹਾ ਕਿ ਉਸ ਨੂੰ ਬੀਤੇ ਸਾਲ 2018-19 ਦੀ ਚੌਥੀ ਤਿਮਾਹੀ 'ਚ ਇਕੋ ਇਕ ਆਧਾਰ 'ਤੇ 991 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਬੈਂਕ ਨੇ ਕਿਹਾ ਕਿ ਕਰਜ਼ 'ਚ ਫਸੇ ਰਹਿਣ ਕਾਰਨ ਉਸ ਦਾ ਘਾਟਾ ਵਧਿਆ ਹੈ। ਪੂਰੇ ਵਿੱਤੀ ਸਾਲ 2018-19 'ਚ ਬੈਂਕ ਦਾ ਸ਼ੁੱਧ ਲਾਭ 433 ਕਰੋੜ ਰੁਪਏ ਅਤੇ ਇੰਟੇਗਰੈਟਿਡ ਮੁਨਾਫਾ 1,100 ਕਰੋੜ ਰੁਪਏ ਵਧਿਆ ਹੈ। ਪੂਰੇ ਵਿੱਤੀ ਸਾਲ ਦੀ ਬੈਂਕ ਦੀ ਆਮਦਨੀ 11.4 ਫੀਸਦੀ ਵਧ ਕੇ 56,065.10 ਕਰੋੜ ਰੁਪਏ 'ਤੇ ਪਹੁੰਚ ਗਈ। ਮਾਰਚ 2019 ਦੇ ਆਖਿਰ ਤਕ ਬੈਂਕ ਦੀ ਗੈਰ ਕਾਰਗੁਜ਼ਾਰੀ ਜਾਇਦਾਦ ਘਟ ਕੇ 9.61 ਫੀਸਦੀ ਰਹਿ ਗਈ ਜੋ ਮਾਰਚ 2018 ਦੇ ਆਖਿਰ ਤਕ 12.26 ਫੀਸਦੀ ਸੀ। ਇਸ ਤਰ੍ਹਾਂ ਬੈਂਕ ਦਾ ਸ਼ੁੱਧ ਐੱਨ.ਪੀ.ਏ. 5.49 ਫੀਸਦੀ ਤੋਂ ਘੱਟ ਕੇ 3.33 ਫੀਸਦੀ ਰਹਿ ਗਿਆ।


Karan Kumar

Content Editor

Related News