ਬੈਂਕ ਕਰਜ਼ੇ ''ਚ ਹੋਇਆ 7.5 ਫੀਸਦੀ ਦਾ ਵਾਧਾ :  ਰਿਜ਼ਰਵ ਬੈਂਕ

Friday, Jan 17, 2020 - 12:34 PM (IST)

ਬੈਂਕ ਕਰਜ਼ੇ ''ਚ ਹੋਇਆ 7.5 ਫੀਸਦੀ ਦਾ ਵਾਧਾ :  ਰਿਜ਼ਰਵ ਬੈਂਕ

 

ਮੁੰਬਈ — ਬੈਂਕਾਂ ਦੇ ਕਰਜ਼ਿਆਂ 'ਚ ਤੇਜ਼ੀ ਆਈ ਹੈ। ਬੈਂਕਾਂ ਦਾ ਕਰਜ਼ਾ 2 ਜਨਵਰੀ ਨੂੰ ਖ਼ਤਮ ਹੋਏ ਪੰਦਰਵਾੜੇ 'ਚ 7.57 ਪ੍ਰਤੀਸ਼ਤ ਵਧ ਕੇ 100.44 ਲੱਖ ਕਰੋੜ ਰੁਪਏ ਹੋ ਗਿਆ। ਇਸ ਦੇ ਨਾਲ ਹੀ ਇਸ ਮਿਆਦ ਦੌਰਾਨ ਡਿਪਾਜ਼ਿਟ ਵਿਚ 9.77 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਤੇ ਇਹ 132.10 ਲੱਖ ਕਰੋੜ ਰੁਪਏ ਰਿਹਾ। ਰਿਜ਼ਰਵ ਬੈਂਕ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਅੰਕੜਿਆਂ ਅਨੁਸਾਰ ਇਕ ਸਾਲ ਪਹਿਲਾਂ ਇਸੇ ਸਮਾਨ ਮਿਆਦ ਦੌਰਾਨ ਬੈਂਕ ਕਰਜ਼ 93.37 ਲੱਖ ਕਰੋੜ ਰੁਪਏ ਸੀ, ਜਦੋਂਕਿ ਡਿਪਾਜ਼ਿਟ 120.33 ਲੱਖ ਕਰੋੜ ਰੁਪਏ ਰਿਹਾ ਸੀ।

ਇਸ ਦੇ ਨਾਲ ਹੀ 20 ਦਸੰਬਰ ਨੂੰ ਖ਼ਤਮ ਹੋਏ ਪੰਦਰਵਾੜੇ ਵਿਚ ਬੈਂਕਾਂ ਦਾ ਕਰਜ਼ਾ 7.10 ਪ੍ਰਤੀਸ਼ਤ ਵਧ ਕੇ 99.47 ਲੱਖ ਕਰੋੜ ਰੁਪਏ ਹੋ ਗਿਆ ਸੀ ਅਤੇ ਜਮ੍ਹਾ  10.09 ਫੀਸਦੀ ਵਧ ਕੇ 130.08 ਲੱਖ ਕਰੋੜ ਰੁਪਏ ਰਿਹਾ ਸੀ।

ਸਾਲ-ਦਰ-ਸਾਲ ਦੇ ਅਧਾਰ 'ਤੇ ਬੈਂਕਾਂ ਦਾ ਕ੍ਰੈਡਿਟ ਗ੍ਰੋਥ 7.2 ਫੀਸਦੀ ਘੱਟ ਕੇ ਨਵੰਬਰ 2019 'ਚ 86.73 ਲੱਖ ਕਰੋੜ ਰੁਪਏ ਰਿਹਾ, ਜਿਹੜਾ ਕਿ ਇਕ ਸਾਲ ਪਹਿਲਾਂ 13.8 ਫੀਸਦੀ ਗ੍ਰੋਥ ਦੇ ਨਾਲ 80.93 ਲੱਖ ਕਰੋੜ ਰੁਪਏ ਸੀ।

ਉਦਯੋਗ ਲਈ ਲੋਨ ਗ੍ਰੋਥ ਨਵੰਬਰ ਵਿਚ 2.4 ਫੀਸਦੀ ਡਿੱਗ ਕੇ 27.72 ਲੱਖ ਕਰੋੜ ਰੁਪਏ ਰਹੀ ਹੈ। ਇਹ ਸਾਲ 2018 ਦੇ ਇਸੇ ਮਹੀਨੇ ਵਿਚ 4 ਪ੍ਰਤੀਸ਼ਤ ਰਹੀ ਸੀ। ਇਸ ਮਹੀਨੇ ਦੌਰਾਨ ਖੇਤੀਬਾੜੀ ਅਤੇ ਇਸ ਨਾਲ ਜੁੜੇ ਕੰਮਾਂ ਲਈ ਕਰਜ਼ੇ ਦੀ ਦਰ ਡਿੱਗ ਕੇ 6.5% ਤੇ ਆ ਗਈ ਜਿਹੜੀ ਕਿ ਪਿਛਲੇ ਸਾਲ 7.7 ਫੀਸਦੀ ਰਹੀ ਸੀ।


Related News