ਦਸੰਬਰ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਇੱਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਲਿਸਟ

11/29/2020 5:05:56 PM

ਨਵੀਂ ਦਿੱਲੀ : ਜੇਕਰ ਦਸੰਬਰ ਮਹੀਨੇ ਵਿਚ ਤੁਹਾਨੂੰ ਬੈਂਕ ਨਾਲ ਸਬੰਧਤ ਕੋਈ ਕੰਮ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਪੜ੍ਹਨਾ ਜ਼ਰੂਰੀ ਹੈ। ਦਰਅਸਲ ਸਾਲ ਦੇ ਆਖ਼ਰੀ ਮਹੀਨੇ ਦਸੰਬਰ ਵਿਚ ਕੁੱਲ 14 ਦਿਨ ਬੈਂਕ ਬੰਦ ਰਹਿਣਗੇ। ਇਨ੍ਹਾਂ ਛੁੱਟੀਆਂ ਵਿਚ ਐਤਵਾਰ ਅਤੇ ਮਹੀਨੇ ਦਾ ਦੂਜਾ ਅਤੇ ਚੌਥਾ ਸ਼ਨੀਵਾਰ ਵੀ ਸ਼ਾਮਲ ਹੈ। ਅਜਿਹੇ ਵਿਚ ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਕਿਸ ਦਿਨ ਬੈਂਕ ਖੁੱਲ੍ਹੇ ਰਹਿਣਗੇ ਅਤੇ ਕਿਸ ਦਿਨ ਬੰਦ ਰਹਿਣਗੇ। ਹਾਲਾਂਕਿ 14 ਦਿਨਾਂ ਦੀ ਛੁੱਟੀ ਦੇਸ਼ ਦੇ ਸਾਰੇ ਬੈਂਕਾਂ ਵਿਚ ਨਹੀਂ ਰਹੇਗੀ। ਇਹ ਛੁੱਟੀਆਂ ਵੱਖ-ਵੱਖ ਸੂਬਿਆਂ ਵਿਚ ਵੱਖ-ਵੱਖ ਦਿਨ ਰਹੇਗੀ।

ਇਹ ਵੀ ਪੜ੍ਹੋ: ਮਾਂ ਬਣਨ ਵਾਲੀ ਹੈ ਪਹਿਲਵਾਨ ਬਬੀਤਾ ਫੋਗਾਟ, ਗੋਦ ਭਰਾਈ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

3 ਦਸੰਬਰ ਤੋਂ ਹੋਵੇਗੀ ਛੁੱਟੀਆਂ ਦੀ ਸ਼ੁਰੂਆਤ
ਦਸੰਬਰ ਮਹੀਨੇ ਵਿਚ ਬੈਂਕ ਛੁੱਟੀਆਂ ਦੀ ਸ਼ੁਰੂਆਤ 3 ਦਸੰਬਰ ਤੋਂ ਹੋਵੇਗੀ। 3 ਦਸੰਬਰ ਨੂੰ ਕਨਕਦਾਸ ਜਯੰਤੀ ਅਤੇ ਫੈਸਟ ਆਫ ਸੈਂਟ ਫਰਾਂਸਿਸ ਜੇਵਿਅਰ ਹੈ। 3 ਦਸਬੰਰ ਦੇ ਬਾਅਦ 6 ਤਾਰੀਖ਼ ਨੂੰ ਐਤਵਾਰ ਹੋਣ ਕਾਰਨ ਦੇਸ਼ ਭਰ ਵਿਚ ਬੈਂਕ ਵਿਚ ਹਫ਼ਤਾਵਾਰੀ ਛੁੱਟੀ ਰਹੇਗੀ। ਇਸ ਦੇ ਬਾਅਦ 12 ਦਸੰਬਰ ਨੂੰ ਦਸੰਬਰ ਮਹੀਨੇ ਦਾ ਦੂਜਾ ਸ਼ਨੀਵਾਰ ਹੈ, ਇਸ ਲਈ ਬੈਂਕ ਵਿਚ ਹਫ਼ਤਾਵਾਰੀ ਛੁੱਟੀ ਰਹੇਗੀ। ਇਸ ਦੇ ਬਾਅਦ 13 ਤਾਰੀਖ਼ ਨੂੰ ਐਤਵਾਰ ਹੋਣ ਕਾਰਨ ਹਫ਼ਤਾਵਾਰੀ ਛੁੱਟੀ ਰਹੇਗੀ। 

ਇਹ ਵੀ ਪੜ੍ਹੋ: ਅੱਜ ਧਰਤੀ ਨੇੜਿਓਂ ਲੰਘੇਗਾ ਬੁਰਜ ਖਲੀਫ਼ਾ ਜਿੰਨਾ ਵੱਡਾ ਉਲਕਾਪਿੰਡ, ਨਾਸਾ ਨੇ ਦਿੱਤੀ ਚਿਤਾਵਨੀ

17, 18, 19 ਨੂੰ ਗੋਆ ਵਿਚ ਛੁੱਟੀ
ਗੋਆ ਵਿਚ 17 ਦਸੰਬਰ ਨੂੰ ਲਾਸੋਂਗ ਤਿਉਹਾਰ, 18 ਦਸੰਬਰ ਨੂੰ ਡੈਥ ਐਨੀਵਰਸਰੀ ਯੂ ਸੋ ਸੋ ਥੰਮ ਅਤੇ 19 ਨੂੰ ਗੋਆ ਲਿਬਰੇਸ਼ਨ ਡੇਅ ਦੀ ਛੁੱਟੀ ਰਹੇਗੀ। ਇਸ ਦੇ ਬਾਅਦ 20 ਤਾਰੀਖ਼ ਨੂੰ ਐਤਵਾਰ ਹੋਣ ਕਾਰਨ ਬੈਂਕਾਂ ਵਿਚ ਹਫ਼ਤਾਵਾਰੀ ਛੁੱਟੀ ਰਹੇਗੀ। 

ਇਹ ਵੀ ਪੜ੍ਹੋ: ਵਿਰਾਟ ਕੋਹਲੀ ਦੇ ਨਾਮ ਇਕ ਹੋਰ ਉਪਲਬੱਧੀ ਹੋਈ ਦਰਜ, 250 ਵਨਡੇ ਕਲੱਬ 'ਚ ਹੋਏ ਸ਼ਾਮਲ

2 ਦਿਨ ਰਹੇਗੀ ਕ੍ਰਿਸਮਸ ਦੀ ਛੁੱਟੀ
ਦਸੰਬਰ ਮਹੀਨੇ ਵਿਚ 2 ਦਿਨ ਕ੍ਰਿਸਮਸ ਦੀ ਵੀ ਛੁੱਟੀ ਰਹੇਗੀ। 24 ਦਸੰਬਰ ਅਤੇ 25 ਦਸੰਬਰ ਨੂੰ ਕ੍ਰਿਸਮਸ ਦੀ ਛੁੱਟੀ ਰਹੇਗੀ ।  ਨਾਲ ਹੀ 26 ਦਸੰਬਰ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਹਫ਼ਤਾਵਾਰੀ ਛੁੱਟੀ ਰਹੇਗੀ ਅਤੇ 27 ਦਸੰਬਰ ਨੂੰ ਐਤਵਾਰ ਹੋਣ  ਕਾਰਨ ਹਫ਼ਤਾਵਾਰੀ ਛੁੱਟੀ ਰਹੇਗੀ। ਉਥੇ ਹੀ 30 ਦਸੰਬਰ ਨੂੰ ਯੁ ਕੀਅੰਗ ਨਾਂਗਬਾਹ ਅਤੇ 31 ਦਸੰਬਰ ਨੂੰ ਯੀਅਰ ਈਵ ਹੋਣ ਕਾਰਨ ਵੀ ਕੁੱਝ ਸੂਬਿਆਂ 'ਚ ਛੁੱਟੀ ਰਹੇਗੀ।

ਇਹ ਵੀ ਪੜ੍ਹੋ: ਅਨੁਸ਼ਕਾ ਸ਼ਰਮਾ ਨੇ ਦੱਸੀ ਡਿਲਿਵਰੀ ਤੋਂ ਬਾਅਦ ਦੀ ਯੋਜਨਾ, ਅਦਾਕਾਰੀ ਨੂੰ ਲੈ ਕੇ ਆਖ਼ੀ ਵੱਡੀ ਗੱਲ


cherry

Content Editor

Related News