ਖਾਤੇ ''ਚ 10 ਹਜ਼ਾਰ ਤੋਂ ਘਟਿਆ ਬੈਲੇਂਸ ਤਾਂ ਲੱਗੇਗਾ ਜੁਰਮਾਨਾ ! 1 ਅਗਸਤ ਤੋਂ ਲਾਗੂ ਹੋਵੇਗਾ ਨਿਯਮ

Thursday, Jun 26, 2025 - 03:47 PM (IST)

ਖਾਤੇ ''ਚ 10 ਹਜ਼ਾਰ ਤੋਂ ਘਟਿਆ ਬੈਲੇਂਸ ਤਾਂ ਲੱਗੇਗਾ ਜੁਰਮਾਨਾ ! 1 ਅਗਸਤ ਤੋਂ ਲਾਗੂ ਹੋਵੇਗਾ ਨਿਯਮ

ਬਿਜ਼ਨੈੱਸ ਡੈਸਕ- ਬੈਂਕ ਆਪਣੇ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਦੇ ਹਨ। ਇਨ੍ਹਾਂ 'ਚੋਂ ਕੁਝ ਸੇਵਾਵਾਂ ਵਿਆਜ ਦਿੰਦੀਆਂ ਹਨ, ਜਦੋਂ ਕਿ ਕੁਝ ਸੇਵਾਵਾਂ ਲਈ ਵਿਆਜ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ, ਕੁਝ ਸੇਵਾਵਾਂ ਲਈ ਫੀਸਾਂ ਦਾ ਭੁਗਤਾਨ ਕਰਨਾ ਪੈਂਦਾ ਹੈ ਅਤੇ ਕੁਝ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਜੁਰਮਾਨਾ ਅਦਾ ਕਰਨਾ ਪੈਂਦਾ ਹੈ। ਜੇਕਰ ਤੁਹਾਡੇ ਬੈਂਕ ਖਾਤੇ 'ਚ ਔਸਤ ਮੰਥਲੀ ਬੈਲੇਂਸ ਮੇਨਟੇਨ ਨਹੀਂ ਕਰਨ ਦੀ ਸਥਿਤੀ 'ਚ ਸ਼ਾਰਟਫਾਲ 'ਤੇ ਬੈਂਕ 6 ਫੀਸਦੀ ਦਾ ਜੁਰਮਾਨਾ ਵਸੂਲੇਗਾ। ਇੱਥੇ ਸ਼ਾਰਟਫਾਲ ਦਾ ਮਤਲਬ ਹੈ ਕਿ ਤੁਹਾਡੇ ਖਾਤੇ 'ਚ ਔਸਤ ਮਹੀਨਾਵਾਰ ਬਕਾਇਆ 10,000 ਰੁਪਏ ਤੋਂ ਘੱਟ ਪੈਸਾ ਹੈ ਤਾਂ ਤੁਹਾਨੂੰ ਇਸ 'ਤੇ 6 ਫੀਸਦੀ ਜੁਰਮਾਨਾ ਦੇਣਾ ਪਵੇਗਾ।

ਇਹ ਵੀ ਪੜ੍ਹੋ : ਇਕ ਵਾਰ ਫ਼ਿਰ ਸੋਨੇ-ਚਾਂਦੀ ਨੇ ਮਾਰਿਆ U-Turn ! ਜਾਣੋ ਕੀ ਹੈ ਤਾਜ਼ਾ ਕੀਮਤ

1 ਅਗਸਤ ਤੋਂ ਲਾਗੂ ਹੋਣਗੇ ਨਵੇਂ ਨਿਯਮ

ਸਿੰਗਾਪੁਰ ਦੇ ਡੀਬੀਐੱਸ ਬੈਂਕ ਦੀ ਸਬਸਿਡੀ ਕੰਪਨੀ ਡੀਬੀਐੱਸ ਬੈਂਕ ਇੰਡੀਆ ਨੇ ਕਿਹਾ ਕਿ ਖਾਤੇ 'ਚ ਔਸਤ ਮਹੀਨਾਵਾਰ ਬਕਾਇਆ ਨਾ ਰੱਖਣ ਦੀ ਸਥਿਤੀ 'ਚ ਸ਼ਾਰਟਫਾਲ 'ਤੇ 6 ਫੀਸਦੀ ਜਾਂ ਵੱਧ ਤੋਂ ਵੱਧ 500 ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ। ਉਦਾਹਰਣ ਵਜੋਂ ਜੇਕਰ ਤੁਹਾਡੇ ਖਾਤੇ 'ਚ 8500 ਰੁਪਏ ਹੈ ਤਾਂ ਤੁਹਾਨੂੰ 1500 ਰੁਪਏ (10,000-8,500=1500) ਦੇ ਸ਼ਾਰਟਫਾਲ 'ਤੇ 6 ਫੀਸਦੀ ਦਾ ਜੁਰਮਾਨਾ ਦੇਣਾ ਹੋਵੇਗਾ। ਡੀਬੀਐੱਸ ਬੈਂਕ ਨੇ ਆਪਣੇ ਸਾਰੇ ਗਾਹਕਾਂ ਨੂੰ ਟੈਕਸਟ ਮੈਸੇਜ ਰਾਹੀਂ ਇਸ ਨਾਲ ਜੁੜੀ ਜਾਣਕਾਰੀ ਦਿੱਤੀ ਹੈ। ਡੀਬੀਐੱਸ ਬੈਂਕ ਨੇ ਦੱਸਿਆ ਕਿ ਐਵਰੇਜ਼ ਮੰਥਲੀ ਬੈਲੇਂਸ ਨਾਲ ਜੁੜਿਆ ਇਹ ਨਵਾਂ ਨਿਯਮ 1 ਅਗਸਤ 2025 ਤੋਂ ਲਾਗੂ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News