ਬਜਾਜ ਆਟੋ ਦੀ ਕੁੱਲ ਵਿਕਰੀ ਮਈ ''ਚ 70 ਫੀਸਦੀ ਘਟੀ

06/02/2020 2:50:53 PM

ਨਵੀਂ ਦਿੱਲੀ— ਬਜਾਜ ਆਟੋ ਨੇ ਮੰਗਲਵਾਰ ਨੂੰ ਦੱਸਿਆ ਕਿ ਮਈ 'ਚ ਉਸ ਦੀ ਕੁੱਲ ਵਿਕਰੀ 70 ਫੀਸਦੀ ਘੱਟ ਕੇ 1,27,128 ਇਕਾਈ ਰਹਿ ਗਈ।

ਪਿਛਲੇ ਸਾਲ ਇਸ ਮਹੀਨੇ ਦੌਰਾਨ ਬਜਾਜ ਦੀ ਵਿਕਰੀ 4,19,235 ਇਕਾਈ ਰਹੀ ਸੀ। ਬਜਾਜ ਆਟੋ ਨੇ ਕਿਹਾ ਕਿ ਬੀਤੇ ਮਹੀਨੇ ਕੁੱਲ ਘਰੇਲੂ ਵਿਕਰੀ 83 ਫੀਸਦੀ ਘੱਟ ਕੇ 40,074 ਇਕਾਈ ਰਹਿ ਗਈ, ਜੋ ਮਈ 2019 'ਚ 2,35,824 ਇਕਾਈ ਸੀ।
ਕੰਪਨੀ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਘਰੇਲੂ ਦੋਪਹੀਆ ਵਾਹਨਾਂ ਦੀ ਵਿਕਰੀ 'ਚ 81 ਫੀਸਦੀ ਦੀ ਕਮੀ ਆਈ। ਬਜਾਜ ਆਟੋ ਨੇ ਦੱਸਿਆ ਕਿ ਬੀਤੇ ਮਹੀਨੇ ਕੁੱਲ ਵਪਾਰਕ ਵਾਹਨਾਂ ਦੀ ਵਿਕਰੀ 74 ਫੀਸਦੀ ਘੱਟ ਕੇ 14,330 ਇਕਾਈ ਰਹਿ ਗਈ। ਇਸ ਦੌਰਾਨ ਕੰਪਨੀ ਦੀ ਬਰਾਮਦ 53 ਫੀਸਦੀ ਘੱਟ ਗਈ।


Sanjeev

Content Editor

Related News