ਬਜਾਜ ਆਟੋ ਦਾ ਮੁਨਾਫਾ 22 ਫੀਸਦੀ ਡਿਗਿਆ

Thursday, Oct 22, 2020 - 09:48 PM (IST)

ਬਜਾਜ ਆਟੋ ਦਾ ਮੁਨਾਫਾ 22 ਫੀਸਦੀ ਡਿਗਿਆ

ਨਵੀਂ ਦਿੱਲੀ– ਵਾਹਨ ਨਿਰਮਾਤਾ ਕੰਪਨੀ ਬਜਾਜ ਆਟੋ ਦਾ ਏਕੀਕ੍ਰਿਤ ਸ਼ੁੱਧ ਮੁਨਾਫਾ ਸਤੰਬਰ ਤਿਮਾਹੀ ’ਚ 21.62 ਫੀਸਦੀ ਡਿੱਗ ਕੇ 1,193.97 ਕਰੋੜ ਰੁਪਏ ਰਹਿ ਗਿਆ। ਕੰਪਨੀ ਨੇ ਇਸ ਦੀ ਜਾਣਕਾਰੀ ਦਿੱਤੀ।

ਕੰਪਨੀ ਨੂੰ ਸਾਲ ਭਰ ਪਹਿਲਾਂ ਇਸੇ ਤਿਮਾਹੀ ’ਚ 1,523.31 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਸਮੀਖਿਆ ਅਧੀਨ ਤਿਮਾਹੀ ਦੌਰਾਨ ਕੰਪਨੀ ਦੀ ਆਪ੍ਰੇਟਿੰਗ ਤੋਂ ਪ੍ਰਾਪਤ ਮਾਲੀਆ ਸਾਲ ਭਰ ਪਹਿਲਾਂ ਦੇ 7,707.32 ਕਰੋੜ ਰੁਪਏ ਤੋਂ ਘੱਟ ਹੋ ਕੇ 7,155.86 ਕਰੋੜ ਰੁਪਏ ਰਹਿ ਗਿਆ। ਇਸ ਦੌਰਾਨ ਕੰਪਨੀ ਦੀ ਵਿਕਰੀ ਵੀ ਸਾਲ ਭਰ ਪਹਿਲਾਂ ਦੇ 11,73,591 ਇਕਾਈਆਂ ਤੋਂ 10 ਫੀਸਦੀ ਘੱਟ ਹੋ ਕੇ 10,53,337 ਇਕਾਈਆਂ ’ਤੇ ਆ ਗਈ।

ਹਾਲਾਂਕਿ ਇਸ ਦੌਰਾਨ ਘਰੇਲੂ ਦੋ ਪਹੀਆ ਵਾਹਨਾਂ ਦੀ ਵਿਕਰੀ 6 ਫੀਸਦੀ 5,50,194 ਇਕਾਈਆਂ ’ਤੇ ਪਹੁੰਚ ਗਈ। ਬਜਾਜ ਆਟੋ ਨੇ ਕਿਹਾ ਕਿ ਦੂਜੀ ਤਿਮਾਹੀ ’ਚ ਉਦਯੋਗ ’ਚ 7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਕੰਪਨੀ ਦਾ ਵਾਧਾ ਉਦਯੋਗ ਦੇ ਮੁਤਾਬਕ ਰਹੀ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਸਾਡੀ ਬਾਜ਼ਾਰ ਹਿੱਸੇਦਾਰੀ 18.2 ਫੀਸਦੀ ਰਹੀ ਜੋ ਇਕ ਸਾਲ ਪਹਿਲਾਂ ਪਹਿਲੀ ਛਿਮਾਹੀ ’ਚ 18.1 ਫੀਸਦੀ ਰਹੀ ਸੀ।


author

Sanjeev

Content Editor

Related News