ਪੰਜਾਬ ਦੇ ਬਾਸਮਤੀ ਕਿਸਾਨਾਂ ਲਈ ਬੁਰੀ ਖ਼ਬਰ, ਲੱਗ ਸਕਦੈ ਇਹ ਵੱਡਾ ਝਟਕਾ
Wednesday, Sep 23, 2020 - 01:45 PM (IST)
ਚੰਡੀਗੜ੍ਹ— ਪੰਜਾਬ ਤੇ ਹਰਿਆਣਾ ਦੇ ਬਾਸਮਤੀ ਕਿਸਾਨਾਂ ਨੂੰ ਇਸ ਸਾਲ ਫਸਲ ਨੂੰ ਲੈ ਕੇ ਵੱਡਾ ਝਟਕਾ ਲੱਗ ਸਕਦਾ ਹੈ। ਇਸ ਦੀ ਵਜ੍ਹਾ ਹੈ ਕਿ ਮੰਗ ਘੱਟ ਹੋਣ ਨਾਲ ਬਾਸਮਤੀ ਕੀਮਤਾਂ 'ਚ ਗਿਰਾਵਟ ਚੱਲ ਰਹੀ ਹੈ, ਅਜਿਹੇ 'ਚ ਕਿਸਾਨਾਂ ਨੂੰ ਇਸ ਦਾ ਢੁੱਕਵਾਂ ਮੁੱਲ ਮਿਲਣਾ ਮੁਸ਼ਕਲ ਹੋ ਸਕਦਾ ਹੈ।
ਬਾਸਮਤੀ ਕੀਮਤਾਂ 'ਚ ਗਿਰਾਵਟ ਦੇ ਦੋ ਸਭ ਤੋਂ ਵੱਡੇ ਕਾਰਨ ਹਨ। ਪਹਿਲਾ, ਭਾਰਤ ਤੋਂ ਬਾਸਮਤੀ ਦੀ ਸਭ ਤੋਂ ਜ਼ਿਆਦਾ ਖਰੀਦ ਕਰਨਾ ਵਾਲਾ ਦੇਸ਼ ਈਰਾਨ ਹੈ, ਜਿਸ ਦੇ ਆਪਣੇ ਇੱਥੇ ਵੀ ਇਸ ਸਾਲ ਬਾਸਮਤੀ ਦੀ ਫਸਲ ਚੰਗੀ ਹੋਈ ਹੈ, ਜਿਸ ਕਾਰਨ ਈਰਨ ਇਸ ਵਾਰ ਬਾਸਮਤੀ ਦੀ ਖਰੀਦ 'ਚ ਜ਼ਿਆਦਾ ਦਿਲਚਸਪੀ ਨਹੀਂ ਲੈ ਰਿਹਾ ਹੈ। ਦੂਜਾ ਕਾਰਨ ਇਹ ਹੈ ਕਿ ਕੋਰੋਨਾ ਦੇ ਮੱਦੇਨਜ਼ਰ ਘਰੇਲੂ ਮੰਗ ਵੀ ਘੱਟ ਹੋ ਗਈ ਹੈ ਕਿਉਂਕਿ ਵਿਆਹ-ਸ਼ਾਦੀਆਂ ਸਮੇਤ ਵੱਡੇ ਸਮਾਰੋਹ ਨਹੀਂ ਹੋ ਰਹੇ, ਇਸ ਦੇ ਨਾਲ ਹੀ ਹੋਟਲ, ਰੈਸਟੋਰੈਂਟਾਂ ਆਦਿ 'ਚ ਵੀ ਮੰਗ ਘੱਟ ਹੋ ਗਈ ਹੈ। ਜਾਣਕਾਰ ਮੰਨਦੇ ਹਨ ਕਿ ਇਸ ਦਾ ਅਸਰ ਨਿਸ਼ਚਿਤ ਤੌਰ 'ਤੇ ਬਾਸਮਤੀ ਦੀਆਂ ਕੀਮਤਾਂ 'ਤੇ ਪੈ ਸਕਦਾ ਹੈ।
25 ਫੀਸਦੀ ਘਟੇ ਬਾਸਮਤੀ ਦੇ ਮੁੱਲ
ਪੰਜਾਬ ਦੇ ਕਿਸਾਨਾਂ ਦੀ ਚਿੰਤਾ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਇਸ ਸਾਲ ਹੋਰ ਫਸਲਾਂ ਦੇ ਨਾਲ-ਨਾਲ ਬਾਸਮਤੀ ਦਾ ਰਕਬਾ ਵੀ ਵਧਿਆ ਹੈ ਪਰ ਹੁਣ ਜਦੋਂ ਬਾਜ਼ਾਰ 'ਚ 1509 ਕਿਸਮ ਦੀ ਬਾਸਮਤੀ (ਅਗਾਊਂ ਕਿਸਮ) ਆਉਣੀ ਸ਼ੁਰੂ ਹੋ ਗਈ ਹੈ, ਉਸ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 25 ਫੀਸਦੀ ਘੱਟ ਮਿਲ ਰਹੀ ਹੈ। ਪਿਛਲੇ ਸਾਲ ਇੱਥੇ ਬਾਸਮਤੀ 2,700 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਖਰੀਦੀ ਗਈ, ਉੱਥੇ ਹੀ ਇਸ ਵਾਰ 2100 ਰੁਪਏ ਪ੍ਰਤੀ ਕੁਇੰਟਲ ਮੁੱਲ ਲੱਗਾ ਹੈ।
ਇਸ ਨੂੰ ਲੈ ਕੇ ਸਰਬ ਭਾਰਤੀ ਚਾਵਲ ਬਰਾਮਦ ਸੰਗਠਨ ਨੇ ਵੀ ਚਿੰਤਾ ਜਤਾਈ ਹੈ। ਸੰਗਠਨ ਦੇ ਕਾਰਜਕਾਰੀ ਨਿਰਦੇਸ਼ਕ ਮੁਤਾਬਕ, ਦੇਸ਼ 'ਚ ਕੁੱਲ 60 ਲੱਖ ਟਨ ਬਾਸਮਤੀ ਦੀ ਪੈਦਾਵਾਰ 'ਚੋਂ 40 ਲੱਖ ਟਨ ਬਰਾਮਦ ਕੀਤੀ ਜਾਂਦੀ ਹੈ। ਇਸ 'ਚੋਂ ਤਕਰੀਬਨ 13 ਲੱਖ ਟਨ ਤੋਂ ਜ਼ਿਆਦਾ ਦੀ ਮੰਗ ਈਰਾਨ ਤੋਂ ਹੁੰਦੀ ਹੈ ਪਰ ਇਸ ਸਾਲ ਈਰਾਨ 'ਚ ਬਾਸਮਤੀ ਦੀ ਫਸਲ ਚੰਗੀ ਹੋਈ ਹੈ ਅਤੇ ਉੱਥੋਂ ਮਿਲਣ ਵਾਲੇ ਆਰਡਰਾਂ 'ਤੇ ਪ੍ਰਭਾਵ ਪਵੇਗਾ।
ਇਹ ਵੀ ਪੜ੍ਹੋ- ਜਿਓ ਦਾ ਪੋਸਟਪੇਡ ਧਮਾਕਾ, 500GB ਤੱਕ ਡਾਟਾ, USA ਤੇ ਦੁਬਈ 'ਚ ਰੋਮਿੰਗ ਫ੍ਰੀ ► ਸੋਨੇ ’ਚ ਭਾਰੀ ਗਿਰਾਵਟ, ਚਾਂਦੀ 5,700 ਰੁ: ਹੋਈ ਸਸਤੀ
ਇਸ ਤੋਂ ਇਲਾਵਾ ਵੈਬਿਨਾਰ 'ਚ ਦੱਸਿਆ ਗਿਆ ਕਿ ਦੇਸ਼ 'ਚ ਬਾਸਮਤੀ ਦੀ ਖਪਤ ਤਕਰੀਬਨ 20 ਲੱਖ ਟਨ ਹੈ ਪਰ ਕੋਰੋਨਾ ਕਾਰਨ ਵਿਆਹ ਸਮਾਰੋਹ ਵੱਡੇ ਪੱਧਰ 'ਤੇ ਨਹੀਂ ਹੋ ਰਹੇ, ਹੋਟਲ ਤੇ ਰੈਸਟੋਰੈਂਟ ਖੁੱਲ੍ਹ ਗਏ ਹਨ ਪਰ ਹੁਣ ਵੀ ਲੋਕ ਨਹੀਂ ਆ ਰਹੇ, ਅਜਿਹੇ 'ਚ ਬਾਸਮਤੀ ਕੀਮਤਾਂ 'ਤੇ ਇਸ ਦਾ ਅਸਰ ਪਵੇਗਾ।
ਇਹ ਵੀ ਪੜ੍ਹੋ- ਕਿਸਾਨਾਂ ਲਈ ਵੱਡੀ ਸੌਗਾਤ, ਸਰਕਾਰ ਨੇ ਕਣਕ ਦੇ MSP 'ਚ ਕੀਤਾ ਵਾਧਾ ► ਜਹਾਜ਼ 'ਚ ਕੋਰੋਨਾ ਦਾ ਕਿੰਨਾ ਖ਼ਤਰਾ, ਨਵੀਂ ਰਿਪੋਰਟ ਨੇ ਕੀਤਾ ਇਹ ਖ਼ੁਲਾਸਾ