ਬਾਬਾ ਰਾਮਦੇਵ ਦੀ ਵਿਰੋਧੀ ਧਿਰ ਨੂੰ ਚੁਣੌਤੀ- ਇਸ ਤੋਂ ਵਧੀਆ ਬਜਟ ਬਣਾ ਕੇ ਦਿਖਾਓ, ਮੈਂ ਸਭ ਕੁਝ ਲੁਟਾ ਦਿਆਂਗਾ

Tuesday, Feb 02, 2021 - 03:57 PM (IST)

ਬਾਬਾ ਰਾਮਦੇਵ ਦੀ ਵਿਰੋਧੀ ਧਿਰ ਨੂੰ ਚੁਣੌਤੀ- ਇਸ ਤੋਂ ਵਧੀਆ ਬਜਟ ਬਣਾ ਕੇ ਦਿਖਾਓ, ਮੈਂ ਸਭ ਕੁਝ ਲੁਟਾ ਦਿਆਂਗਾ

ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ 2021-22 ਦਾ ਬਜਟ ਪੇਸ਼ ਕੀਤਾ। ਦੇਸ਼ ਦੇ ਆਮ ਬਜਟ ਪ੍ਰਤੀ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕ੍ਰਿਆ ਮਿਲ ਰਹੀ ਹੈ। ਜਿੱਥੇ ਭਾਜਪਾ ਦੇ ਸਾਰੇ ਚੋਟੀ ਦੇ ਨੇਤਾਵਾਂ ਨੇ ਇਸ ਨੂੰ ਹਰ ਫਰੰਟ 'ਤੇ ਸ਼ਾਨਦਾਰ ਦੱਸਿਆ, ਉਥੇ ਵਿਰੋਧੀ ਧਿਰ ਨੇ ਇਸ ਨੂੰ ਦਿ੍ਰਸ਼ਟੀਹੀਣ ਦੱਸਿਆ ਹੈ। ਅਜਿਹੀ ਸਥਿਤੀ ਵਿਚ ਯੋਗਾ ਗੁਰੂ ਬਾਬਾ ਰਾਮਦੇਵ ਨੇ ਬਜਟ ‘ਤੇ ਆਪਣੀ ਰਾਏ ਜ਼ਾਹਰ ਕਰਦੇ ਹੋਏ ਵਿਰੋਧੀ ਧਿਰ ਨੂੰ ਨਿਸ਼ਾਨੇ ਤੇ ਲਿਆ ਹੈ।

ਇਹ ਵੀ ਪਡ਼੍ਹੋ : ਸੋਨਾ, ਚਾਂਦੀ ’ਤੇ ਕਸਟਮ ਡਿਊਟੀ ਘਟਾਉਣ ਦਾ ਰਤਨ-ਗਹਿਣਾ ਉਦਯੋਗ ਨੇ ਕੀਤਾ ਸੁਆਗਤ

ਦੇਸ਼ ਨਿਰਮਾਤਾ ਬਜਟ: ਰਾਮਦੇਵ

ਯੋਗਾ ਗੁਰੂ ਨੇ ਕਿਹਾ ਕਿ ਆਮ ਬਜਟ ਵੋਟ ਬੈਂਕ ਦਾ ਨਹੀਂ ਸਗੋਂ ਦੇਸ਼ ਨੂੰ ਬਣਾਉਣ ਵਾਲਾ ਬਜਟ ਹੈ। ਵਿਰੋਧੀ ਧਿਰ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜੇ ਕੋਈ ਨੇਤਾ ਅਜਿਹੀ ਸਥਿਤੀ ਵਿਚ ਵਧੀਆ ਬਜਟ ਬਣਾ ਕੇ ਦਿਖਾਉਂਦਾ ਹੈ, ਤਾਂ ਮੈਂ ਉਸ ਨੂੰ ਜਿਤਾਉਣ ਲਈ 2024 ਵਿਚ ਸਭ ਕੁਝ ਲੁਟਾ ਲਵਾਂਗਾ। ਰਾਮਦੇਵ ਦਾ ਕਹਿਣਾ ਹੈ ਕਿ ਇਹ ਬਜਟ ਉਮੀਦ ਅਤੇ ਵਿਸ਼ਵਾਸ ਨਾਲ ਭਰਪੂਰ ਹੈ। ਕਿਸੇ ਉੱਤੇ ਵਾਧੂ ਟੈਕਸ ਦਾ ਭਾਰ ਨਹੀਂ ਪਾਉਂਦਾ ਹੈ।

ਇਹ ਵੀ ਪਡ਼੍ਹੋ : LPG ਸਿਲੰਡਰ ਬੁੱਕ ਕਰਨ ਲਈ ਕਰੋ ਸਿਰਫ਼ ਇਕ ‘ਫੋਨ ਕਾਲ’, ਨਹੀਂ ਕਰਨਾ ਪਵੇਗਾ ਲੰਮਾ ਇੰਤਜ਼ਾਰ

ਦੇਸ਼ ਨੂੰ ਖੁਸ਼ਹਾਲੀ ਵੱਲ ਲਿਜਾਣ ਦਾ ਬਜਟ: ਰਾਮਦੇਵ

ਯੋਗ ਗੁਰੂ ਨੇ ਕਿਹਾ ਕਿ ਕੋਰੋਨਾ ਯੁੱਗ ਵਿਚ ਸਰਕਾਰ ਉੱਤੇ ਬਹੁਤ ਜ਼ਿਆਦਾ ਆਰਥਿਕ ਦਬਾਅ ਦੇ ਬਾਵਜੂਦ, ਇਹ ਇੱਕ ਸੰਤੁਲਿਤ ਅਤੇ ਸੁਧਾਰਵਾਦੀ ਬਜਟ ਹੈ। ਇਹ ਇਕ ਬਜਟ ਹੈ ਜੋ ਹਰ ਨਜ਼ਰੀਏ ਤੋਂ ਦੇਸ਼ ਨੂੰ ਖੁਸ਼ਹਾਲੀ ਵੱਲ ਲੈ ਜਾਂਦਾ ਹੈ। ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਕਿਸੇ ‘ਤੇ ਕੋਈ ਵਾਧੂ ਟੈਕਸ ਦਾ ਭਾਰ ਨਾ ਪਾਇਆ ਜਾਵੇ। 75 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਟੈਕਸ ਰਾਹਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜੋ ਸ਼ਲਾਘਾਯੋਗ ਹਨ।

ਇਹ ਵੀ ਪਡ਼੍ਹੋ : ਵਿੱਤ ਮੰਤਰੀ ਸੀਤਾਰਮਨ ਦਾ ਐਲਾਨ, 1000 ਹੋਰ ਮੰਡੀਆਂ ਈ-ਨਾਮ ਵਿਚ ਹੋਣਗੀਆਂ ਸ਼ਾਮਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Harinder Kaur

Content Editor

Related News