ਏਸ਼ੀਆ ਦੇ ਸਭ ਤੋਂ ਵੱਡੇ ਦਾਨਵੀਰ ਬਣੇ ਅਜੀਮ ਪ੍ਰੇਮਜੀ, ਦਾਨ ਕੀਤੇ 52750 ਕਰੋੜ ਰੁਪਏ ਦੇ ਸ਼ੇਅਰ

12/05/2019 7:15:37 PM

ਨਵੀਂ ਦਿੱਲੀ — ਭਾਰਤ ਦੇ ਦਿੱਗਜ਼ ਕਾਰੋਬਾਰੀ ਅਜੀਮ ਪ੍ਰੇਮਜੀ ਏਸ਼ੀਆ ਦੇ ਸਭ ਤੋਂ ਵੱਡੇ ਦਾਨਵੀਰ ਬਣ ਗਏ ਹਨ। ਉਨ੍ਹਾਂ ਨੇ ਟੇਕ ਕੰਪਨੀ ਵਿਪਰੋ 'ਚ ਆਪਣੇ 7.6 ਅਰਬ ਡਾਲਰ ਦੇ ਸ਼ੇਅਰ ਸਿੱਖਿਆ ਕੇਂਦਰਿਤ ਅਜੀਮ ਪ੍ਰੇਮਜੀ ਫਾਊਡੇਸ਼ਨ 'ਚ ਲਗਾਏ ਹਨ। ਕਾਰੋਬਾਰੀ ਫੋਰਬਸ ਵਲੋਂ ਜਾਰੀ ਏਸ਼ੀਆ ਦੇ 30 ਸਭ ਤੋਂ ਵੱਡੇ ਦਾਨਵੀਰਾਂ ਦੀ ਸੂਚੀ ਵਿਚ ਅਜੀਮ ਪ੍ਰੇਮਜੀ ਸਭ ਤੋਂ ਅੱਗੇ ਹਨ।

ਸੂਚੀ ਵਿਚ ਏਸ਼ੀਆ ਦੇ ਉਨ੍ਹਾਂ ਅਰਬਪਤੀਆਂ, ਉੱਦਮੀਆਂ ਅਤੇ ਮਸ਼ਹੂਰ ਸ਼ਖਸੀਅਤਾਂÎ ਨੂੰ ਸ਼ਾਮਲ ਕੀਤਾ ਗਿਆ ਹੈ ਜਿਹੜੇ ਖੇਤਰ ਦੇ ਕੁਝ ਵੱਡੇ ਮੁੱਦਿਆਂ ਨੂੰ ਹੱਲ ਕਰਨ ਲਈ ਵਚਨਬੱਧ ਹਨ। 5 ਦਹਾਕਿਆਂ ਦੇ ਲੰਬੇ ਕਰੀਅਰ ਤੋਂ ਬਾਅਦ ਜੁਲਾਈ ਵਿਚ ਵਿਪਰੋ ਦੇ ਕਾਰਜਕਾਰੀ ਚੇਅਰਮੈਨ ਵਜੋਂ ਸੇਵਾਮੁਕਤ ਹੋਏ ਪ੍ਰੇਮਜੀ ਨੇ ਕਿਹਾ ਕਿ ਉਹ ਹੁਣ ਪਰਉਪਕਾਰੀ ਵੱਲ ਧਿਆਨ ਦੇਣਗੇ।

ਫੋਰਬਸ ਇੰਡੀਆ ਰਿਚ ਲਿਸਟ 2019 ਅਨੁਸਾਰ ਦਾਨ ਦੇਣ ਕਾਰਨ ਹੁਣ ਪ੍ਰੇਮ ਜੀ ਕੋਲ 7.2 ਅਰਬ ਡਾਲਰ ਦੀ ਜਾਇਦਾਦ ਰਹਿ ਗਈ ਹੈ ਜਦੋਂ ਕਿ 2018 'ਚ ਉਨ੍ਹਾਂ ਕੋਲ 21 ਅਰਬ ਡਾਲਰ ਦੀ ਜਾਇਦਾਦ ਸੀ। ਉਹ ਅਮੀਰਾਂ ਦੀ ਸੂਚੀ ਵਿਚੋਂ ਦੂਜੇ ਨੰਬਰ ਤੋਂ ਖਿਸਕ ਕੇ 17 ਵੇਂ ਨੰਬਰ 'ਤੇ ਆ ਗਏ ਹਨ। ਗਿਵਿੰਗ ਪਲੇਜ 'ਤੇ ਸਭ ਤੋਂ ਪਹਿਲਾਂ ਸਾਈਨ ਕਰਨ ਵਾਲੇ ਪ੍ਰੇਮਜੀ ਆਪਣੇ ਜੀਵਨ ਵਿਚ ਕੁੱਲ 21 ਅਰਬ ਡਾਲਰ ਦਾਨ ਕਰਨਗੇ।

ਦੂਜਾ ਨੰਬਰ ਇੰਡੋਨੇਸ਼ੀਆ ਦੇ 76 ਸਾਲਾ ਕਾਰੋਬਾਰੀ ਦਿੱਗਜ ਥੀਓਡੋਰ ਰਾਚਮੇਟ ਹੈ। ਉਨ੍ਹਾਂ ਨੇ 2018 ਤੋਂ ਲੈ ਕੇ ਹੁਣ ਤਕ ਲਗਭਗ 5 ਮਿਲੀਅਨ ਡਾਲਰ ਦਾਨ ਕੀਤੇ ਹਨ। ਉਨ੍ਹਾਂ ਦੀ ਫਾਊਡੇਸ਼ਨ ਸਿੱਖਿਆ, ਸਿਹਤ ਅਤੇ ਯਤੀਮਾਂ ਲਈ ਕੰਮ ਕਰਦੀ ਹੈ। 1999 ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੇ ਫਾਉਂਡੇਸ਼ਨ ਨੇ 21 ਹਜ਼ਾਰ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਹਨ, ਜਿਨ੍ਹਾਂ ਵਿਚੋਂ ਰਾਚਮੇਟ ਦਾ ਯੋਗਦਾਨ 12.5 ਮਿਲੀਅਨ ਡਾਲਰ ਹੈ।

ਇਸ ਸੂਚੀ ਵਿਚ ਤੀਜੇ ਨੰਬਰ 'ਤੇ ਮਲੇਸ਼ੀਆ ਦੇ ਜੇਫਰੀ ਚੀਆ ਹਨ। ਉਹ ਵੀ ਆਪਣੀ ਦੌਲਤ ਦਾਨ ਕਰਕੇ ਅਨਾਥਾਂ ਨੂੰ ਸਿੱਖਿਅਤ ਕਰਨ 'ਚ ਲੱਗੇ ਹੋਏ ਹਨ। ਹੁਣੇ ਜਿਹੇ ਅਲੀਬਾਬਾ ਦੇ ਚੇਅਰਮੈਨ ਵਜੋਂ ਸੇਵਾਮੁਕਤ ਹੋਏ ਜੈਕ ਮਾਂ ਦਾਨਵੀਰਾਂ ਦੀ ਸੂਚੀ ਵਿਚ ਚੌਥੇ ਨੰਬਰ 'ਤੇ ਹਨ। 2014 ਜੈਕ ਮਾ ਫਾਊਂਡੇਸ਼ਨ ਦੁਆਰਾ ਜੈਕ ਮਾ ਹੁਣ ਤੱਕ 300 ਮਿਲੀਅਨ ਡਾਲਰ ਦਾਨ ਜਾਂ ਦਾਨ ਦੇਣ ਦਾ ਵਾਅਦਾ ਕਰ ਚੁੱਕੇ ਹਨ।

ਇਸ ਸੂਚੀ ਵਿਚ ਅਜ਼ੀਮ ਪ੍ਰੇਮਜੀ ਤੋਂ ਇਲਾਵਾ ਹੈਕਸਾਵੇਅਰ ਟੈਕਨੋਲੋਜੀ ਫਾਊਡੇਸ਼ਨ ਅਤੇ ਚੇਅਰਮੈਨ ਅਨੁਲ ਨਿਸ਼ਾਰ ਵੀ ਸ਼ਾਮਲ ਹਨ। 2013 ਵਿਚ 200 ਮਿਲੀਅਨ ਡਾਲਰ ਵਿਚ ਕੁਝ ਹਿੱਸਾ ਵੇਚਣ ਤੋਂ ਬਾਅਦ ਉਹ ਸਾਲਾਨਾ 1.5 ਮਿਲੀਅਨ ਡਾਲਰ ਦਾਨ ਕਰਦੇ ਹਨ। ਇਸ ਸਾਲ ਉਨ੍ਹਾਂ ਨੇ ਮੁੰਬਈ ਵਿਚ ਮੁੰਡਿਆਂ ਨੂੰ ਸਿੱਖਿਅਤ  ਕਰਨ ਵਾਲੇ ਸਕੂਲ ਨੂੰ 1.5 ਮਿਲਿਅਨ ਡਾਲਰ ਦਾਨ ਦਿੱਤਾ ਹੈ। ਦਾਨਵੀਰਾਂ ਦੀ ਸੂਚੀ ਵਿਚ ਬਾਇਕਾਨ ਦੀ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕਿਰਨ ਮਜੂਮਦਾਰ ਸ਼ਾਅ ਅਤੇ ਉਸਦੇ ਪਤੀ ਜੋਨ ਸ਼ਾਅ ਦਾ ਨਾਂ ਵੀ ਸ਼ਾਮਲ ਹੈ।


Related News