ਆਯੁਸ਼ਮਾਨ ਭਾਰਤ ''ਚ ਇਲਾਜ ਖਰਚ ਦੀ ਸਮੀਖਿਆ ਲਈ ਬਣੀ ਕਮੇਟੀ

Friday, Jun 21, 2019 - 09:57 AM (IST)

ਆਯੁਸ਼ਮਾਨ ਭਾਰਤ ''ਚ ਇਲਾਜ ਖਰਚ ਦੀ ਸਮੀਖਿਆ ਲਈ ਬਣੀ ਕਮੇਟੀ

ਨਵੀਂ ਦਿੱਲੀ—ਸਰਕਾਰ ਨੇ ਆਯੁਸ਼ਮਾਨ ਭਾਰਤ ਯੋਜਨਾ ਦੇ 1,300 ਮੈਡੀਕਲ ਪੈਕੇਜ 'ਤੇ ਆਉਣ ਵਾਲੀ ਲਾਗਤ ਨੂੰ ਰਵਿਊ ਕਰਨ ਲਈ ਦੇਸ਼ ਭਰ ਦੇ 300 ਮਸ਼ਹੂਰ ਡਾਕਟਰਾਂ ਦੀ ਕਮੇਟੀ ਬਣਾਈ ਹੈ। ਹਸਪਤਾਲਾਂ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਨੇ ਲੰਬੇ ਸਮੇਂ ਤੋਂ ਆਯੁਸ਼ਮਾਨ ਯੋਜਨਾ ਦੇ ਘਟ ਪੈਕੇਜ ਦੀ ਸ਼ਿਕਾਇਤ ਕਰ ਰਹੇ ਹਨ। 
ਉਦਹਾਰਣ ਲਈ ਜ਼ਿਆਦਾਤਰ ਕਾਰਡੀਓਲਾਜੀ ਸਰਜਰੀ ਦੀ ਲਾਗਤ 1-1.5 ਲੱਖ ਰੁਪਏ ਦੇ ਵਿਚਕਾਰ ਤੈਅ ਕੀਤੀ ਗਈ ਹੈ ਜਦੋਂਕਿ ਸਿਜੇਰੀਅਨ ਜਾਂ ਜ਼ਿਆਦਾ ਰਿਸਕ ਵਾਲੀ ਡਿਲਵਰੀ ਲਈ ਸਿਰਫ 9,000 ਰੁਪਏ ਤੱਕ ਦਾ ਹੀ ਭੁਗਤਾਨ ਕੀਤਾ ਜਾ ਰਿਹਾ ਹੈ। ਸਰਕਾਰ ਨੇ 24 ਐਕਸਪਰਟ ਕਮੇਟੀ ਬਣਾਈ ਹੈ, ਜਿਸ 'ਚ ਹਰ ਸਪੈਸ਼ਲਿਟੀ ਦੇ 13-14 ਡਾਕਟਰਾਂ ਨੂੰ ਰੱਖਿਆ ਗਿਆ ਹੈ। ਇਨ੍ਹਾਂ ਕਮੇਟੀਆਂ 'ਚੋਂ ਚੰਡੀਗੜ੍ਹ ਅਤੇ ਲਖਨਊ ਪੀ.ਜੀ.ਆਈ., ਐਮਸ ਅਤੇ ਵੱਡੀ ਨਿੱਜੀ ਹਸਪਤਾਲਾਂ ਦੇ ਡਾਕਟਰ ਹਨ।
ਨੈਸ਼ਨਲ ਹੈਲਥ ਅਥਾਰਿਟੀ ਦੇ ਆਦੇਸ਼ ਦੇ ਮੁਤਾਬਕ ਇਨ੍ਹਾਂ ਕਮੇਟੀਆਂ ਨਾਲ ਹੈਲਥ ਬੈਨੇਫਿਟ ਪੈਕੇਜ ਦੀ ਸਹੀ ਲਾਗਤ ਦਾ ਸੁਝਾਅ ਦੇਣ ਨੂੰ ਕਿਹਾ ਗਿਆ ਹੈ। ਇਸ ਦੀ ਕਾਪੀ ਈ.ਟੀ. ਦੇ ਕੋਲ ਵੀ ਹੈ। ਹੈਲਥ ਰਿਸਰਚ ਡਿਪਾਰਟਮੈਂਟ ਹੈਲਥ ਬੈਨੇਫਿਟ ਪੈਕੇਜ 'ਤੇ ਪਹਿਲਾਂ ਹੀ ਸਟਡੀ ਕਰ ਚੁੱਕਾ ਹੈ। ਬੁੱਧਵਾਰ ਨੂੰ ਕਮੇਟੀਆਂ ਦੀ ਪਹਿਲੀ ਮੀਟਿੰਗ ਇਸ ਦਾ ਪ੍ਰੈਜੇਟੇਂਸ਼ਨ ਵੀ ਦਿੱਤਾ ਗਿਆ।


author

Aarti dhillon

Content Editor

Related News