ਵਾਹਨ ਖੇਤਰ ’ਚ ਨਿਯੁਕਤੀਆਂ ’ਚ ਸੁਧਾਰ ਜਾਰੀ, ਸਤੰਬਰ ’ਚ 29 ਫੀਸਦੀ ਵਾਧਾ : ਨੌਕਰੀ ਡਾਟਕਾਮ

Monday, Nov 02, 2020 - 06:14 PM (IST)

ਵਾਹਨ ਖੇਤਰ ’ਚ ਨਿਯੁਕਤੀਆਂ ’ਚ ਸੁਧਾਰ ਜਾਰੀ, ਸਤੰਬਰ ’ਚ 29 ਫੀਸਦੀ ਵਾਧਾ : ਨੌਕਰੀ ਡਾਟਕਾਮ

ਨਵੀਂ ਦਿੱਲੀ– ਭਾਰਤ ਦੇ ਵਾਹਨ ਖੇਤਰ ’ਚ ਨਿਯੁਕਤੀਆਂ ’ਚ ਸੁਧਾਰ ਜਾਰੀ ਹੈ ਅਤੇ ਸਤੰਬਰ ਮਹੀਨੇ ’ਚ ਇਸ ’ਚ 29 ਫੀਸਦੀ ਦਾ ਲੜੀਵਾਰ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਇਹ ਹੁਣ ਵੀ ਕੋਰੋਨਾ ਵਾਇਰਸ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਹੇਠਾਂ ਹੈ।

ਰੋਜ਼ਗਾਰ ਸਬੰਧੀ ਆਨਲਾਈਨ ਸੇਵਾਵਾਂ ਦੇਣ ਵਾਲੇ ਪੋਰਟਲ ਨੌਕਰੀ ਡਾਟ ਕਾਮ ਨੇ ਇਸ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ ਜੂਨ 2020 ਤੋਂ ਹੀ ਸਕਾਰਾਤਮਕ ਰੁਖ਼ ਬਣਿਆ ਹੋਇਆ ਹੈ ਅਤੇ ਮਹੀਨਾ-ਦਰ-ਮਹੀਨਾ ਸੁਧਾਰ ਹੋ ਰਿਹਾ ਹੈ। ਉਸ ਨੇ ਕਿਹਾ ਕਿ ਜਦੋਂ ਅਸੀਂ ਕੋਵਿਡ ਤੋਂ ਪਹਿਲਾਂ ਅਤੇ ਬਾਅਦ ਦੇ ਇਸ ਖੇਤਰ ਦੇ ਪ੍ਰਦਰਸ਼ਨ ਦੇ ਪੱਧਰ ਦੀ ਤੁਲਨਾ ਕਰਦੇ ਹਾਂ ਤਾਂ ਇਸ ’ਚ ਸਪੱਸ਼ਟ ਸੁਧਾਰ ਦਿਖਾਈ ਦਿੰਦਾ ਹੈ। ਹਾਲਾਂਕਿ ਇਹ ਹੁਣ ਵੀ ਕੋਵਿਡ ਤੋਂ ਪਹਿਲਾਂ ਦੇ ਪੱਧਰ ਦੀ ਤੁਲਨਾ ’ਚ ਸਤੰਬਰ ’ਚ 25 ਫੀਸਦੀ ਹੇਠਾਂ ਬਣਿਆ ਹੋਇਆ ਹੈ।

ਕੰਪਨੀ ਨੇ ਕਿਹਾ ਕਿ ਨਿਯੁਕਤੀਆਂ ’ਚ ਪਿਛਲੇ ਕੁਝ ਮਹੀਨੇ ’ਚ ਲੜੀਵਾਰ ਸੁਧਾਰ ਹੋਇਆ। ਇਹ ਅਗਸਤ ’ਚ ਕੋਵਿਡ ਤੋਂ ਪਹਿਲਾਂ ਦੇ ਪੱਧਰ ਤੋਂ 42 ਫੀਸਦੀ ਹੇਠਾਂ ਸੀ। ਨੌਕਰੀ ਡਾਟ ਕਾਮ ਦੇ ਮੁਤਾਬਕ ਚੋਟੀ ਦੀਆਂ ਭੂਮਿਕਾਵਾਂ ’ਚ ਉਤਪਾਦਨ ਪ੍ਰਬੰਧਕ, ਉਦਯੋਗਿਕ ਇੰਜੀਨੀਅਰ, ਵਿਕਰੀ/ਕਾਰੋਬਾਰ ਵਿਕਾਸ ਪ੍ਰਬੰਧਕ, ਸੇਵਾ ਰੱਖ-ਰਖਾਅ ਇੰਜੀਨੀਅਰ, ਡਿਜ਼ਾਈਨਰ ਅਤੇ ਅਕਾਊਂਟੈਂਟ ਸ਼ਾਮਲ ਹਨ।


author

Sanjeev

Content Editor

Related News