ਆਟੋ ਕੰਪਨੀਆਂ ਦੀ ਵਿਕਰੀ ’ਚ ਭਾਰੀ ਵਾਧਾ, ਮੁਲਾਜ਼ਮਾਂ ਨੂੰ ਮਿਲਣ ਲੱਗੀ ਪੂਰੀ ਤਨਖ਼ਾਹ ਤੇ ਇਨਕ੍ਰੀਮੈਂਟ

Thursday, Jan 28, 2021 - 03:58 PM (IST)

ਆਟੋ ਕੰਪਨੀਆਂ ਦੀ ਵਿਕਰੀ ’ਚ ਭਾਰੀ ਵਾਧਾ, ਮੁਲਾਜ਼ਮਾਂ ਨੂੰ ਮਿਲਣ ਲੱਗੀ ਪੂਰੀ ਤਨਖ਼ਾਹ ਤੇ ਇਨਕ੍ਰੀਮੈਂਟ

ਨਵੀਂ ਦਿੱਲੀ - ਕੋਰੋਨਾ ਮਿਆਦ ਦੌਰਾਨ ਆਟੋ ਕੰਪਨੀਆਂ ਦੀ ਵਿਕਰੀ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ ਪਰ ਹੁਣ ਇਹ ਸੈਕਟਰ ਆਪਣੇ ਟ੍ਰੈਕ ’ਤੇ ਆਉਣ ਲੱਗ ਗਿਆ ਹੈ। ਹੁਣ ਆਟੋ ਕੰਪਨੀਆਂ ਦੀ ਵਿਕਰੀ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸਥਿਤੀ ਇਹ ਹੈ ਕਿ ਫੈਕਟਰੀਆਂ ਆਪਣੀ ਪੂਰੀ ਸਮਰੱਥਾ ਅਨੁਸਾਰ ਕੰਮ ਕਰ ਰਹੀਆਂ ਹਨ, ਪਰ ਫਿਰ ਵੀ ਗਾਹਕਾਂ ਦੀ ਮੰਗ ਪੂਰੀ ਕਰਨ ਵਿਚ ਮੁਸ਼ਕਲ ਪੇਸ਼ ਆ ਰਹੀ ਹੈ। ਭਾਵ ਸਾਰੇ ਵਾਹਨ ਵਿਕ ਰਹੇ ਹਨ। ਹੁਣ ਸਥਿਤੀ ਹੋ ਗਈ ਹੈ ਕਿ ਗਾਹਕਾਂ ਨੂੰ ਡਿਲਵਿਰੀ ਲੈਣ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ। ਵਾਹਨਾਂ ਅਤੇ ਕਾਰਾਂ ਦੇ ਪਾਰਟਸ ਬਣਾਉਣ ਵਾਲੀਆਂ ਕੰਪਨੀਆਂ ਲਈ ਇਹ ਸਭ ਤੋਂ ਵਧੀਆ ਮੌਕਾ ਹੈ। ਨਤੀਜੇ ਵਜੋਂ ਕੰਪਨੀਆਂ ਮੁਲਾਜ਼ਮਾਂ ਦੀ ਤਨਖਾਹ ’ਚ ਕਟੌਤੀ ਕਰਨ ਦੇ ਫੈਸਲੇ ਨੂੰ ਵਾਪਸ ਲੈ ਰਹੀਆਂ ਹਨ, ਅਤੇ ਇਨ¬ਕ੍ਰੀਮੈਂਟ ਦੇ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਵਿੱਤੀ ਸਾਲ 2020-21 ਦੀ ਸ਼ੁਰੂਆਤ ’ਚ ਬਹੁਤ ਸਾਰੀਆਂ ਕੰਪਨੀਆਂ ਨੇ ਤਨਖਾਹ ’ਚ ਕਟੌਤੀ ਕਰਨ ਦਾ ਫੈਸਲਾ ਕੀਤਾ ਸੀ। ਕਾਰੋਨਾ ਵਿਕਣ ਕਾਰਨ ਆਟੋ ਕੰਪਨੀਆਂ ਦਾ ਕਾਰੋਬਾਰ ਕਾਫ਼ੀ ਘੱਟ ਗਿਆ ਸੀ। ਅਪ੍ਰੈਲ-ਜੂਨ ਤਿਮਾਹੀ ਵਿਚ ਆਟੋ ਕੰਪਨੀਆਂ ਦੀ ਵਿਕਰੀ 75% ਘੱਟ ਗਈ ਸੀ ਕਿਉਂਕਿ ਕੋਰੋਨਾ ਕਾਰਨ ਤਾਲਾਬੰਦੀ ਲਾਗੂ ਕੀਤੀ ਗਈ ਸੀ। ਪਰ ਜੁਲਾਈ-ਸਤੰਬਰ ਤਿਮਾਹੀ ਵਿਚ ਆਟੋ ਕੰਪਨੀਆਂ ਦੀ ਵਿਕਰੀ ਵਿਚ ਭਾਰੀ ਰਿਕਵਰੀ ਦੇਖਣ ਨੂੰ ਮਿਲ ਰਹੀ ਹੈ। ਕੰਪਨੀਆਂ ਨੇ ਹੁਣ ਆਪਣੇ ਕਾਮਿਆਂ ਨੂੰ ਤਨਖਾਹ ਅਤੇ ਬੋਨਸ ਦੇਣੇ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਪਡ਼੍ਹੋ : ਖ਼ੁਸ਼ਖ਼ਬਰੀ! ਰਾਸ਼ਨ ਕਾਰਡ ਧਾਰਕਾਂ ਨੂੰ ਮਾਰਚ ਤੋਂ ਘਰ ਬੈਠੇ ਮਿਲੇਗਾ ਰਾਸ਼ਨ, ਜਾਣੋ ਕਿਵੇਂ

ਹੁੰਡਈ ਦੀ ਸਥਿਤੀ 

ਭਾਰਤ ਦੀ ਦੂਜੀ ਸਭ ਤੋਂ ਵੱਡੀ ਕਾਰ ਨਿਰਮਾਤਾ ਹੁੰਡਈ ਇਸ ਸਾਲ ਫਰਵਰੀ ਤੋਂ ਮੁਲਾਂਕਣ ਪ੍ਰਕਿਰਿਆ ਦੀ ਸ਼ਰੂਆਤ ਕਰੇਗੀ ਅਤੇ ਅਪ੍ਰੈਲ ਤੋਂ ਅਪ੍ਰੈਲ ਤੱਕ ਦੇਣੇ ਵੀ ਸ਼ੁਰੂ ਕਰ ਦੇਵੇਗੀ। ਕੰਪਨੀ ਨੇ ਕਿਹਾ ਹੈ ਕਿ ਕਿਸੇ ਵੀ ਪੜਾਅ ’ਤੇ ਕਿਸੇ ਦੀ ਤਨਖਾਹ ’ਚ ਕਟੌਤੀ ਨਹÄ ਕੀਤੀ ਗਈ ਸੀ, ਅਗਸਤ ਦੇ ਦੌਰਾਨ ਲੋਕਾਂ ਦੀ ਤਨਖਾਹ ’ਚ ਵਾਧਾ ਕੀਤਾ ਗਿਆ ਸੀ।

ਇਹ ਵੀ ਪਡ਼੍ਹੋ : ਮੰਤਰੀ ਮੰਡਲ ਨੇ ਸਰਕਾਰੀ ਕੰਪਨੀਆਂ ਦੇ ਨਿੱਜੀਕਰਨ ਨੂੰ ਦਿੱਤੀ ਮਨਜ਼ੂਰੀ , ਬਜਟ 'ਚ ਹੋ ਸਕਦੈ ਐਲਾਨ

ਬਜਾਜ ਆਟੋ ਦੋ ਸਥਿਤੀ 

ਦੋ ਪਹੀਆ ਵਾਹਨ ਨਿਰਮਾਤਾ ਬਜਾਜ ਆਟੋ ਨੇ ਕੋਰੋਨਾ ਵਾਇਰਸ ਕਾਰਨ ਸਟਾਫ ਦੀਆਂ ਤਰੱਕੀਆਂ ਨੂੰ ਰੋਕ ਦਿੱਤਾ ਸੀ। ਕੰਪਨੀ ਨੇ ਕਿਹਾ ਕਿ ਕੋਰੋਨਾ ਕਾਰਨ ਕੋਈ ਤਨਖਾਹ ਨਹÄ ਕੱਟੀ ਗਈ। ਮੁਲਾਜ਼ਮਾਂ ਦੀ ਤਰੱਕੀ ਨੂੰ ਕੁਝ ਸਮੇਂ ਲਈ ਮੁਲਤਵੀ ਜ਼ਰੂਰ ਕੀਤਾ ਗਿਆ ਸੀ ਪਰ ਬਾਅਦ ਵਿਚ ਉਉਨ੍ਹਾਂ ਨੂੰ ਵਾਧੇ ਦੇ ਨਾਲ ਤਰੱਕੀ ਵੀ ਦਿੱਤੀ ਗਈ। ਬੋਨਸ ਅਤੇ ਵਾਧਾ ਦਾ ਸਰਕਲ 1 ਅਪ੍ਰੈਲ ਤੋਂ ਸ਼ੁਰੂ ਹੋਵੇਗਾ।

ਇਹ ਵੀ ਪਡ਼੍ਹੋ : 21 ਹਜ਼ਾਰ ਤੋਂ ਘੱਟ ਤਨਖ਼ਾਹ ਲੈਣ ਵਾਲਿਆਂ ਲਈ ਖ਼ੁਸ਼ਖ਼ਬਰੀ, 1 ਅਪਰੈਲ ਤੋਂ ਮਿਲਣਗੀਆਂ ਇਹ ਸਹੂਲਤਾਂ

ਜੇ.ਕੇ. ਟਾਇਰ ਦੀ ਸਥਿਤੀ

ਦਿੱਲੀ ਦੀ ਟਾਇਰ ਬਣਾਉਣ ਵਾਲੀ ਕੰਪਨੀ ਜੇ ਕੇ ਟਾਇਰ ਨੇ ਘੋਸ਼ਣਾ ਕੀਤੀ ਸੀ ਕਿ ਕੰਪਨੀ ਦੇ ਸੀਨੀਅਰ ਕਾਰਜਕਾਰੀ ਅਧਿਕਾਰੀਆਂ ਨੇ ਖ਼ੁਦ ਉਨ੍ਹਾਂ ਦੀ ਤਨਖਾਹ ਵਿਚ 15 ਤੋਂ 25 ਫੀਸਦ ਤੱਕ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਰਘੂਪਤੀ ਸਿੰਘਨੀਆ ਨੇ ਇਸ ਵਿਚ 25 ਪ੍ਰਤੀਸ਼ਤ ਦੀ ਕਟੌਤੀ ਕੀਤੀ ਸੀ। ਹੁਣ ਸਾਰੀਆਂ ਕਟੌਤੀਆਂ ਰੁਕ ਗਈਆਂ ਹਨ ਅਤੇ ਹਰੇਕ ਨੂੰ ਪੂਰੀ ਤਨਖਾਹ ਮਿਲ ਰਹੀ ਹੈ।

ਇਹ ਵੀ ਪਡ਼੍ਹੋ : ਵਿੱਤ ਮੰਤਰੀ ਕਰ ਸਕਦੀ ਹੈ ਪੁਰਾਣੇ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਲਈ ਵਾਹਨ ਨੀਤੀ ਦਾ ਐਲਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News