ਨਿਤਿਨ ਗਡਕਰੀ ਦੇ ਡੀਜ਼ਲ ਗੱਡੀਆਂ ਨੂੰ ਲੈ ਕੇ ਦਿੱਤੇ ਬਿਆਨ ਨਾਲ ਆਟੋ ਤੇ ਤੇਲ ਖੇਤਰ ਢਹਿ-ਢੇਰੀ

09/13/2023 10:03:42 AM

ਨਵੀਂ ਦਿੱਲੀ (ਏਜੰਸੀਆਂ)– ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੇ ਇਕ ਬਿਆਨ ਨਾਲ ਆਟੋ ਅਤੇ ਆਟੋ ਸਹਾਇਕ ਸ਼ੇਅਰਾਂ ’ਚ ਭਾਰੀ ਵਿਕਰੀ (ਸੇਲਿੰਗ ਆਊਟ) ਦੇਖਣ ਨੂੰ ਮਿਲੀ ਹੈ। ਡੀਜ਼ਲ ਗੱਡੀਆਂ ਨੂੰ ਲੈ ਕੇ ਸੜਕ, ਆਵਾਜਾਈ ਅਤੇ ਰਾਸ਼ਟਰੀ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਕ ਬਿਆਨ ਵਿੱਚ ਕਿਹਾ ਕਿ ਉਹ ਡੀਜ਼ਲ ਗੱਡੀਆਂ ਨੂੰ ਸੜਕਾਂ ਤੋਂ ਹਟਾਉਣ ਲਈ ਵਿੱਤ ਮੰਤਰੀ ਨਾਲ ਗੱਲ ਕਰਾਂਗੇ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਉਨ੍ਹਾਂ ਨੂੰ ਮਿਲਣ ਆ ਰਹੀ ਹੈ, ਜਿਸ ਵਿੱਚ ਉਹ ਵਿੱਤ ਮੰਤਰੀ ਨਾਲ ਡੀਜ਼ਲ ਗੱਡੀਆਂ ’ਤੇ 10 ਫ਼ੀਸਦੀ ਵਾਧੂ ਗੁੱਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਲਗਾਉਣ ਨੂੰ ਲੈ ਕੇ ਗੱਲ ਕਰਨਗੇ।

ਇਹ ਵੀ ਪੜ੍ਹੋ : Etihad Airways ਨੇ Katrina Kaif ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ

ਗਡਕਰੀ ਦਾ ਕਹਿਣਾ ਹੈ ਕਿ ਇਸ ਨੂੰ ਪ੍ਰਦੂਸ਼ਣ ਟੈਕਸ ਵਜੋਂ ਲਾਗੂ ਕੀਤਾ ਜਾਏ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ 20 ਫ਼ੀਸਦੀ ਈਥੇਨਾਲ ਬਲੈਂਡਿੰਗ ਟਾਰਗੈੱਟ ਨੂੰ ਉਹ ਛੇਤੀ ਹੀ ਹਾਸਲ ਕਰਨਗੇ। ਇਸ ਤੋਂ ਬਾਅਦ ਆਟੋ ਅਤੇ ਆਇਲ ਸ਼ੇਅਰਾਂ ’ਚ ਭਾਰੀ ਗਿਰਾਵਟ ਆ ਗਈ। ਉੱਥੇ ਹੀ ਹੁਣ ਇਸ ’ਤੇ ਗਡਕਰੀ ਦਾ ਕਲੈਰੀਫਿਕੇਸ਼ਨ ਵੀ ਆ ਗਿਆ ਹੈ।

ਬੀ. ਐੱਸ. ਈ. ਆਟੋ ਇੰਡੈਕਸ 1.77 ਫ਼ੀਸਦੀ ਟੁੱਟਾ
ਨਿਤਿਨ ਗਡਕਰੀ ਦੇ ਇਸ ਬਿਆਨ ਤੋਂ ਬਾਅਦ ਹੀ ਬੀ. ਐੱਸ. ਈ. ਆਟੋ ਇੰਡੈਕਸ ਵਿੱਚ ਕਰੀਬ 1.77 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਇੰਡੈਕਸ 37,150.29 ’ਤੇ ਖੁੱਲ੍ਹਿਆ ਸੀ, ਜੋ ਗਿਰਾਵਟ ਤੋਂ ਬਾਅਦ 36,406.77 ਦੇ ਪੱਧਰ ’ਤੇ ਆ ਗਿਆ। ਨਿਤਿਨ ਗਡਕਰੀ ਦੇ ਇਸ ਬਿਆਨ ਤੋਂ ਬਾਅਦ ਹੀ ਬੀ. ਐੱਸ. ਈ. ਆਟੋ ਇੰਡੈਕਸ ਵਿੱਚ ਕਰੀਬ 1.77 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇੰਡੈਕਸ 37,150.29 ’ਤੇ ਖੁੱਲ੍ਹਾ ਸੀ, ਜੋ ਗਿਰਾਵਟ ਤੋਂ ਬਾਅਦ 36,406.77 ਦੇ ਪੱਧਰ ’ਤੇ ਆ ਗਿਆ।

ਇਹ ਵੀ ਪੜ੍ਹੋ : ਡੀਜ਼ਲ ਵਾਹਨਾਂ 'ਤੇ GST ਵਧਾਉਣ ਦੀਆਂ ਖ਼ਬਰਾਂ ਦੌਰਾਨ ਨਿਤਿਨ ਗਡਕਰੀ ਦਾ ਬਿਆਨ ਆਇਆ ਸਾਹਮਣੇ

ਕੰਪਨੀਆਂ                   ਗਿਰਾਵਟ % ’ਚ
ਮਦਰਸਨ ਸੂਮੀ               3.59
ਅਸ਼ੋਰ ਲੈਲੈਂਡ                 2.68
ਟਾਟਾ ਮੋਟਰਸ                 2.19
ਆਇਸ਼ਰ ਮੋਟਰਸ           1.85
ਮਹਿੰਦਰਾ ਐਂਡ ਮਹਿੰਦਰਾ    1.55
ਐੱਮ. ਆਰ. ਐੱਫ.             1.27
ਟੀ. ਵੀ. ਐੱਸ. ਮੋਟਰਸ       1.33
ਹੀਰੋ ਮੋਟਰੋਕਾਰਪ            1.23
(ਸ੍ਰੋਤ : ਬੀ. ਐੱਸ. ਈ.)

ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ 'ਫਿੱਕੀ' ਪਈ ਖੰਡ ਦੀ ਮਿਠਾਸ, 3 ਹਫ਼ਤਿਆਂ ’ਚ ਰਿਕਾਰਡ ਉਚਾਈ 'ਤੇ ਪੁੱਜੀਆਂ ਕੀਮਤਾਂ

ਬੀ. ਐੱਸ. ਈ. ਆਇਲ ਐਂਡ ਗੈਸ ਇੰਡੈਕਸ 3.07 ਫ਼ੀਸਦੀ ਟੁੱਟਾ

ਕੰਪਨੀਆਂ                       ਗਿਰਾਵਟ (% ’ਚ)
ਪੈਟਰੋਨੈੱਟ                            5.68
ਹਿੰਦਪੈਟਰੋ                           5.30
ਗੇਲ                                  4.87
ਬੀ. ਪੀ. ਸੀ. ਐੱਲ.                  4.11
ਆਈ. ਜੀ. ਐੱਲ                    4.02
ਓ. ਐੱਨ. ਜੀ. ਸੀ.                   3.78
ਏ. ਟੀ. ਜੀ. ਐੱਲ.                   2.48
ਆਈ. ਓ. ਸੀ.                      1.42

ਇਹ ਵੀ ਪੜ੍ਹੋ : ਜੀ-20 ਤੋਂ ਬਾਅਦ ਸ਼ੇਅਰ ਬਾਜ਼ਾਰ ’ਚ ਨਵਾਂ ਰਿਕਾਰਡ, ਨਿਵੇਸ਼ਕਾਂ ਨੇ ਕੀਤੀ 3,31,123.62 ਕਰੋੜ ਦੀ ਕਮਾਈ

ਗਡਕਰੀ ਨੇ ਦਿੱਤੀ ਸਫ਼ਾਈ
ਹਾਲਾਂਕਿ ਨਿਤਿਨ ਗਡਕਰੀ ਨੇ ਕੁੱਝ ਦੇਰ ਬਾਅਦ ਸੋਸ਼ਲ ਮੀਡੀਆ ’ਤੇ ਸਫ਼ਾਈ ਵੀ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਉਨ੍ਹਾਂ ਮੀਡੀਆ ਰਿਪੋਰਟਸ ’ਤੇ ਕਲੈਰੀਫਿਕੇਸ਼ਨ ਜ਼ਰੂਰੀ ਹੈ ਕਿ ਜਿਸ ’ਚ ਡੀਜ਼ਲ ਵਾਹਨਾਂ ’ਤੇ 10 ਫ਼ੀਸਦੀ ਜੀ. ਐੱਸ. ਟੀ. ਲਗਾਏ ਜਾਣ ਦੇ ਸੁਝਾਅ ’ਤੇ ਗੱਲ ਹੋ ਰਹੀ ਹੈ। ਸਾਲ 2070 ਤੱਕ ਕਾਰਬਨ ਨੈੱਟ ਜ਼ੀਰੋ ਐਮੀਸ਼ਨੁ ਦੇ ਨਾਲ ਅਤੇ ਪ੍ਰਦੂਸ਼ਣ ਘਟਾਉਣ ਲਈ ਡੀਜ਼ਲ ਵਰਗੇ ਹਾਨੀਕਾਰਕ ਫਿਊਲ ਦੇ ਟੀਚੇ ਦੇ ਨਾਲ-ਨਾਲ ਆਟੋਮੋਬਾਇਲ ਵਿਕਰੀ ਨੂੰ ਵੀ ਉਤਸ਼ਾਹਿਤ ਕਰਨ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਕਲੀਨ ਅਤੇ ਗ੍ਰੀਨ ਬਦਲ ਫਿਊਲ ਨੂੰ ਉਤਸ਼ਾਹ ਦਿੱਤਾ ਜਾਏ। ਇਨ੍ਹਾਂ ਫਿਊਲ ਨੂੰ ਇੰਪੋਰਟ ਹੋਣ ਵਾਲੇ ਫਿਊਲ ਦੇ ਬਦਲ ਵਜੋਂ ਰਿਆਇਤੀ, ਸਵਦੇਸ਼ੀ ਅਤੇ ਪ੍ਰਦੂਸ਼ਣ ਰਹਿਤ ਬਦਲ ਦੇ ਤੌਰ ’ਤੇ ਇਸਤੇਮਾਲ ਕੀਤਾ ਜਾਏ।

ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News