ਅਰਬਿੰਦੋ ਫਾਰਮਾ ਤੀਜੀ ਤਿਮਾਹੀ ’ਚ ਚੀਨੀ ਪਲਾਂਟ ਨੂੰ ਕਰੇਗੀ ਸ਼ੁਰੂ : CFO
Tuesday, Aug 20, 2024 - 06:02 PM (IST)
ਨਵੀਂ ਦਿੱਲੀ- ਅਰਬਿੰਦੋ ਫਾਰਮਾ ਦੇ ਮੁੱਖ ਵਿੱਤੀ ਅਧਿਕਾਰੀ (ਸੀ. ਐੱਫ. ਓ.) ਸੰਥਾਨਮ ਸੁਬਰਾਮਣੀਅਨ ਨੇ ਕਿਹਾ ਕਿ ਕੰਪਨੀ ਨੂੰ ਉਸ ਦੀ ਚੀਨ ਸਥਿਤ ਇਕਾਈ ਤੋਂ ਅਗਲੀ ਤਿਮਾਹੀ ’ਚ ਉਤਪਾਦਨ ਸ਼ੁਰੂ ਕਰਨ ਦੀ ਉਮੀਦ ਹੈ। ਨਾਲ ਹੀ ਪੂਰਨ ਪੱਧਰ ’ਤੇ ਉਤਪਾਦਨ ਅਗਲੇ ਵਿੱਤੀ ਸਾਲ ’ਚ ਹੀ ਸ਼ੁਰੂ ਹੋਣ ਦੀ ਉਮੀਦ ਹੈ।
ਹੈਦਰਾਬਾਦ ਸਥਿਤ ਫਾਰਮਾ ਕੰਪਨੀ ਨਵੰਬਰ-ਦਸੰਬਰ ਦੀ ਮਿਆਦ ’ਚ ਘੱਟ ਮਾਤਰਾ ’ਚ ਉਤਪਾਦਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਅਗਲੇ ਸਾਲ ਜਨਵਰੀ-ਮਾਰਚ ਤਿਮਾਹੀ ’ਚ ਇਸ ਨੂੰ ਵਧਾਉਣ ਦੀ ਉਮੀਦ ਹੈ। ਸੁਬਰਾਮਣੀਅਨ ਨੇ ਵਿਸ਼ਲੇਸ਼ਕਾਂ ਨਾਲ ਗੱਲਬਾਤ ’ਚ ਕਿਹਾ, ‘‘ਚੀਨੀ ਪਲਾਂਟ ਦੇ ਵਿੱਤੀ ਸਾਲ 2024-25 ਦੀ ਤੀਜੀ ਤਿਮਾਹੀ ਤੋਂ ਸ਼ੁਰੂ ਹੋਣ ਅਤੇ ਚੌਥੀ ਤਿਮਾਹੀ ਤੋਂ ਉਤਪਾਦਨ ਵਧਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਸ ਪਲਾਂਟ ’ਚ ਪੂਰਨ ਉਤਪਾਦਨ ਵਿੱਤੀ ਸਾਲ 2025-26 ’ਚ ਸ਼ੁਰੂ ਹੋ ਜਾਵੇਗਾ।