ਜਨਵਰੀ-ਮਾਰਚ ਤਿਮਾਹੀ ''ਚ ਆਡੀ ਇੰਡੀਆ ਦੀ ਵਿਕਰੀ ਦੁੱਗਣੀ ਤੋਂ ਜ਼ਿਆਦਾ ਹੋਈ
Wednesday, Apr 19, 2023 - 03:26 PM (IST)
ਨਵੀਂ ਦਿੱਲੀ—ਲਗਜ਼ਰੀ ਕਾਰ ਕੰਪਨੀ ਆਡੀ ਇੰਡੀਆ ਦੀ ਵਿਕਰੀ ਮੌਜੂਦਾ ਕੈਲੰਡਰ ਸਾਲ ਦੀ ਜਨਵਰੀ-ਮਾਰਚ ਤਿਮਾਹੀ 'ਚ ਦੁੱਗਣੀ ਤੋਂ ਵਧ ਕੇ 1,950 ਇਕਾਈਆਂ 'ਤੇ ਪਹੁੰਚ ਗਈ ਹੈ। ਪਿਛਲੇ ਸਾਲ ਦੀ ਪਹਿਲੀ ਤਿਮਾਹੀ 'ਚ ਕੰਪਨੀ ਨੇ 862 ਵਾਹਨ ਵੇਚੇ ਸਨ। ਆਡੀ ਇੰਡੀਆ ਦੇ ਮੁਖੀ ਬਲਬੀਰ ਸਿੰਘ ਢਿੱਲੋਂ ਨੇ ਬਿਆਨ 'ਚ ਕਿਹਾ, “ਸਾਡੇ ਉਤਪਾਦ ਪੋਰਟਫੋਲੀਓ 'ਚ ਇਸ ਸਮੇਂ 16 ਮਾਡਲ ਹਨ। ਇਨ੍ਹਾਂ 'ਚੋਂ ਸਭ ਤੋਂ ਮਜਬੂਤ ਐੱਸ.ਯੂ.ਵੀ. ਪੋਰਟਫੋਲੀਓ ਹੈ, ਜੋ ਕੰਪਨੀ ਦੀ ਕੁੱਲ ਵਿਕਰੀ ਦਾ 60 ਫ਼ੀਸਦੀ ਤੋਂ ਵੱਧ ਹਿੱਸਾ ਹੈ।
ਇਹ ਵੀ ਪੜ੍ਹੋ-ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਇਲੈਕਟ੍ਰਾਨਿਕ ਵਾਹਨਾਂ ਦੀ ਵਿਕਰੀ ਵਧਣ ਦੀ ਉਮੀਦ
ਉਨ੍ਹਾਂ ਕਿਹਾ ਕਿ ਹਾਲ ਹੀ 'ਚ ਲਾਂਚ ਕੀਤੇ ਗਏ ਕਿਊ3 ਅਤੇ ਕਿਊ3 ਸਪੋਰਟਬੈਕ ਦੀ ਦੇਸ਼ ਭਰ 'ਚ ਬਹੁਤ ਮੰਗ ਹੈ। ਆਡੀ ਏ4, ਏ6, ਏ8 ਐੱਲ, ਕਿਊ3, ਕਿਊ3 ਸਪੋਰਟਬੈਕ, ਕਿਊ5,ਕਿਊ7, ਕਿਊ8, ਐੱਸ5 ਸਪੋਰਟਬੈਕ, ਆਰ.ਐੱਸ.5 ਸਪੋਰਟਬੈਕ,ਆਰ ਐੱਸਕਿਊ8, ਈ-ਟ੍ਰੋਨ 50, ਈ-ਟ੍ਰੋਨ 55,ਈ-ਟ੍ਰੋਨ ਸਪੋਰਟਸਬੈਕ 55, ਈ-ਟ੍ਰੋਨ ਭਾਰਤੀ ਬਾਜ਼ਾਰ 'ਚ ਜੀ.ਟੀ. ਅਤੇ ਆਰ ਐੱਸ ਈ-ਟ੍ਰੋਨ ਜੀਟੀ ਮਾਡਲ ਵੇਚਦੇ ਹਨ।
ਇਹ ਵੀ ਪੜ੍ਹੋ-ਫਰਵਰੀ 'ਚ ESIC ਨੇ ਜੋੜੇ 16.03 ਲੱਖ ਨਵੇਂ ਮੈਂਬਰ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।