ਤਿਉਹਾਰੀ ਮੌਸਮ ''ਚ ਔਡੀ ਨੂੰ ਵਿਕਰੀ ਵਧਣ ਦੀ ਉਮੀਦ

09/13/2020 10:07:40 PM

ਨਵੀਂ ਦਿੱਲੀ- ਮਹਿੰਗੀਆਂ ਕਾਰਾਂ ਬਣਾਉਣ ਵਾਲੀ ਜਰਮਨੀ ਦੀ ਕੰਪਨੀ ਔਡੀ ਦਾ ਕਹਿਣਾ ਹੈ ਕਿ ਉਸ ਦਾ ਕਾਰੋਬਾਰ ਕੋਰੋਨਾ ਵਾਇਰਸ ਦੇ ਝਟਕੇ ਤੋਂ ਉੱਭਰ ਚੁੱਕਾ ਹੈ ਅਤੇ ਭਾਰਤ ਵਿਚ ਅਗਲੇ ਤਿਉਹਾਰੀ ਸਮੇਂ ਵਿਚ ਉਸ ਦੀ ਮੰਗ ਵਧਣ ਦੀ ਉਮੀਦ ਹੈ।

ਔਡੀ ਇੰਡੀਆ ਦੇ ਮੁਖੀ ਬਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਦੇਸ਼ ਵਿਚ ਫੈਲੇ ਕੰਪਨੀ ਦੇ ਵੱਖ- ਵੱਖ ਸ਼ੋਅ ਰੂਮਜ਼ 'ਤੇ ਖਰੀਦਦਾਰਾਂ ਦੀ ਆਵਾਜਾਈ ਵਧਣੀ ਸ਼ੁਰੂ ਹੋ ਗਈ ਹੈ। 

ਸ਼ੋਅਰੂਮ 'ਤੇ ਅਜੇ ਉਹ ਕੋਰੋਨਾ ਵਾਇਰਸ ਤੋਂ ਪਹਿਲੇ ਪੱਧਰ ਦੇ ਬਰਾਬਰ ਤਾਂ ਨਹੀਂ ਪੁੱਜੇ ਪਰ ਉਮੀਦ ਹੈ ਕਿ ਗਾਹਕ ਜਲਦੀ ਵਧਣਗੇ। ਢਿੱਲੋਂ ਨੇ ਕਿਹਾ ਕਿ ਕਾਰੋਬਾਰ ਦੇ ਮਾਮਲੇ ਵਿਚ ਅਸੀਂ ਮਹਾਮਾਰੀ ਤੋਂ ਉੱਭਰ ਚੁੱਕੇ ਹਾਂ ਅਤੇ ਕੁੱਲ ਮਿਲਾ ਕੇ ਵਪਾਰ ਮੁੜ ਪਟੜੀ 'ਤੇ ਆ ਰਿਹਾ ਹੈ। ਔਡੀ ਨੇ ਸਾਲ 2019 ਵਿਚ ਭਾਰਤ ਵਿਚ 4,594 ਕਾਰਾਂ ਵੇਚੀਆਂ ਜੋ 2018 ਦੀ ਵਿਕਰੀ ਤੋਂ 9 ਫੀਸਦੀ ਘੱਟ ਰਹੀਆਂ ਕਿਉਂਕਿ 2018 ਵਿਚ 6,463 ਕਾਰਾਂ ਵਿਕੀਆਂ ਸਨ। ਸਾਲ 2020 ਵਿਚ ਭਾਰਤ ਵਿਚ ਮਹਿੰਗੀਆਂ ਕਾਰਾਂ ਦੀ ਵਿਕਰੀ ਵਿਚ ਕਮੀ ਦਿਖਾਈ ਦੇਣ ਦਾ ਅੰਦਾਜ਼ਾ ਹੈ। ਕਾਰਣ ਇਹ ਹੈ ਕਿ ਇਸ ਸਾਲ ਕੁਝ ਮਹੀਨੇ ਤਾਂ ਕਾਰਾਂ ਦੀ ਵਿਕਰੀ ਬਿਲਕੁਲ ਨਹੀਂ ਹੋਈ। 

ਕਾਰ ਕੰਪਨੀ ਬੀ. ਐੱਸ. 4 ਦੀ ਥਾਂ ਬੀ. ਐੱਸ. 6 ਮਾਨਕ ਅਪਨਾਉਣ ਵਿਚ ਵਿਅਸਤ ਹੈ। ਅਜੇ ਸਾਰੇ ਡੀਲਰਾਂ ਦੇ ਸਾਰੇ ਨਿਰਮਾਤਾਵਾਂ ਕੋਲ ਸਾਰੇ ਮਾਡਲ ਬੀ. ਐੱਸ. 6 ਦੇ ਪੱਧਰ ਦੇ ਨਹੀਂ ਹੈ। ਇਹ ਗੱਲ ਔਡੀ ਲਈ ਵੀ ਲਾਗੂ ਹੁੰਦੀ ਹੈ।  
 


Sanjeev

Content Editor

Related News