ITR ਫਾਰਮ ਨਾਲ ਜੁੜੇਗਾ ਨਵਾਂ ਕਾਲਮ, ਕ੍ਰਿਪਟੋ ਤੋਂ ਕਮਾਈ ਦੀ ਦੇਣੀ ਹੋਵੇਗੀ ਜਾਣਕਾਰੀ

02/03/2022 2:07:47 PM

ਨਵੇਂ ਵਿੱਤੀ - ਸਾਲ ’ਚ ਆਮਦਨ ਕਰ ਰਿਟਰਨ ਫਾਰਮ ’ਚ ਕ੍ਰਿਪਟੋ ਕਰੰਸੀ ਤੋਂ ਹੋਣ ਵਾਲੇ ਲਾਭ ਅਤੇ ਟੈਕਸ ਦਾ ਭੁਗਤਾਨ ਕਰਨ ਲਈ ਇਕ ਵੱਖਰਾ ਕਾਲਮ ਹੋਵੇਗਾ। ਇਹ ਜਾਣਕਾਰੀ ਮਾਲੀਆ ਸਕੱਤਰ ਤਰੁਣ ਬਜਾਜ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਟੈਕਸਦਾਤਿਆਂ ਨੂੰ ਆਈ. ਟੀ. ਆਰ. ਫਾਰ ’ਚ ਕ੍ਰਿਪਟੋ ਲਈ ਇਕ ਵੱਖਰਾ ਕਾਲਮ ਦਿਖਾਈ ਦੇਵੇਗਾ। ਇਸ ਕਾਲਮ ’ਚ ਕ੍ਰਿਪਟੋ ਕਰੰਸੀ ਤੋਂ ਕਮਾਈ ਬਾਰੇ ਜਾਣਕਾਰੀ ਦੇਣੀ ਹੋਵੇਗੀ।

ਨਿਊਜ਼ ਏਜੰਸੀ ਪੀ. ਟੀ. ਆਈ. ਨਾਲ ਗੱਲਬਾਤ ਦੌਰਾਨ ਤਰੁਣ ਬਜਾਜ ਨੇ ਕਿਹਾ ਕਿ ਕ੍ਰਿਪਟੋ ਕਰੰਸੀ ਤੋਂ ਲਾਭ ਹਮੇਸ਼ਾ ਟੈਕਸਯੋਗ ਹੁੰਦਾ ਹੈ ਅਤੇ ਬਜਟ ’ਚ ਜੋ ਪ੍ਰਸਤਾਵਿਤ ਕੀਤਾ ਗਿਆ ਹੈ, ਉਹ ਕੋਈ ਨਵਾਂ ਟੈਕਸ ਨਹੀਂ ਹੈ ਸਗੋਂ ਇਸ ਮੁੱਦੇ ’ਤੇ ਨਿਸ਼ਚਿਤਤਾ ਪ੍ਰਦਾਨ ਕਰਦਾ ਹੈ। ਬਜਾਜ ਨੇ ਕਿਹਾ ਕਿ ਅਸੀਂ ਟੈਕਸ ’ਚ ਨਿਸ਼ਚਿਤਤਾ ਲਿਆ ਰਹੇ ਹਾਂ। ਹੁਣ ਕਮਾਈ ’ਤੇ 30 ਫੀਸਦੀ ਟੈਕਸ ਹੋਵੇਗਾ, ਜਿਸ ਦੇ ਬਾਰੇ ਨਿਵੇਸ਼ ਆਈ. ਟੀ. ਆਰ. ਫਾਰਮ ’ਚ ਜਾਣਕਾਰੀ ਦੇ ਸਕਣਗੇ।

ਇਹ ਵੀ ਪੜ੍ਹੋ :  ਜਦੋਂ ਬਜਟ ਪੜ੍ਹਦਿਆਂ ਅਚਾਨਕ ਬਿਮਾਰ ਹੋ ਗਈ ਸੀ ਸੀਤਾਰਮਨ

ਤੁਹਾਨੂੰ ਦੱਸ ਦਈਏ ਕਿ ਵਿੱਤੀ ਸਾਲ 2022-23 ਦੇ ਬਜਟ ’ਚ ਕ੍ਰਿਪਟੋ ਕਰੰਸੀ ਅਤੇ ਹੋਰ ਡਿਜੀਟਲ ਜਾਇਦਾਦਾਂ ਦੀ ਲੈਣ-ਦੇਣ ’ਤੇ ਹੋਣ ਵਾਲੀ ਆਮਦਨ ’ਤੇ 30 ਫੀਸਦੀ ਟੈਕਸ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਇਕ ਲਿਮਿਟ ਤੋਂ ਵੱਧ ਦੇ ਲੈਣ-ਦੇਣ ’ਤੇ ਇਕ ਫੀਸਦੀ ਟੀ. ਡੀ. ਐੱਸ. (ਸ੍ਰੋਤ ’ਤੇ ਟੈਕਸ ਕਟੌਤੀ) ਲਗਾਉਣ ਦਾ ਵੀ ਪ੍ਰਸਤਾਵ ਹੈ। ਟੀ. ਡੀ. ਐੱਸ. ਨਾਲ ਸਬੰਧਤ ਵਿਵਸਥਾਵਾਂ 1 ਜੁਲਾਈ 2022 ਤੋਂ ਲਾਗੂ ਹੋਣਗੀਆਂ ਜਦ ਕਿ ਕ੍ਰਿਪਟੋ ’ਤੇ ਪ੍ਰਭਾਵੀ ਟੈਕਸ 1 ਅਪ੍ਰੈਲ ਤੋਂ ਲਗਾਇਆ ਜਾਵੇਗਾ।

ਵੈਲੇਡਿਟੀ ’ਤੇ ਸੀ. ਬੀ. ਡੀ. ਟੀ. ਨੇ ਕਹੀ ਇਹ ਗੱਲ- ਇਸ ਤੋਂ ਪਹਿਲਾਂ ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀ. ਬੀ. ਡੀ. ਟੀ.) ਚੇਅਰਮੈਨ ਜੇ. ਬੀ. ਮਹਾਪਾਤਰ ਨੇ ਕ੍ਰਿਪਟੋ ਕਰੰਸੀ ਦੀ ਵੈਲੇਡਿਟੀ ’ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕ੍ਰਿਪਟੋ ਕਰੰਸੀ ਜਾਂ ਡਿਜੀਟਲ ਜਾਇਦਾਦਾਂ ’ਚ ਕਾਰੋਬਾਰ ਸਿਰਫ ਇਸ ਲਈ ਵੈਲਿਡ ਨਹੀਂ ਹੋ ਜਾਂਦਾ ਕਿ ਤੁਸੀਂ ਉਸ ’ਤੇ ਟੈਕਸ ਦਿੱਤਾ ਹੈ। ਸੀ. ਬੀ. ਡੀ. ਟੀ. ਮੁਖੀ ਮੁਤਾਬਕ ਕ੍ਰਿਪਟੋ ਕਰੰਸੀ ਲਈ ਕੌਮੀ ਪੱਧਰ ’ਤੇ ਨੀਤੀ ਨਿਰਮਾਣ ਦਾ ਕੰਮ ਜਾਰੀ ਹੈ।

ਉਨ੍ਹਾਂ ਨੇ ਕਿਹਾ ਕਿ ਉੱਚ ਟੈਕਸ ਪ੍ਰਣਾਲੀ ਤੋਂ ਸਾਨੂੰ ਇਹ ਜਾਣਨ ’ਚ ਮਦਦ ਮਿਲੇਗੀ ਕਿ ਕੀ ਨਿਵੇਸ਼ ਗਲਤ ਤਰੀਕੇ ਨਾਲ ਕੀਤਾ ਗਿਆ ਹੈ ਜਾਂ ਗੈਰ-ਕਾਨੂੰਨੀ ਹੈ। ਜੇ ਉਹ ਬੇਹਿਸਾਬ ਆਮਦਨ ਪਾ ਰਿਹਾ ਹੈ ਜਾਂ ਕਿਸੇ ਹੋਰ ਦੀ ਬੇਨਾਮੀ ਜਾਇਦਾਦ ਹੈ ਤਾਂ ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ : ਬਜਟ 2022 : ਜਾਣੋ ਕੀ ਹੋਇਆ ਮਹਿੰਗਾ-ਸਸਤਾ, ਕਿਸ ਨੂੰ ਮਿਲੀ ਰਾਹਤ ਤੇ ਕਿਸ 'ਤੇ ਵਧਿਆ ਬੋਝ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News