ਇਕ ਚਾਰਜ ''ਚ ਦਿੱਲੀ ਤੋਂ ਊਧਮਪੁਰ ਤੱਕ ਪਹੁੰਚ ਜਾਏਗੀ Aston Martin Lagonda
Tuesday, Mar 13, 2018 - 01:04 AM (IST)

ਜਲੰਧਰ - ਬ੍ਰਿਟਿਸ਼ ਲਗਜ਼ਰੀ ਸਪੋਰਟਸ ਕਾਰਸ ਨਿਰਮਾਤਾ ਕੰਪਨੀ ਅਸਟਨ ਮਾਰਟਿਨ ਨੇ 2018 ਜੇਨੇਵਾ ਆਟੋ ਸ਼ੋਅ 'ਚ ਨਵੇਂ ਇਲੈਕਟ੍ਰਿਕ ਸਪੋਰਟਸ ਕਾਰ ਦੇ ਕਾਂਸੈਪਟ ਨੂੰ ਸ਼ੋਅਕੇਸ ਕੀਤਾ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਨੂੰ ਇਕ ਵਾਰ ਫੁੱਲ ਚਾਰਜ ਕਰ ਕੇ 643 ਕਿਲੋਮੀਟਰ ਦਾ ਸਫਰ ਤੈਅ ਕੀਤਾ ਜਾ ਸਕਦਾ ਹੈ, ਭਾਵ ਤੁਸੀਂ ਇਸ Lagonda Vision ਇਲੈਕਟ੍ਰਿਕ ਕਾਰ ਤੋਂ NH 48 ਦੇ ਜ਼ਰੀਏ ਇਕ ਚਾਰਜ 'ਚ ਹੀ ਦਿੱਲੀ ਤੋਂ ਊਧਮਪੁਰ ਤੱਕ ਦਾ ਰਸਤਾ ਤੈਅ ਕਰ ਸਕੋਗੇ।
4 ਵਿਅਕਤੀਆਂ ਦੇ ਬੈਠਣ ਦੀ ਜਗ੍ਹਾ
ਈਵੈਂਟ 'ਚ ਦਿਖਾਏ ਗਏ ਕਾਰ ਦੇ ਕਾਂਸੈਪਟ 'ਚ 2 ਮੀਟਰ (ਲਗਭਗ 6.5 ਫੁੱਟ) ਵਾਲੇ 4 ਵਿਅਕਤੀਆਂ ਦੇ ਬੈਠਣ ਦੀ ਜਗ੍ਹਾ ਹੈ। ਇਸ ਦੇ ਦਰਵਾਜ਼ੇ ਉਪਰ ਵੱਲ ਨੂੰ ਖੁੱਲ੍ਹਦੇ ਹਨ, ਜਿਸ ਨਾਲ ਵਿਅਕਤੀ ਨੂੰ ਬਿਨਾਂ ਬੈਂਡ ਹੋਏ ਬੈਠਣ ਤੇ ਖੜ੍ਹੇ ਹੋਣ 'ਚ ਆਸਾਨੀ ਹੁੰਦੀ ਹੈ।
ਬਿਨਾਂ ਡਰਾਈਵਰ ਦੇ ਵੀ ਚੱਲੇਗੀ ਇਹ ਕਾਰ
ਇਸ 'ਚ ਆਟੋਨੋਮਸ ਡਰਾਈਵਿੰਗ ਤਕਨੀਕ ਦਿੱਤੀ ਗਈ ਹੈ, ਭਾਵ ਕਾਰ 'ਚ ਲੱਗੀ ਡਿਸਪਲੇਅ 'ਤੇ ਰੂਟ ਨੂੰ ਭਰਨ 'ਤੇ ਇਹ ਬਿਨਾਂ ਡਰਾਈਵਰ ਦੇ ਸੈਂਸਰਸ ਤੇ ਕੈਮਰਿਆਂ ਦੀ ਮਦਦ ਨਾਲ ਰਸਤਾ ਤੈਅ ਕਰਨਾ ਸ਼ੁਰੂ ਕਰ ਦੇਵੇਗੀ। ਕੰਪਨੀ ਨੇ ਦੱਸਿਆ ਕਿ ਇਸ ਤਕਨੀਕ ਨੂੰ ਫਰੰਟ ਸੀਟ 'ਤੇ ਬੈਠੇ ਪੈਸੰਜਰ ਲਈ 180 ਡਿਗਰੀ ਸਿਰ ਨੂੰ ਘੁਮਾ ਕੇ ਪਿੱਛੇ ਬੈਠੇ ਮੁਸਾਫਿਰ ਨਾਲ ਗੱਲ ਕਰਨ ਲਈ ਬਣਾਇਆ ਗਿਆ ਹੈ। ਇਸ 'ਚ ਪਾਵਰਫੁੱਲ ਸਾਲਿਡ ਸਟੇਟ ਬੈਟਰੀਜ਼ ਲਾਈ ਗਈ ਹੈ, ਜਿਨ੍ਹਾਂ ਨੂੰ ਵਾਇਰਲੈਸ ਤਕਨੀਕ ਨਾਲ ਚਾਰਜ ਕਰਨ ਦੀ ਕੰਪਨੀ ਦੀ ਯੋਜਨਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੀ ਪ੍ਰੋਡਕਸ਼ਨ ਸਾਲ 2021 ਤੋਂ ਸ਼ੁਰੂ ਕਰ ਦਿੱਤੀ ਜਾਏਗੀ।