ਐਸਿਕਸ ਨੂੰ ਆਨਲਾਈਨ ਵਿਕਰੀ 50 ਫੀਸਦੀ ਤੱਕ ਪਹੁੰਚਣ ਦੀ ਉਮੀਦ

06/26/2022 6:56:34 PM

ਨਵੀਂ ਦਿੱਲੀ-ਜਾਪਾਨ ਦੀ ਪ੍ਰਮੁੱਖ ਫੁਟਵੀਅਰ ਕੰਪਨੀ ਐਸਿਕਸ ਨੂੰ ਉਮੀਦ ਹੈ ਕਿ ਭਾਰਤ 'ਚ ਅਗਲੇ ਦੋ-ਤਿੰਨ ਸਾਲਾ 'ਚ ਉਸ ਦੀ ਵਿਕਰੀ 'ਚ ਆਨਲਾਈਨ ਮੰਚਾਂ ਦੀ ਹਿੱਸੇਦਾਰੀ ਵਧ ਕੇ 50 ਫੀਸਦੀ ਤੱਕ ਪੁਹੰਚ ਜਾਵੇਗੀ। ਐਸਿਕਸ ਨੂੰ ਭਾਰਤੀ ਅਤੇ ਦੱਖਣੀ ਏਸ਼ੀਆ ਕਾਰੋਬਾਰ ਦੇ ਪ੍ਰਬੰਧ ਨਿਰਦੇਸ਼ਕ ਰਜਤ ਖੁਰਾਨਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਡਿਜੀਟਲ ਮਾਧਿਅਮ 'ਚ ਖਰੀਦਾਰੀ 'ਚ ਦਰਜ ਕੀਤੀ ਗਈ ਹੈ ਤੇਜ਼ੀ ਨੂੰ ਦੇਖਦੇ ਹੋਏ ਉਸ ਦੀ ਵਿਕਰੀ 'ਚ ਆਨਲਾਈਨ ਵਿਕਰੀ ਦੀ ਹਿੱਸੇਦਾਰੀ ਤੇਜ਼ੀ ਨਾਲ ਵਧੀ ਹੈ।

ਇਹ ਵੀ ਪੜ੍ਹੋ : ਅਕਾਸਾ ਏਅਰ ਅਗਲੇ ਮਹੀਨੇ ਭਰੇਗੀ ਉਡਾਣ, ਛੇਤੀ ਸ਼ੁਰੂ ਹੋਵੇਗੀ ਟੈਸਟਿੰਗ

ਖੁਰਾਨਾ ਨੇ ਕਿਹਾ ਕਿ ਮਹਾਮਾਰੀ ਤੋਂ ਪਹਿਲਾਂ ਐਮਾਜ਼ੋਨ ਅਤੇ ਫਲਿੱਪਕਾਰਟ ਵਰਗੇ ਈ-ਕਾਮਰਸ ਮੰਚਾਂ ਅਤੇ ਸਾਡੀ ਆਪਣੀ ਵੈੱਬਸਾਈਟ ਤੋਂ ਹੋਣ ਵਾਲੀ ਡਿਜੀਟਲ ਵਿਕਰੀ ਕਰੀਬ 25 ਫੀਸਦੀ 'ਤੇ ਸੀ ਪਰ ਇਹ ਹੁਣ 35 ਫੀਸਦੀ ਹੋ ਚੁੱਕੀ ਹੈ ਅਤੇ ਇਸ 'ਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਅਗਲੇ ਦੋ-ਤਿੰਨ ਸਾਲਾ 'ਚ ਐਸਿਕਸ ਦੀ ਡਿਜੀਟਲ ਵਿਕਰੀ ਦੀ ਹਿੱਸੇਦਾਰੀ ਵਧ ਕੇ 50 ਫੀਸਦੀ ਤੱਕ ਪਹੁੰਚ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਐਸਿਕਸ ਭਾਰਤ 'ਚ ਆਪਣੇ ਭੌਤਿਕ ਸਟੋਰ ਦੀ ਗਿਣਤੀ 'ਚ ਵੀ ਵਿਸਤਾਰ ਕਰ ਰਹੀ ਹੈ ਤਾਂ ਕਿ ਦੇਸ਼ 'ਚ ਆਪਣੇ ਕਾਰੋਬਾਰ ਦਾ ਵਿਸਤਾਰ ਕਰ ਸਕੇ। ਖੁਰਾਨਾ ਨੇ ਕਿਹਾ ਕਿ ਪਿਛਲੇ ਢਾਈ ਸਾਲਾ 'ਚ ਅਸੀਂ 25 ਤੋਂ ਜ਼ਿਆਦਾ ਸਟੋਰ ਖੋਲ੍ਹੇ ਹਨ ਅਤੇ ਇਸ ਸਾਲ ਅਸੀਂ 10-12 ਨਵੇਂ ਸਟੋਰ ਖੋਲ੍ਹਣ ਜਾ ਰਹੇ ਹਾਂ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਤੀਸਰੇ ਦਿਨ ਵੀ ਜਾਰੀ ਰਹੀਂ ਰੇਲ ਕਰਮਚਾਰੀਆਂ ਦੀ ਹੜਤਾਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News