ਏਸ਼ੀਆਈ ਬਾਜ਼ਾਰ ਮਿਲੇ-ਜੁਲੇ, ਐੱਸ. ਜੀ. ਐਕਸ. ਨਿਫਟੀ ਸੁਸਤ

Friday, Dec 01, 2017 - 08:41 AM (IST)

ਏਸ਼ੀਆਈ ਬਾਜ਼ਾਰ ਮਿਲੇ-ਜੁਲੇ, ਐੱਸ. ਜੀ. ਐਕਸ. ਨਿਫਟੀ ਸੁਸਤ

ਨਵੀਂ ਦਿੱਲੀ— ਏਸ਼ੀਆਈ ਬਾਜ਼ਾਰ ਅੱਜ ਕਾਰੋਬਾਰ ਸੁਸਤ ਦਿਸ ਰਿਹਾ ਹੈ। ਐੱਸ. ਜੀ. ਐਕਸ. ਨਿਫਟੀ ਮਾਮੂਲੀ 8.50 ਅੰਕ ਯਾਨੀ 0.08 ਫੀਸਦੀ ਵਧ ਕੇ 10286.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 
ਜਾਪਾਨ ਦਾ ਬਾਜ਼ਾਰ ਨਿੱਕੇਈ 0.85 ਅੰਕ ਦੀ ਕਮਜ਼ੋਰੀ ਨਾਲ 22,724.11 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹੈਂਗ-ਸੈਂਗ 107.77 ਅੰਕ ਯਾਨੀ 0.37 ਫੀਸਦੀ ਦੀ ਤੇਜ਼ੀ ਨਾਲ 29,285.12 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 
ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ 'ਚ 8.46 ਅੰਕ ਦੀ ਮਜ਼ਬੂਤੀ ਨਜ਼ਰ ਆਈ।ਉੱਥੇ ਹੀ ਸਟਰੇਟਸ ਟਾਈਮਜ਼ 'ਚ ਵੀ 0.75 ਫੀਸਦੀ ਦੀ ਤੇਜ਼ੀ ਦਿਸ ਰਹੀ ਹੈ। ਤਾਇਵਾਨ ਇੰਡੈਕਸ 16.72 ਅੰਕ ਯਾਨੀ 0.16 ਫੀਸਦੀ ਦੀ ਕਮਜ਼ੋਰੀ ਨਾਲ 10,543.72 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।


Related News