ਅਸ਼ੋਕ ਲੇਲੈਂਡ ਦੀ ਦਸੰਬਰ ਵਿਕਰੀ 20 ਫੀਸਦੀ ਘਟੀ
Wednesday, Jan 02, 2019 - 04:44 PM (IST)

ਨਵੀਂ ਦਿੱਲੀ—ਹਿੰਦੁਜਾ ਗਰੁੱਪ ਦੀ ਪ੍ਰਮੁੱਖ ਕੰਪਨੀ ਅਸ਼ੋਕ ਲੇਲੈਂਡ ਦੇ ਵਪਾਰਕ ਵਾਹਨਾਂ ਦੀ ਕੁੱਲ ਵਿਕਰੀ ਦਸੰਬਰ 'ਚ 20 ਫੀਸਦੀ ਘਟ ਕੇ 15,493 ਇਕਾਈ ਰਹੀ। ਪਿਛਲੇ ਸਾਲ ਇਸ ਮਹੀਨੇ 'ਚ ਕੰਪਨੀ ਨੇ 19,251 ਵਾਹਨਾਂ ਦੀ ਵਿਕਰੀ ਕੀਤੀ ਸੀ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਕਿ ਦਸੰਬਰ 'ਚ ਮਾਧਿਅਮ ਅਤੇ ਭਾਰੀ ਵਪਾਰਕ ਵਾਹਨਾਂ ਦੀ ਵਿਕਰੀ 11,295 ਇਕਾਈ ਰਹੀ ਜੋ ਦਸੰਬਰ 2017 'ਚ 15,948 ਇਕਾਈ ਸੀ। ਇਹ 29 ਫੀਸਦੀ ਘਟ ਹੈ। ਇਸ ਤਰ੍ਹਾਂ ਹਲਕੇ ਵਪਾਰਕ ਵਾਹਨਾਂ ਦੀ ਵਿਕਰੀ ਦਸੰਬਰ 'ਚ 4,198 ਵਾਹਨ ਰਹੀ ਜੋ ਪਿਛਲੇ ਸਾਲ ਦਸੰਬਰ ਦੀ 3,303 ਵਾਹਨਾਂ ਦੀ ਵਿਕਰੀ ਤੋਂ 27 ਫੀਸਦੀ ਜ਼ਿਆਦਾ ਹੈ।