ਅਗਸਤ ਮਹੀਨੇ ਦੀ ਸ਼ੁਰੂਆਤ ਰਾਹਤ ਨਾਲ, ਜਾਣੋ ਇਸ ਮਹੀਨੇ ਹੋਣ ਵਾਲੇ ਮਹੱਤਵਪੂਰਨ ਬਦਲਾਅ ਬਾਰੇ

Monday, Aug 01, 2022 - 11:23 AM (IST)

ਅਗਸਤ ਮਹੀਨੇ ਦੀ ਸ਼ੁਰੂਆਤ ਰਾਹਤ ਨਾਲ, ਜਾਣੋ ਇਸ ਮਹੀਨੇ ਹੋਣ ਵਾਲੇ ਮਹੱਤਵਪੂਰਨ ਬਦਲਾਅ ਬਾਰੇ

ਨਵੀਂ ਦਿੱਲੀ – ਸਾਲ 2022 ਦਾ ਅਸਗਤ ਮਹੀਨਾ ਅੱਜ ਸ਼ੁਰੂ ਹੋ ਗਿਆ ਹੈ। ਇਸ ਵਾਰ ਦੇ ਅਗਸਤ ਮਹੀਨੇ ਵਿਚ ਵੀ ਬਹੁਤ ਸਾਰੇ ਮਹੱਤਵਪੂਰਨ ਬਦਲਾਅ ਹੋਣ ਜਾ ਰਹੇ ਹਨ। ਅਜਿਹੇ ਕੁੱਝ ਬਦਲਾਅ ਜੋ ਤੁਹਾਡੇ ਬਜਟ ਨੂੰ ਪ੍ਰਭਾਵਿਤ ਕਰ ਸਕਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...

ਇਹ ਵੀ ਪੜ੍ਹੋ : ITR filing ਦਾ ਅੱਜ ਹੈ ਆਖ਼ਰੀ ਦਿਨ, ਇਸ ਤੋਂ ਬਾਅਦ ਦੇਣਾ ਪਵੇਗਾ ਮੋਟਾ ਜੁਰਮਾਨਾ

ਗੈਸ ਸਿਲੰਡਰ ਹੋਇਆ ਸਸਤਾ

ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 'ਚ 36 ਰੁਪਏ ਦੀ ਕਟੌਤੀ ਕੀਤੀ ਗਈ ਹੈ। ਦਿੱਲੀ ਵਿੱਚ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ 2012.50 ਰੁਪਏ ਤੋਂ ਘੱਟ ਕੇ 1976.50 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ, ਪਹਿਲਾਂ ਕੋਲਕਾਤਾ ਵਿੱਚ ਇਹ 2132.00 ਰੁਪਏ ਵਿੱਚ ਉਪਲਬਧ ਸੀ, ਪਰ 1 ਅਗਸਤ ਤੋਂ, ਇਹ 2095.50 ਰੁਪਏ ਵਿੱਚ ਉਪਲਬਧ ਹੈ। ਅੱਜ ਤੋਂ ਮੁੰਬਈ ਵਿੱਚ ਵਪਾਰਕ ਸਿਲੰਡਰ ਦੀ ਕੀਮਤ 1936.50 ਰੁਪਏ ਅਤੇ ਚੇਨਈ ਵਿੱਚ 2141 ਰੁਪਏ ਹੋ ਗਈ ਹੈ।

ਬੈਂਕ ਆਫ ਬੜੌਦਾ ਵਲੋਂ ਚੈੱਕ ਭੁਗਤਾਨ ਵਿਚ ਬਦਲਾਅ

ਬੈਂਕ ਆਫ ਬੜੌਦਾ ਨੇ ਆਪਣੇ ਚੈੱਕ ਪੇਮੈਂਟ ਨਿਯਮਾਂ 'ਚ ਕੁਝ ਬਦਲਾਅ ਕੀਤੇ ਹਨ। ਬੈਂਕ ਆਫ ਬੜੌਦਾ ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ 1 ਅਗਸਤ ਭਾਵ ਅੱਜ ਤੋਂ 5 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਰਕਮ ਵਾਲੇ ਚੈੱਕਾਂ ਦੇ ਭੁਗਤਾਨ ਲਈ 'ਪਾਜ਼ੇਟਿਵ ਪੇ ਸਿਸਟਮ' Postive Pay System ਲਾਜ਼ਮੀ ਹੋਵੇਗਾ। ਇਸ ਦੀ ਗੈਰ-ਮੌਜੂਦਗੀ ਵਿੱਚ, ਚੈੱਕ ਦਾ ਭੁਗਤਾਨ ਰੋਕਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਬੈਂਕ ਆਫ ਬੜੌਦਾ ਨੇ ਇੱਕ ਟਵੀਟ ਵਿੱਚ ਕਿਹਾ ਕਿ ਅਸੀਂ ਤੁਹਾਡੀ ਬੈਂਕਿੰਗ ਸੁਰੱਖਿਆ ਲਈ ਵਚਨਬੱਧ ਹਾਂ। ਸਕਾਰਾਤਮਕ ਭੁਗਤਾਨ ਪ੍ਰਣਾਲੀ ਦੇ ਨਾਲ, ਅਸੀਂ ਤੁਹਾਨੂੰ ਚੈੱਕ ਧੋਖਾਧੜੀ ਤੋਂ ਬਚਾਉਂਦੇ ਹਾਂ। 1 ਅਗਸਤ 2022 ਤੋਂ, 5 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਰਕਮ ਲਈ 'ਪਾਜ਼ੇਟਿਵ ਪੇ ਸਿਸਟਮ' ਲਾਜ਼ਮੀ ਹੋਵੇਗਾ।

ਇਹ ਵੀ ਪੜ੍ਹੋ : ਛੋਟੀ ਜਿਹੀ ਗਲਤੀ ਵੀ ਬੰਦ ਕਰਵਾ ਸਕਦੀ ਹੈ ਡੀਮੈਟ ਖਾਤਾ, SEBI ਨੇ ਜਾਰੀ ਕੀਤੇ ਨਵੇਂ ਨਿਯਮ

'ਪਾਜ਼ੇਟਿਵ ਪੇ ਸਿਸਟਮ' ਕੀ ਹੈ

ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ PPS ਵਿਕਸਿਤ ਕੀਤਾ ਹੈ ਜਿਸ ਦੇ ਤਹਿਤ ਉੱਚ ਮੁੱਲ ਦਾ ਚੈੱਕ ਜਾਰੀ ਕਰਨ ਵਾਲੇ ਗਾਹਕ ਨੂੰ ਕੁਝ ਜ਼ਰੂਰੀ ਵੇਰਵੇ ਜਿਵੇਂ ਕਿ ਚੈੱਕ ਨੰਬਰ, ਚੈੱਕ ਦੀ ਰਕਮ, ਮਿਤੀ ਅਤੇ ਲਾਭਪਾਤਰੀ ਦਾ ਨਾਮ ਸਾਂਝਾ ਕਰਨ ਦੀ ਲੋੜ ਹੁੰਦੀ ਹੈ। ਭੁਗਤਾਨ ਲਈ ਚੈੱਕ ਪੇਸ਼ ਕਰਦੇ ਸਮੇਂ ਇਨ੍ਹਾਂ ਵੇਰਵਿਆਂ ਨੂੰ ਕ੍ਰਾਸ-ਚੈੱਕ ਕੀਤਾ ਜਾਂਦਾ ਹੈ। ਚੈੱਕ ਜਾਰੀਕਰਤਾ ਇਲੈਕਟ੍ਰਾਨਿਕ ਸਾਧਨਾਂ ਜਿਵੇਂ ਕਿ SMS, ਮੋਬਾਈਲ ਐਪ, ਇੰਟਰਨੈਟ ਬੈਂਕਿੰਗ ਜਾਂ ATM ਰਾਹੀਂ ਲੋੜੀਂਦੇ ਵੇਰਵੇ ਪ੍ਰਦਾਨ ਕਰ ਸਕਦਾ ਹੈ। ਇਸ ਤੋਂ ਬਾਅਦ, ਚੈੱਕ ਦੇ ਭੁਗਤਾਨ ਤੋਂ ਪਹਿਲਾਂ ਇਹ ਜਾਣਕਾਰੀ ਕ੍ਰਾਸ ਚੈਕ ਕੀਤੀ ਜਾਵੇਗੀ। ਜੇਕਰ ਕੋਈ ਅੰਤਰ ਪਾਇਆ ਜਾਂਦਾ ਹੈ, ਤਾਂ ਬੈਂਕ ਚੈੱਕ ਨੂੰ ਰੱਦ ਕਰ ਦੇਵੇਗਾ। ਇੱਥੇ ਜੇਕਰ 2 ਬੈਂਕਾਂ ਦਾ ਮਾਮਲਾ ਹੈ, ਭਾਵ ਜਿਸ ਬੈਂਕ ਦਾ ਚੈੱਕ ਕੱਟਿਆ ਗਿਆ ਹੈ ਅਤੇ ਜਿਸ ਬੈਂਕ ਵਿੱਚ ਚੈੱਕ ਪਾਇਆ ਗਿਆ ਹੈ, ਤਾਂ ਦੋਵਾਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇਗਾ।

ਹੁਣ ITR ਫਾਈਲ ਕਰਨ ਲਈ ਦੇਣੀ ਹੋਵੇਗੀ ਲੇਟ ਫੀਸ

ਜੇਕਰ ਤੁਸੀਂ 31 ਜੁਲਾਈ ਤੱਕ ITR ਫਾਈਲ ਨਹੀਂ ਕਰ ਸਕੇ ਤਾਂ ਹੁਣ ਤੁਹਾਨੂੰ ITR ਫਾਈਲ ਕਰਨ 'ਤੇ ਲੇਟ ਫੀਸ ਦੇਣੀ ਪਵੇਗੀ। ਜੇਕਰ ਕਿਸੇ ਵਿਅਕਤੀਗਤ ਟੈਕਸਦਾਤਾ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਵੱਧ ਹੈ, ਤਾਂ ਉਸ ਨੂੰ 5000 ਰੁਪਏ ਦੀ ਲੇਟ ਫੀਸ ਅਦਾ ਕਰਨੀ ਪਵੇਗੀ। ਜੇਕਰ ਟੈਕਸਦਾਤਾ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਘੱਟ ਹੈ, ਤਾਂ ਉਸ ਨੂੰ ਲੇਟ ਫੀਸ ਵਜੋਂ 1,000 ਰੁਪਏ ਦੇਣੇ ਹੋਣਗੇ।

ਇਹ ਵੀ ਪੜ੍ਹੋ : ਹੁਣ ਤੱਕ ਭਰੇ ਜਾ ਚੁੱਕੇ ਹਨ ਚਾਰ ਕਰੋੜ ਤੋਂ ਵੱਧ ਇਨਕਮ ਟੈਕਸ ਰਿਟਰਨ

ਪੀ. ਐੱਮ. ਕਿਸਾਨ ਦੀ ਕੇ. ਵਾਈ. ਸੀ. ਲਾਜ਼ਮੀ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਲਈ ਕੇਵਾਈਸੀ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਹੁਣ ਤੋਂ ਇਸ ਯੋਜਨਾ ਲਈ ਰਜਿਸਟਰ ਕਰਨ ਲਈ ਕੇਵਾਈਸੀ ਕਰਨਾ ਹੋਵੇਗਾ। ਇਸ ਦੇ ਨਾਲ ਹੀ ਸਰਕਾਰ ਵੱਲੋਂ ਪੁਰਾਣੇ ਲਾਭਪਾਤਰੀਆਂ ਨੂੰ ਕੇਵਾਈਸੀ ਲਈ 31 ਜੁਲਾਈ ਦਾ ਸਮਾਂ ਦਿੱਤਾ ਗਿਆ ਸੀ। ਨਹੀਂ ਤਾਂ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਦੀ 12ਵੀਂ ਕਿਸ਼ਤ ਦੇ ਪੈਸੇ ਨਹੀਂ ਮਿਲਣਗੇ।

ਇਹ ਵੀ ਪੜ੍ਹੋ : ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਲੈ ਕੇ IRCTC ਵਿਭਾਗ ਹੋਇਆ ਚੁਸਤ, ਜਾਰੀ ਕੀਤੇ ਨਿਰਦੇਸ਼

ਅਗਸਤ ਮਹੀਨੇ ਵਿਚ 18 ਦਿਨ ਬੈਂਕਾਂ ਵਿਚ ਰਹੇਗੀ ਛੁੱਟੀ

ਭਾਰਤੀ ਰਿਜ਼ਰਵ ਬੈਂਕ ਦੀ ਵੈੱਬਸਾਈਟ ਮੁਤਾਬਕ ਅਗਸਤ ਮਹੀਨੇ 'ਚ ਬੈਂਕ ਕਈ ਦਿਨ ਬੰਦ ਰਹਿਣ ਵਾਲੇ ਹਨ। ਅਗਸਤ ਵਿੱਚ ਕਈ ਤਿਉਹਾਰ ਆਉਂਦੇ ਹਨ ਜਿਵੇਂ ਮੁਹੱਰਮ, ਰੱਖੜੀ, ਸੁਤੰਤਰਤਾ ਦਿਵਸ, ਕ੍ਰਿਸ਼ਨ ਜਨਮ ਅਸ਼ਟਮੀ ਅਤੇ ਗਣੇਸ਼ ਚਤੁਰਦਸ਼ੀ। ਇਨ੍ਹਾਂ ਦਿਨਾਂ 'ਚ ਬੈਂਕਾਂ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ, ਇਸ ਲਈ ਇਨ੍ਹਾਂ ਦਿਨਾਂ 'ਚ ਬੈਂਕ ਬੰਦ ਰਹਿ ਸਕਦੇ ਹਨ। ਇਸ ਤੋਂ ਇਲਾਵਾ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਹਰ ਬੈਂਕ ਬੰਦ ਰਹਿੰਦਾ ਹੈ ਅਤੇ ਐਤਵਾਰ ਦੀ ਹਫਤਾਵਾਰੀ ਛੁੱਟੀ ਹੋਣ ਕਾਰਨ ਅਗਸਤ ਮਹੀਨੇ 'ਚ ਲੰਬੀ ਛੁੱਟੀ ਹੋ ​​ਸਕਦੀ ਹੈ। ਇਨ੍ਹਾਂ ਹਫ਼ਤਾਵਾਰੀ ਛੁੱਟੀਆਂ ਨੂੰ ਇਕੱਠੇ ਲੈ ਕੇ, ਅਗਸਤ ਵਿੱਚ ਪੂਰੇ 18 ਦਿਨਾਂ ਦੀ ਬੈਂਕ ਛੁੱਟੀ ਹੋਵੇਗੀ।

ਬੈਂਕ 13-15 ਅਗਸਤ ਤੱਕ ਲਗਾਤਾਰ ਬੰਦ 

ਦੱਸ ਦੇਈਏ ਕਿ ਬੈਂਕ 13-15 ਅਗਸਤ ਤੱਕ ਲਗਾਤਾਰ ਬੰਦ ਰਹਿਣਗੇ। 13 ਤੋਂ 15 ਅਗਸਤ ਦਰਮਿਆਨ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ। 13 ਅਗਸਤ ਨੂੰ ਦੂਜੇ ਸ਼ਨੀਵਾਰ, 14 ਅਗਸਤ ਨੂੰ ਐਤਵਾਰ ਅਤੇ 15 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਬੈਂਕ ਬੰਦ ਰਹਿਣਗੇ।

ਇਹ ਵੀ ਪੜ੍ਹੋ : ਵੱਡੀ ਉਪਲੱਬਧੀ : 10 ਸਾਲਾਂ ਤੋਂ ਨੰਬਰ ਇਕ ਕੁਰਸੀ ’ਤੇ ਕਾਇਮ ਹੈ ਦੇਸ਼ ਦਾ ਸਭ ਤੋਂ ਮਸ਼ਹੂਰ ਬ੍ਰਾਂਡ Parle G

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News