18 ਅਪ੍ਰੈਲ ਨੂੰ ਮੁੰਬਈ ਤੇ 20 ਨੂੰ ਦਿੱਲੀ 'ਚ ਹੋਵੇਗਾ ਐਪਲ ਸਟੋਰ ਦਾ ਉਦਘਾਟਨ, ਟਿਮ ਕੁੱਕ ਆ ਸਕਦੇ ਹਨ ਭਾਰਤ
Wednesday, Apr 12, 2023 - 01:00 PM (IST)

ਗੈਜੇਟ ਡੈਸਕ- ਐਪਲ ਨੇ ਹਾਲ ਹੀ 'ਚ ਆਪਣੇ ਮੁੰਬਈ ਦੇ 'ਜੀਓ ਵਰਲਡ ਡ੍ਰਾਈਵ ਮਾਲ' 'ਚ ਆਪਣੇ ਪਹਿਲੇ ਸਟੋਰ ਦਾ ਐਲਾਨ ਕੀਤਾ ਹੈ ਜਿਸਦੀ ਸ਼ੁਰੂਆਤ 18 ਅਪ੍ਰੈਲ ਤੋਂ ਹੋਣ ਜਾ ਰਹੀ ਹੈ। ਮੁੰਬਈ ਸਟੋਰ ਦੇ ਕ੍ਰਿਏਟਿਵ 'ਚ ਕਲਾਸਿਕ ਐਪਲ ਗ੍ਰੀਟਿੰਗ 'ਹੈਲੋ ਮੁੰਬਈ' ਦੇ ਨਾਲ ਸਵਾਗਤ ਹੋਵੇਗਾ। ਮੁੰਬਈ ਤੋਂ ਬਾਅਦ ਹੁਣ ਐਪਲ ਨੇ ਦੇਸ਼ ਦੀ ਰਾਜਦਾਨੀ ਨਵੀਂ ਦਿੱਲੀ 'ਚ ਆਪਣੇ ਸਟੋਰ ਖੋਲ੍ਹਣ ਦਾ ਐਲਾਨ ਕੀਤਾ ਹੈ। ਐਪਲ ਨੇ ਕਿਹਾ ਹੈ ਕਿ 20 ਅਪ੍ਰੈਲ ਨੂੰ ਦਿੱਲੀ ਦੇ ਸਾਕੇਤ 'ਚ ਐਪਲ ਸਟੋਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਐਪਲ ਦੇ ਇਨ੍ਹਾਂ ਦੋਵਾਂ ਸਟੋਰਾਂ 'ਚ ਤਮਾਮ ਤਰ੍ਹਾਂ ਦੇ ਪ੍ਰੋਡਕਟ ਨੂੰ ਦੇਖਣ ਅਤੇ ਅਨੁਭਵ ਕਰਨ ਦਾ ਮੌਕਾ ਮਿਲੇਗਾ।
ਮੁੰਬਈ 'ਚ ਐਪਲ ਸਟੋਰ ਦੀ ਸ਼ੁਰੂਆਤ 18 ਅਪ੍ਰੈਲ ਨੂੰ ਸਵੇਰੇ 11 ਵਜੇ ਹੋਵੇਗੀ, ਜਦਕਿ ਐਪਲ ਸਾਕੇਤ ਸਟੋਰ ਦੀ ਸ਼ੁਰੂਆਤ 20 ਅਪ੍ਰੈਲ ਨੂੰ ਸਵੇਰੇ 10 ਵਜੇ ਹੋਵੇਗੀ। ਕਈ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਸਟੋਰਾਂ ਦੀ ਓਪਨਿੰਗ ਸੈਰੇਮਨੀ 'ਚ ਐਪਲ ਦੇ ਸੀ.ਈ.ਓ. ਟਿਮ ਕੁੱਕ ਵੀ ਸ਼ਾਮਲ ਹੋ ਸਕਦੇ ਹਨ।