ਐਪਲ ਨੇ ਦਿਖਾਈ ਸਾਕੇਤ ਸਟੋਰ ਦੀ ਝਲਕ

Thursday, Apr 20, 2023 - 01:17 PM (IST)

ਐਪਲ ਨੇ ਦਿਖਾਈ ਸਾਕੇਤ ਸਟੋਰ ਦੀ ਝਲਕ

ਬਿਜ਼ਨੈੱਸ ਡੈਸਕ- ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ 'ਚ ਆਪਣੇ ਪਹਿਲੇ ਸਟੋਰ ਦੀ ਧਮਾਕੇਦਾਰ ਲਾਂਚਿੰਗ ਤੋਂ ਬਾਅਦ ਐਪਲ ਦਾ ਅਗਲਾ ਨਿਸ਼ਾਨਾ ਨਵੀਂ ਦਿੱਲੀ ਦਾ ਸਾਕੇਤ ਹੈ। ਤਕਨਾਲੋਜੀ ਦਿੱਗਜ ਨੇ ਬੁੱਧਵਾਰ ਨੂੰ ਆਪਣੇ ਦੂਜੇ ਸਟੋਰ ਦੀ ਝਲਕ ਦਿਖਾਈ। ਵੀਰਵਾਰ ਦੀ ਸਵੇਰੇ ਭਾਵ ਅੱਜ 10 ਵਜੇ ਨਵੇਂ ਸਟੋਰ ਦਾ ਉਦਘਾਟਨ ਕੀਤਾ ਗਿਆ।
ਪੱਤਰਕਾਰਾਂ ਦਾ ਇੱਕ ਗਰੁੱਪ ਜਦੋਂ ਨਵੇਂ ਬਣੇ ਸਟੋਰ 'ਚ ਦਾਖਲ ਹੋਇਆ ਤਾਂ ਖੁਸ਼ੀ ਦੀ ਲਹਿਰ ਦੌੜ ਗਈ। ਹਰੇ ਰੰਗ ਦੀਆਂ ਟੀ-ਸ਼ਰਟਾਂ ਪਹਿਨੇ 70 ਕੁਸ਼ਲ ਪੇਸ਼ੇਵਰਾਂ ਦੀ ਟੀਮ ਨੇ ਆਪਣੀ ਪੂਰੀ ਮਲਕੀਅਤ ਵਾਲੇ ਦਿੱਲੀ ਆਊਟਲੈਟ 'ਤੇ ਪਹਿਲੀ ਵਾਰ ਆਉਣ ਵਾਲੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। 70 ਮੈਂਬਰੀ ਟੀਮ 'ਚ ਲਗਭਗ 50 ਫ਼ੀਸਦੀ ਔਰਤਾਂ ਹਨ। ਕਰਮਚਾਰੀ ਦੇਸ਼ ਦੇ 18 ਰਾਜਾਂ ਤੋਂ ਆਏ ਹੈ ਅਤੇ 15 ਤੋਂ ਵੱਧ ਭਾਸ਼ਾ 'ਚ ਗੱਲਬਾਤ ਕਰਦੇ ਹਨ।

ਇਹ ਵੀ ਪੜ੍ਹੋ- ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 210 ਅੰਕ ਤੋਂ ਜ਼ਿਆਦਾ ਚੜ੍ਹਿਆ, ਨਿਫਟੀ 'ਚ 56 ਅੰਕ ਦੀ ਮਜ਼ਬੂਤੀ
ਐਪਲ ਰਿਟੇਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡੇਰਡਰੇ ਓ'ਬ੍ਰਾਇਨ ਨੇ ਕਿਹਾ, “ਅਸੀਂ ਭਾਰਤ (ਦਿੱਲੀ), ਐਪਲ ਸਾਕੇਤ 'ਚ ਆਪਣਾ ਦੂਜਾ ਸਟੋਰ ਖੋਲ੍ਹ ਕੇ ਬਹੁਤ ਖੁਸ਼ ਹਾਂ। ਦਿੱਲੀ 'ਚ ਆਪਣੇ ਗਾਹਕਾਂ ਨੂੰ ਐਪਲ ਦੇ ਵਧੀਆ ਅਤੇ ਸਰਵਉੱਚ ਉਤਪਾਦਾਂ ਦੀ ਵਿਕਰੀ ਕਰਨ ਲਈ ਵੀ ਅਸੀਂ ਉਤਸ਼ਾਹਿਤ ਹਾਂ। ਉਨ੍ਹਾਂ ਨੇ ਕਿਹਾ ਕਿ "ਸਾਡੀ ਸ਼ਾਨਦਾਰ ਟੀਮ ਦੇ ਮੈਂਬਰ ਸਥਾਨਕ ਲੋਕਾਂ ਨਾਲ ਜੁੜਨ ਅਤੇ ਉਨ੍ਹਾਂ ਦੇ ਜਨੂੰਨ ਨੂੰ ਅੱਗੇ ਵਧਾਉਣ ਅਤੇ ਸਾਡੇ ਸ਼ਾਨਦਾਰ ਉਤਪਾਦਾਂ ਅਤੇ ਸੇਵਾਵਾਂ ਦੇ ਰਾਹੀਂ ਆਪਣੀ ਰਚਨਾਤਮਕਤਾ ਨੂੰ ਉਜਾਗਰ ਕਰਨ ਦੇ ਨਵੇਂ ਤਰੀਕੇ ਲੱਭਣ 'ਚ ਮਦਦ ਕਰਨ ਲਈ ਉਤਸੁਕ ਹਨ।

ਇਹ ਵੀ ਪੜ੍ਹੋ- ਪੈਟਰੋਲੀਅਮ ਕਰੂਡ ’ਤੇ 6,400 ਰੁਪਏ ਪ੍ਰਤੀ ਟਨ ’ਤੇ ਵਧਿਆ ਟੈਕਸ
ਭਾਵੇਂ ਹੀ ਐਪਲ ਸਾਕੇਟ ਸਟੋਰ ਮੁੰਬਈ ਵਾਂਗ 20,000 ਵਰਗ ਫੁੱਟ 'ਚ ਫੈਲਿਆ ਨਹੀਂ ਹੈ, ਪਰ 8,400 ਵਰਗ ਫੁੱਟ ਦਾ ਇਹ ਸਟੋਰ ਵਿਲੱਖਣ ਢੰਗ ਨਾਲ ਤਿਆਰ ਕੀਤੇ ਗਏ ਸਫ਼ੈਦ ਰੰਗ ਦੀ ਓਕ ਦੀ ਲੱਕੜ ਦੀਆਂ ਮੇਜ਼ਾਂ ਅਤੇ ਕਰਵਡ ਸਟੋਰਫਰੰਟ ਨਾਲ ਗਾਹਕਾਂ ਦਾ ਸੁਆਗਤ ਕਰਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News