Apple ਦਾ 'ਇਟਸ ਗਲੋਟਾਈਮ' ਈਵੈਂਟ ਅੱਜ : AI ਫੀਚਰ ਨਾਲ ਲਾਂਚ ਹੋਣਗੇ ਆਈਫੋਨ 16 ਸੀਰੀਜ਼ ਦੇ 4 ਸਮਾਰਟਫੋਨ!

Monday, Sep 09, 2024 - 01:14 PM (IST)

ਨਵੀਂ ਦਿੱਲੀ - ਆਈਫੋਨ ਨਿਰਮਾਤਾ ਐਪਲ ਲਈ ਸਾਲ ਦਾ ਸਭ ਤੋਂ ਵੱਡਾ ਲਾਂਚ ਈਵੈਂਟ ਅੱਜ ਰਾਤ 10:30 ਵਜੇ ਆਯੋਜਿਤ ਕੀਤਾ ਜਾਵੇਗਾ।  ਈਵੈਂਟ ਦਾ ਨਾਂ 'ਇਟਸ ਗਲੋਟਾਈਮ' ਰੱਖਿਆ ਗਿਆ ਹੈ। ਦੁਨੀਆ ਭਰ ਦੀਆਂ ਸਾਰੀਆਂ ਨਜ਼ਰਾਂ ਅੱਜ ਲਾਂਚ ਹੋਣ ਵਾਲੇ ਐਪਲ ਦੇ ਨਵੇਂ ਉਤਪਾਦਾਂ 'ਤੇ ਹੋਣਗੀਆਂ।  ਕੈਲੀਫੋਰਨੀਆ ਵਿੱਚ ਸਥਿਤ ਕੰਪਨੀ ਦੇ ਹੈੱਡਕੁਆਰਟਰ ਵਿਚ ਇਹ ਐਪਲ ਈਵੈਂਟ ਆਯੋਜਿਤ ਕੀਤਾ ਜਾਵੇਗਾ। ਕੰਪਨੀ ਇਸ ਈਵੈਂਟ ਨੂੰ ਉਪਭੋਗਤਾਵਾਂ ਲਈ ਵਰਚੁਅਲ ਤੌਰ 'ਤੇ ਲਾਈਵ ਕਰੇਗੀ।

ਇਹ ਵੀ ਪੜ੍ਹੋ :     ਕਮਜ਼ੋਰ ਮਾਨਸੂਨ ਕਾਰਨ ਵਧੀ ਚਿੰਤਾ, ਪੰਜਾਬ ਦੇ ਡੈਮ ਅਜੇ ਵੀ ਆਪਣੀ ਸਮਰੱਥਾ ਤੋਂ 50 ਫ਼ੀਸਦੀ ਤੱਕ ਖਾਲੀ

AI ਵਿਸ਼ੇਸ਼ਤਾਵਾਂ ਵਾਲੇ ਚਾਰ ਮਾਡਲ iPhone 16 ਸੀਰੀਜ਼ ਵਿੱਚ ਪੇਸ਼ ਕੀਤੇ ਜਾ ਸਕਦੇ ਹਨ- iPhone 16, iPhone 16 Plus, iPhone 16 Pro ਅਤੇ iPhone 16 Pro Max।

ਇਹ ਵੀ ਪੜ੍ਹੋ :     ਡਾਕਟਰਾਂ ਦੀ ਇਕ ਗਲਤੀ ਨੌਕਰੀ 'ਤੇ ਪਏਗੀ ਭਾਰੀ!, ਸਰਗਰਮੀਆਂ ਦਾ ਦੇਣਾ ਪਏਗਾ ਬਿਓਰਾ

ਕੰਪਨੀ ਇਸ 'ਚ Apple Watch Series 10 ਅਤੇ AirPods ਨੂੰ ਵੀ ਲਾਂਚ ਕਰ ਸਕਦੀ ਹੈ। ਰਿਪੋਰਟਾਂ ਮੁਤਾਬਕ ਐਪਲ 10 ਸੀਰੀਜ਼ ਪਹਿਲਾਂ ਨਾਲੋਂ ਪਤਲੀ ਹੋ ਸਕਦੀ ਹੈ। ਇਸ ਦੀ ਡਿਸਪਲੇ ਵੀ ਵੱਡੀ ਹੋ ਸਕਦੀ ਹੈ। ਕੰਪਨੀ ਇਸ 'ਚ ਲੋ-ਐਂਡ ਏਅਰਪੌਡਸ ਵੀ ਲਾਂਚ ਕਰ ਸਕਦੀ ਹੈ।

ਆਈਫੋਨ ਦੇ ਡਿਸਪਲੇ ਸਾਈਜ਼ 'ਚ ਹੋ ਸਕਦਾ ਹੈ ਬਦਲਾਅ

ਰਿਪੋਰਟਾਂ ਮੁਤਾਬਕ ਐਪਲ ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਦੇ ਡਿਸਪਲੇਅ ਸਾਈਜ਼ ਨੂੰ ਬਦਲ ਸਕਦਾ ਹੈ। iPhone 16 Pro Max ਵਿੱਚ 6.9-ਇੰਚ ਦੀ ਡਿਸਪਲੇ ਹੋ ਸਕਦੀ ਹੈ, ਜਦੋਂ ਕਿ iPhone 16 Pro ਵਿੱਚ 6.3-ਇੰਚ ਦੀ ਡਿਸਪਲੇ ਹੋ ਸਕਦੀ ਹੈ।

ਇਹ ਵੀ ਪੜ੍ਹੋ :      ਭਾਰਤ ਨੇ ਕੈਨੇਡਾ ਤੋਂ ਵੀਜ਼ਾ ਪ੍ਰੋਸੈਸਿੰਗ ’ਚ ਪਾਰਦਰਸ਼ਤਾ ਦੀ ਕੀਤੀ ਮੰਗ, ਭਾਰਤੀਆਂ ਨੂੰ ਧਮਕੀਆਂ ਦਾ ਮਾਮਲਾ ਵੀ ਉਠਿਆ

ਭਾਰਤ ਵਿੱਚ 2017 ਤੋਂ ਬਣਾਏ ਜਾ ਰਹੇ ਹਨ ਆਈਫੋਨ 

ਐਪਲ ਨੇ ਆਈਫੋਨ SE ਨਾਲ 2017 ਵਿੱਚ ਭਾਰਤ ਵਿੱਚ ਆਈਫੋਨ ਦਾ ਨਿਰਮਾਣ ਸ਼ੁਰੂ ਕੀਤਾ ਸੀ। ਇਸ ਦੇ ਤਿੰਨ ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਸਰਵਿਸ (ਈਐਮਐਸ) ਪਾਰਟਨਰ ਹਨ - ਫੌਕਸਕਾਨ, ਵਿਸਟ੍ਰੋਨ ਅਤੇ ਪੇਗੈਟਰੋਨ। ਆਈਫੋਨ SE ਤੋਂ ਬਾਅਦ, ਆਈਫੋਨ 11, ਆਈਫੋਨ 12 ਅਤੇ ਆਈਫੋਨ 13 ਵੀ ਭਾਰਤ ਵਿੱਚ ਤਿਆਰ ਕੀਤੇ ਗਏ ਸਨ। Foxconn ਦਾ ਪਲਾਂਟ ਚੇਨਈ ਦੇ ਨੇੜੇ ਸ਼੍ਰੀਪੇਰੰਬਦੂਰ ਵਿੱਚ ਹੈ।

ਇਹ ਵੀ ਪੜ੍ਹੋ :      ਦੇਸ਼ 'ਚ ਸਭ ਤੋਂ ਵਧ ਤਨਖ਼ਾਹ ਲੈਣ ਵਾਲੇ ਬਣੇ CEO ਬਣੇ ਚੰਦਰਸ਼ੇਖ਼ਰਨ, 100 ਕਰੋੜ ਦੇ ਪਾਰ ਹੋਈ ਸੈਲਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News