Apple ਨੇ ਡੋਨਾਲਡ ਟਰੰਪ ਨੂੰ ਵਿਖਾਇਆ ਅੰਗੂਠਾ! ਮਨ੍ਹਾ ਕਰਨ ਦੇ ਬਾਵਜੂਦ ਭਾਰਤ ’ਚ ਕੀਤਾ 12,800 ਕਰੋੜ ਰੁਪਏ ਦਾ ਨਿਵੇਸ਼

Wednesday, May 21, 2025 - 01:02 PM (IST)

Apple ਨੇ ਡੋਨਾਲਡ ਟਰੰਪ ਨੂੰ ਵਿਖਾਇਆ ਅੰਗੂਠਾ! ਮਨ੍ਹਾ ਕਰਨ ਦੇ ਬਾਵਜੂਦ ਭਾਰਤ ’ਚ ਕੀਤਾ 12,800 ਕਰੋੜ ਰੁਪਏ ਦਾ ਨਿਵੇਸ਼

ਨਵੀਂ ਦਿੱਲੀ (ਇੰਟ.) - ਅਮਰੀਕੀ ਰਾਸ਼ਟਰਪਤੀ ਦੀ ਸਲਾਹ ਦੇ ਬਾਵਜੂਦ ਐੱਪਲ ਨੇ ਟਰੰਪ ਨੂੰ ਅੰਗੂਠਾ ਵਿਖਾਉਂਦੇ ਹੋਏ ਭਾਰਤ ’ਚ ਨਿਵੇਸ਼ ਕਰ ਹੀ ਦਿੱਤਾ। ਐੱਪਲ ਦੀ ਮਹੱਤਵਪੂਰਨ ਸਪਲਾਇਰ ਫਾਕਸਕਾਨ ਨੇ ਭਾਰਤ ’ਚ ਆਪਣੇ ਪਲਾਂਟ ਦੇ ਆਪ੍ਰੇਸ਼ਨ ਲਈ ਪਿਛਲੇ 5 ਦਿਨਾਂ ਦੇ ਅੰਦਰ 1.24 ਬਿਲੀਅਨ ਡਾਲਰ ਭਾਵ ਲੱਗਭਗ 12,800 ਕਰੋੜ ਰੁਪਏ ਦਾ ਵੱਡਾ ਨਿਵੇਸ਼ ਕੀਤਾ ਹੈ। ਕੰਪਨੀ ਵੱਲੋਂ ਰੈਗੂਲੇਟਰੀ ਫਾਈਲਿੰਗ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ :     ਨਹੀਂ ਲਿਆ ਸਕੋਗੇ Dubai ਤੋਂ Gold, ਸੋਨੇ-ਚਾਂਦੀ ਨੂੰ ਲੈ ਕੇ ਭਾਰਤ ਸਰਕਾਰ ਨੇ ਲਿਆ ਵੱਡਾ ਫੈਸਲਾ

ਇਹ ਨਿਵੇਸ਼ ਯੂਝਾਨ ਟੈਕਨਾਲੋਜੀ (ਇੰਡੀਆ) ਪ੍ਰਾਈਵੇਟ ਲਿਮਟਿਡ ਦੇ ਫਾਕਸਕਾਨ ਦੇ ਤਾਮਿਲਨਾਡੂ ਯੂਨਿਟ ’ਚ ਕੀਤਾ ਗਿਆ ਹੈ। ਕੰਪਨੀ ਵੱਲੋਂ ਨਿਵੇਸ਼ ਅਜਿਹੇ ਸਮੇਂ ’ਤੇ ਕੀਤਾ ਗਿਆ ਜਦੋਂ ਐੱਪਲ ਇਕ ਵੱਡੀ ਯੋਜਨਾ ਤਹਿਤ ਚੀਨ ਦੇ ਆਪਣੇ ਕਾਰੋਬਾਰ ਨੂੰ ਭਾਰਤ ’ਚ ਸ਼ਿਫਟ ਕਰਨ ਲਈ ਅੱਗੇ ਵਧ ਰਹੀ ਹੈ। ਨਾਲ ਹੀ ਤੇਜ਼ੀ ਦੇ ਨਾਲ ਆਪਣੇ ਉਤਪਾਦਨ ਨੂੰ ਵਧਾਉਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ :     ਸਿਰਫ਼ ਇੱਕ ਕਲਿੱਕ 'ਤੇ ਤੁਹਾਨੂੰ ਜਾਣਾ ਪੈ ਸਕਦਾ ਹੈ ਜੇਲ੍ਹ , Telegram ਦੀ ਵਰਤੋਂ ਕਰਨ ਤੋਂ ਪਹਿਲਾਂ ਜਾਣੋ ਨਵੇਂ ਨਿਯਮ

ਐੱਪਲ ਦੇ ਸੀ. ਈ. ਓ. ਟਿਮ ਕੁਕ ਨੇ ਹਾਲ ’ਚ ਇਹ ਐਲਾਨ ਕੀਤਾ ਸੀ ਕਿ ਅਮਰੀਕਾ ’ਚ ਜੂਨ ਤਿਮਾਹੀ ’ਚ ਵਿਕਣ ਵਾਲੇ ਜ਼ਿਆਦਾਤਰ ਆਈਫੋਨ ਭਾਰਤ ਦੇ ਬਣੇ ਹੋਣਗੇ, ਜਦੋਂ ਕਿ ਟੈਰਿਫ ’ਤੇ ਬੇ-ਭਰੋਸਗੀਆਂ ਦੀ ਵਜ੍ਹਾ ਨਾਲ ਚੀਨ ’ਚ ਬਣੇ ਫੋਨ ਨੂੰ ਦੁਨੀਆ ਦੇ ਹੋਰ ਬਾਜ਼ਾਰਾਂ ’ਚ ਵਿਕਣ ਲਈ ਭੇਜਿਆ ਜਾਵੇਗਾ। ਮਾਲੀ ਸਾਲ 2025 ਦੌਰਾਨ ਫਾਕਸਕਾਨ ਦੀ ਭਾਰਤ ਤੋਂ ਕਮਾਈ ਲੱਗਭਗ ਦੁੱਗਣੀ ਭਾਵ 20 ਬਿਲੀਅਨ ਡਾਲਰ (1.7 ਲੱਖ ਕਰੋੜ) ਰੁਪਏ ਦੀ ਹੋਈ, ਜੋ ਖਾਸ ਤੌਰ ’ਤੇ ਆਈਫੋਨ ਦਾ ਉਤਪਾਦਨ ਵਧਣ ਕਾਰਨ ਹੋਈ ਹੈ। ਐੱਸ. ਐਂਡ ਪੀ. ਗਲੋਬਲ ਦੇ ਇਕ ਅੰਦਾਜ਼ੇ ਮੁਤਾਬਕ ਐੱਪਲ ਨੇ ਸਾਲ 2024 ’ਚ ਅਮਰੀਕੀ ਬਾਜ਼ਾਰ ’ਚ ਲੱਗਭਗ 759 ਲੱਖ ਫੋਨ ਵੇਚੇ ਹਨ।

ਇਹ ਵੀ ਪੜ੍ਹੋ :     Gold ਦੀ ਖ਼ਰੀਦ 'ਤੇ ਲੱਗੀ ਪਾਬੰਦੀ, ਜਾਣੋ ਕਿੰਨਾ ਸੋਨਾ ਲੈ ਸਕਦੇ ਹਨ ਗਾਹਕ

ਤੇਜ਼ੀ ਨਾਲ ਵਧਾਈ ਜਾ ਰਹੀ ਉਤਪਾਦਨ ਸਮਰੱਥਾ

ਸਿਰਫ ਮਾਰਚ ਦੇ ਮਹੀਨੇ ’ਚ ਹੀ ਲੱਗਭਗ 31 ਲੱਖ ਫੋਨ ਭਾਰਤ ਤੋਂ ਬਰਾਮਦ ਕੀਤੇ ਗਏ ਹਨ। ਅਜਿਹੇ ’ਚ ਬਰਾਮਦ ਨੂੰ ਹੋਰ ਵਧਾਉਣ ਲਈ ਕੰਪਨੀ ਨੂੰ ਜਾਂ ਤਾਂ ਆਪਣੀ ਉਤਪਾਦਨ ਸਮਰੱਥਾ ਤੇਜ਼ੀ ਨਾਲ ਵਧਾਉਣੀ ਹੋਵੇਗੀ ਜਾਂ ਫਿਰ ਦੂਜੇ ਯੂਨਿਟ ਤੋਂ ਉਤਪਾਦਨ ਕਰਨਾ ਹੋਵੇਗਾ।

ਇਹ ਵੀ ਪੜ੍ਹੋ :     Airtel-Google ਦੀ ਭਾਈਵਾਲੀ ਲੈ ਕੇ ਧਮਾਕੇਦਾਰ ਆਫ਼ਰ, ਯੂਜ਼ਰਸ ਨੂੰ ਮੁਫ਼ਤ 'ਚ ਮਿਲੇਗੀ ਇਹ ਸਹੂਲਤ

ਸਰਕਾਰ ਦਾ ਅੰਦਾਜ਼ਾ ਹੈ ਕਿ ਐੱਪਲ ਦਾ ਪੂਰੀ ਦੁਨੀਆ ’ਚ ਜਿਨ੍ਹਾਂ ਉਤਪਾਦਨ ਹੁੰਦਾ ਹੈ, ਉਸ ਦਾ ਲੱਗਭਗ 15 ਫ਼ੀਸਦੀ ਆਈਫੋਨ ਭਾਰਤ ’ਚ ਬਣਦਾ ਹੈ। ਐੱਪਲ ਦੀ ਕੋਸ਼ਿਸ਼ ਇਸ ਮਾਲੀ ਸਾਲ ਦੌਰਾਨ ਇਸ ਨੂੰ ਵਧਾ ਕੇ 6 ਕਰੋੜ ਕਰਨ ਦੀ ਹੈ। ਇਸ ਤੋਂ ਪਹਿਲਾਂ, ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਸੀ ਕਿ ਮਾਲੀ ਸਾਲ 2025 ਦੌਰਾਨ ਭਾਰਤ ਤੋਂ ਰਿਕਾਰਡ ਗਿਣਤੀ ’ਚ ਮੋਬਾਈਲ ਦੀ ਬਰਾਮਦ ਕੀਤੀ ਗਈ, ਜਿਸ ’ਚ 1.15 ਲੱਖ ਆਈਫੋਨ ਦੀ ਬਰਾਮਦ ਕੀਤੀ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News