Yes Bank ’ਚ SBI ਸਮੇਤ 8 ਬੈਂਕ ਵੇਚਣਗੇ ਆਪਣੀ ਹਿੱਸੇਦਾਰੀ, ਵਿਦੇਸ਼ੀ ਬੈਂਕ ਕਰੇਗਾ ਮੋਟਾ ਨਿਵੇਸ਼
Saturday, May 10, 2025 - 11:09 AM (IST)

ਨਵੀਂ ਦਿੱਲੀ (ਭਾਸ਼ਾ) - ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਅਤੇ 7 ਹੋਰ ਬੈਂਕਾਂ ਨੇ ਯੈੱਸ ਬੈਂਕ ’ਚ ਆਪਣੀ ਸਾਂਝੀ ਹਿੱਸੇਦਾਰੀ ਦਾ 20 ਫ਼ੀਸਦੀ ਜਾਪਾਨ ਦੀ ਸੁਮਿਤੋਮੋ ਮਿਤਸੁਈ ਬੈਂਕਿੰਗ ਕਾਰਪੋਰੇਸ਼ਨ (ਐੱਸ. ਐੱਮ. ਬੀ. ਸੀ.) ਨੂੰ 13,483 ਕਰੋੜ ਰੁਪਏ ’ਚ ਵੇਚਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਭੁੱਖ ਨਾਲ ਮਰ ਰਹੇ ਲੋਕ, ਕਰੋੜਾਂ ਦੇ ਕਰਜ਼... ਜਾਣੋ Pak ਕੋਲ ਕਿੰਨੇ ਦਿਨਾਂ ਦਾ ਬਚਿਆ ਹੈ ਰਾਸ਼ਨ
ਇਸ ਦੇ ਨਾਲ ਹੀ ਇਹ ਭਾਰਤੀ ਬੈਂਕਿੰਗ ਖੇਤਰ ’ਚ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ ਹੋ ਜਾਵੇਗਾ।
ਲੈਣ-ਦੇਣ ਪੂਰਾ ਹੋਣ ਤੋਂ ਬਾਅਦ ਐੱਸ. ਐੱਮ. ਬੀ. ਸੀ. ਮੁੰਬਈ ਸਥਿਤ ਯੈੱਸ ਬੈਂਕ ਦੀ ਸਭ ਤੋਂ ਵੱਡੀ ਸ਼ੇਅਰਧਾਰਕ ਬਣ ਜਾਵੇਗੀ। ਐੱਸ. ਐੱਮ. ਬੀ. ਸੀ. ਜਾਪਾਨ ਦੇ ਦੂਜੇ ਵੱਡੇ ਬੈਂਕਿੰਗ ਸਮੂਹ ਸੁਮਿਤੋਮੋ ਮਿਤਸੁਈ ਫਾਈਨਾਂਸ਼ੀਅਲ ਗਰੁੱਪ (ਐੱਸ. ਐੱਮ. ਐੱਫ. ਜੀ.) ਦੀ ਪੂਰਨ ਮਾਲਕੀ ਵਾਲੀ ਇਕਾਈ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ ! ਸ੍ਰੀਨਗਰ, ਅੰਮ੍ਰਿਤਸਰ ਸਮੇਤ ਕਈ ਸ਼ਹਿਰਾਂ ਲਈ ਉਡਾਣਾਂ ਹੋਈਆਂ ਰੱਦ
ਐੱਸ. ਐੱਮ. ਐੱਫ. ਜੀ. ਦੀ ਕੁੱਲ ਜਾਇਦਾਦ ਦਸੰਬਰ, 2024 ਤੱਕ 2 ਲੱਖ ਕਰੋੜ ਡਾਲਰ ਹੈ। ਸੌਦੇ ਵਾਲੀ ਕੁੱਲ 20 ਫ਼ੀਸਦੀ ਹਿੱਸੇਦਾਰੀ ’ਚੋਂ ਐੱਸ. ਬੀ. ਆਈ. 8,889 ਕਰੋੜ ਰੁਪਏ ’ਚ ਐੱਸ. ਐੱਮ. ਬੀ. ਸੀ. ਦੇ ਪੱਖ ’ਚ 13.19 ਫ਼ੀਸਦੀ ਹਿੱਸੇਦਾਰੀ ਵੇਚੇਗਾ। ਬਾਕੀ 6.81 ਫ਼ੀਸਦੀ ਹਿੱਸੇਦਾਰੀ 7 ਹੋਰ ਬੈਂਕਾਂ- ਐਕਸਿਸ ਬੈਂਕ, ਬੰਧਨ ਬੈਂਕ, ਫੈਡਰਲ ਬੈਂਕ, ਐੱਚ. ਡੀ. ਐੱਫ. ਸੀ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਆਈ. ਡੀ. ਐੱਫ. ਸੀ. ਫਸਟ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਵੱਲੋਂ ਲੱਗਭਗ 4,594 ਕਰੋੜ ਰੁਪਏ ’ਚ ਵੇਚੀ ਜਾਵੇਗੀ।
ਐੱਸ. ਬੀ. ਆਈ. ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਬੈਂਕ ਦੇ ਕੇਂਦਰੀ ਨਿਰਦੇਸ਼ਕ ਮੰਡਲ ਦੀ ਕਾਰਜਕਾਰੀ ਕਮੇਟੀ (ਈ. ਸੀ. ਸੀ. ਬੀ.) ਨੇ ਯੈੱਸ ਬੈਂਕ ਦੇ 413.44 ਕਰੋੜ ਸ਼ੇਅਰ ਭਾਵ 13.19 ਫ਼ੀਸਦੀ ਇਕੁਇਟੀ ਦੇ ਬਰਾਬਰ ਹਿੱਸੇਦਾਰੀ 8,888.97 ਕਰੋੜ ਰੁਪਏ ’ਚ ਵੇਚਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਭਾਰਤ-ਪਾਕਿ ਤਣਾਅ ਦਰਮਿਆਨ ਮਹਿੰਗਾ ਹੋ ਗਿਆ ਸੋਨਾ, ਚਾਂਦੀ ਦੇ ਭਾਅ 'ਚ ਆਈ ਗਿਰਾਵਟ
ਇਹ ਲੈਣ-ਦੇਣ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਅਤੇ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਸਮੇਤ ਜ਼ਰੂਰੀ ਰੈਗੂਲੇਸ਼ਨ ਅਤੇ ਕਾਨੂੰਨੀ ਪ੍ਰਵਾਨਗੀਆਂ ਦੇ ਅਧੀਨ ਹੈ ਅਤੇ ਇਹ ਪ੍ਰਕਿਰਿਆਤਮਕ ਸਮਾਪਤੀ ਸ਼ਰਤਾਂ ਦੇ ਅਧੀਨ ਹੋਵੇਗਾ। ਇਹ ਲੈਣ-ਦੇਣ ਯੈੱਸ ਬੈਂਕ ਦੀ ਮਾਲਕੀ ਅਤੇ ਰਣਨੀਤਿਕ ਦਿਸ਼ਾ ਨੂੰ ਨਵਾਂ ਆਕਾਰ ਦੇ ਸਕਦਾ ਹੈ। ਅੱਜ ਬੀ. ਐੱਸ. ਈ. ’ਤੇ ਯੈੱਸ ਬੈਂਕ ਦਾ ਸ਼ੇਅਰ 9.77 ਫ਼ੀਸਦੀ ਵਧ ਕੇ 20 ਰੁਪਏ ਪ੍ਰਤੀ ਇਕਾਈ ’ਤੇ ਬੰਦ ਹੋਇਆ।
ਇਹ ਵੀ ਪੜ੍ਹੋ : 'ਕਰਾਚੀ ਬੇਕਰੀ' 'ਤੇ ਆਪਣਾ ਗੁੱਸਾ ਉਤਾਰ ਰਹੇ ਲੋਕ, ਜਾਣੋ ਪਾਕਿਸਤਾਨ ਨਾਲ ਕੀ ਹੈ Connection
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8