ਜਦੋਂ ਭਾਰਤ ਤੋੜ ਰਿਹਾ ਸੀ ਪਾਕਿਸਤਾਨ ਦਾ ਹੰਕਾਰ, ਉਦੋਂ ਦੇਸ਼ ਦੇ ਖਜ਼ਾਨੇ ’ਚ ਆਏ 14,167 ਕਰੋੜ
Sunday, May 11, 2025 - 05:33 PM (IST)

ਨਵੀਂ ਦਿੱਲੀ (ਭਾਸ਼ਾ) - ਮੌਜੂਦਾ ਮਹੀਨੇ ’ਚ ਸਿਰਫ ਦੇਸ਼ ’ਚ ਹੀ ਨਹੀਂ ਸਗੋਂ ਪੂਰੀ ਦੁਨੀਆ ’ਚ ਭਾਰਤ ਅਤੇ ਪਾਕਿਸਤਾਨ ’ਚ ਚੱਲ ਰਿਹਾ ਤਣਾਅ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੁਨੀਆ ਭਰ ਦੇ ਨਿਵੇਸ਼ਕ ਖਾਸ ਕਰ ਕੇ ਭਾਰਤ ਨੂੰ ਲੈ ਕੇ ਘਬਰਾਏ ਹੋਏ ਸਨ। ਉਸ ਸਮੇਂ ਵੀ ਭਾਰਤ ਨੇ ਆਪਣਾ ਸੰਜਮ ਨਹੀਂ ਗਵਾਇਆ ਅਤੇ ਵਿਦੇਸ਼ੀ ਨਿਵੇਸ਼ਕਾਂ ’ਚ ਆਪਣਾ ਭਰੋਸਾ ਕਾਇਮ ਰੱਖਿਆ।
ਇਹ ਵੀ ਪੜ੍ਹੋ : ਮਾਰੇ ਗਏ 5 ਅੱਤਵਾਦੀਆਂ ਦੀ ਕੁੰਡਲੀ ਆਈ ਸਾਹਮਣੇ, ਸਰਕਾਰੀ ਸਨਮਾਨਾਂ ਨਾਲ Pak 'ਚ ਹੋਏ ਅੰਤਿਮ ਸੰਸਕਾਰ
ਅਜਿਹੇ ਸਮੇਂ ’ਚ ਜਦੋਂ ਭਾਰਤ ਪਾਕਿਸਤਾਨ ਦੇ ਹੰਕਾਰ ਨੂੰ ਤੋੜ ਰਿਹਾ ਸੀ ਅਤੇ ਆਪ੍ਰੇਸ਼ਨ ਸਿੰਧੂਰ ਦੀਆਂ ਤਿਆਰੀਆਂ ਤੋਂ ਲੈ ਕੇ ਉਸ ਦੇ ਐਗਜ਼ੀਕਿਊਸ਼ਨ ਨੂੰ ਅੰਜਾਮ ਦੇਣ ’ਚ ਲੱਗਾ ਸੀ, ਉਦੋਂ ਵੀ ਦੁਨੀਆ ਭਰ ਦੇ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤ ਦੇ ਸ਼ੇਅਰ ਬਾਜ਼ਾਰ ’ਤੇ ਦਾਅ ਖੇਡਿਆ ਅਤੇ ਅਰਬਾਂ ਡਾਲਰ ਭਾਰਤ ਦੀ ਤਿਜ਼ੌਰੀ ’ਚ ਪਾਏ। ਮੌਜੂਦਾ ਮਹੀਨੇ ’ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤ ਦੇ ਸ਼ੇਅਰ ਬਾਜ਼ਾਰ ’ਚ 14,167 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਹੈ।
ਇਹ ਵੀ ਪੜ੍ਹੋ : 'ਕਰਾਚੀ ਬੇਕਰੀ' 'ਤੇ ਆਪਣਾ ਗੁੱਸਾ ਉਤਾਰ ਰਹੇ ਲੋਕ, ਜਾਣੋ ਪਾਕਿਸਤਾਨ ਨਾਲ ਕੀ ਹੈ Connection
ਸਥਾਨਕ ਸ਼ੇਅਰ ਬਾਜ਼ਾਰ ਪ੍ਰਤੀ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦਾ ਭਰੋਸਾ ਕਾਇਮ ਹੈ ਅਤੇ ਇਸ ਮਹੀਨੇ ਹੁਣ ਤੱਕ ਉਨ੍ਹਾਂ ਨੇ 14,167 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਹਨ। ਅਨੁਕੂਲ ਕੌਮਾਂਤਰੀ ਰੁਖ ਅਤੇ ਮਜ਼ਬੂਤ ਘਰੇਲੂ ਬੁਨਿਆਦ ’ਚ ਐੱਫ. ਪੀ. ਆਈ. ਸਥਾਨਕ ਸ਼ੇਅਰ ਬਾਜ਼ਾਰ ’ਚ ਨਿਵੇਸ਼ ਕਰ ਰਹੇ ਹਨ।
ਖਾਸ ਗੱਲ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ’ਚ ਫੌਜੀ ਤਣਾਅ ਦੇ ਬਾਵਜੂਦ ਐੱਫ. ਪੀ. ਆਈ. ਭਾਰਤੀ ਬਾਜ਼ਾਰ ’ਚ ਨਿਵੇਸ਼ ਕਰ ਰਹੇ ਹਨ। ਡਿਪਾਜ਼ਟਰੀ ਦੇ ਅੰਕੜੀਆਂ ਤੋਂ ਪਤਾ ਚੱਲਦਾ ਹੈ ਕਿ ਅਪ੍ਰੈਲ ’ਚ ਐੱਫ. ਪੀ. ਆਈ. ਨੇ ਭਾਰਤੀ ਸ਼ੇਅਰ ਬਾਜ਼ਾਰ ’ਚ 4,223 ਕਰੋੜ ਰੁਪਏ ਪਾਏ ਸਨ।
ਇਹ 3 ਮਹੀਨਿਆਂ ਬਾਅਦ ਉਨ੍ਹਾਂ ਦਾ ਪਹਿਲਾ ਨਿਵੇਸ਼ ਸੀ। ਇਸ ਤੋਂ ਪਹਿਲਾਂ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਮਾਰਚ ’ਚ ਸ਼ੇਅਰਾਂ ’ਚੋਂ 3,973 ਕਰੋੜ ਰੁਪਏ , ਫਰਵਰੀ ’ਚ 34,574 ਕਰੋੜ ਰੁਪਏ ਅਤੇ ਜਨਵਰੀ ’ਚ 78,027 ਕਰੋੜ ਰੁਪਏ ਕੱਢੇ ਸਨ। ਇਸ ਤਰ੍ਹਾਂ ਚਾਲੂ ਸਾਲ ’ਚ ਹੁਣ ਐੱਫ. ਪੀ. ਆਈ. ਦੀ ਨਿਕਾਸੀ ਘਟ ਕੇ 98,184 ਕਰੋੜ ਰੁਪਏ ਰਹਿ ਗਈ ਹੈ। ਭਾਰਤੀ ਸ਼ੇਅਰ ਬਾਜ਼ਾਰ ’ਚ ਐੱਫ. ਪੀ. ਆਈ. ਦੀਆਂ ਗਤੀਵਿਧੀਆਂ ’ਚ ਅਪ੍ਰੈਲ ’ਚ ਸੁਧਾਰ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਮਈ ’ਚ ਵੀ ਇਹ ਰੁਖ ਜਾਰੀ ਰਹੇਗਾ। ਅੰਕੜਿਆਂ ਅਨੁਸਾਰ ਐੱਫ. ਪੀ. ਆਈ. ਨੇ ਸਮੀਖਿਆ ਅਧੀਨ ਮਿਆਦ ਆਮ ਹੱਦ ਤਹਿਤ ਬਾਂਡ ’ਚੋਂ 3,725 ਕਰੋੜ ਰੁਪਏ ਕੱਢੇ ਹਨ, ਜਦੋਂਕਿ ਆਪਣੀ ਮਰਜ਼ੀ ਨਾਲ 1,160 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਇਹ ਵੀ ਪੜ੍ਹੋ : ਭਾਰਤ-ਪਾਕਿ ਤਣਾਅ ਦਰਮਿਆਨ ਮਹਿੰਗਾ ਹੋ ਗਿਆ ਸੋਨਾ, ਚਾਂਦੀ ਦੇ ਭਾਅ 'ਚ ਆਈ ਗਿਰਾਵਟ
ਕੀ ਕਹਿ ਰਹੇ ਹਨ ਜਾਣਕਾਰ
ਜਿਓਜੀਤ ਇਨਵੈਸਟਮੈਂਟ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇ ਕੁਮਾਰ ਨੇ ਕਿਹਾ ਕਿ ਅੱਗੇ ਵੱਧਦੇ ਹੋਏ ਵੱਡੇ ਕੌਮਾਂਤਰੀ ਕਾਰਕਾਂ (ਡਾਲਰ ’ਚ ਗਿਰਾਵਟ, ਅਮਰੀਕਾ ਅਤੇ ਚੀਨੀ ਅਰਥਵਿਵਸਥਾ ’ਚ ਸੁਸਤੀ) ਅਤੇ ਘਰੇਲੂ ਮੋਰਚੇ ’ਤੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਉੱਚੀ ਵਾਧਾ ਦਰ, ਘਟਦੀ ਮਹਿੰਗਾਈ ਅਤੇ ਵਿਆਜ ਦਰਾਂ ’ਚ ਕਮੀ ਦੀ ਵਜ੍ਹਾ ਨਾਲ ਐੱਫ. ਪੀ. ਆਈ. ਦਾ ਭਾਰਤੀ ਬਾਜ਼ਾਰ ਪ੍ਰਤੀ ਖਿੱਚ ਬਣੀ ਰਹੇਗੀ। ਮਾਰਨਿੰਗਸਟਾਰ ਇਨਵੈਸਟਮੈਂਟ ਦੇ ਐਸੋਸੀਏਟ ਡਾਇਰੈਕਟਰ-ਮੈਨੇਜਰ ਰਿਸਰਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਅਨੁਕੂਲ ਕੌਮਾਂਤਰੀ ਰੁਖ ਅਤੇ ਮਜ਼ਬੂਤ ਘਰੇਲੂ ਬੁਨਿਆਦ ਨਾਲ ਨਿਵੇਸ਼ਕਾਂ ਦਾ ਭਰੋਸਾ ਵਧਿਆ ਹੈ।
ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ’ਚ ਸੰਭਾਵੀ ਵਪਾਰ ਸਮਝੌਤਾ, ਅਮਰੀਕੀ ਡਾਲਰ ’ਚ ਕਮਜ਼ੋਰੀ, ਭਾਰਤੀ ਰੁਪਏ ’ਚ ਮਜ਼ਬੂਤੀ ਨਾਲ ਕੌਮਾਂਤਰੀ ਨਿਵੇਸ਼ਕਾਂ ਦੇ ਸਾਹਮਣੇ ਭਾਰਤੀ ਜਾਇਦਾਦਾਂ ਦਾ ਖਿੱਚ ਵਧੀ ਹੈ। ਇਸ ਤੋਂ ਇਲਾਵਾ ਭਾਰਤ ਦੀਆਂ ਕੁਝ ਵੱਡੀਆਂ ਕੰਪਨੀਆਂ ਦੇ ਚੰਗੇ ਤਿਮਾਹੀ ਨਤੀਜਿਆਂ ਨਾਲ ਵੀ ਐੱਫ. ਪੀ. ਆਈ. ਦੀ ਧਾਰਨਾ ’ਚ ਸੁਧਾਰ ਹੋਇਆ ਹੈ।
ਇਹ ਵੀ ਪੜ੍ਹੋ : ਭੁੱਖ ਨਾਲ ਮਰ ਰਹੇ ਲੋਕ, ਕਰੋੜਾਂ ਦੇ ਕਰਜ਼... ਜਾਣੋ Pak ਕੋਲ ਕਿੰਨੇ ਦਿਨਾਂ ਦਾ ਬਚਿਆ ਹੈ ਰਾਸ਼ਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8