ਐਪਲ ਨੇ ਬੰਦ ਕੀਤਾ ਅਰਬਾਂ ਡਾਲਰ ਦਾ EV ਪ੍ਰਾਜੈਕਟ, ਸੈਂਕੜੇ ਕਰਮਚਾਰੀਆਂ ਦੀ ਜਾ ਸਕਦੀ ਹੈ ਨੌਕਰੀ

Wednesday, Feb 28, 2024 - 03:26 PM (IST)

ਬਿਜ਼ਨੈੱਸ ਡੈਸਕ : ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੇ ਆਪਣੇ ਅਰਬ ਡਾਲਰ ਦੇ ਇਲੈਕਟ੍ਰਿਕ ਕਾਰ ਪ੍ਰਾਜੈਕਟ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਕੰਪਨੀ ਨੇ ਇਸ ਕਾਰ ਪ੍ਰਾਜੈਕਟ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਬਲੂਮਬਰਗ ਦੀ ਇਕ ਰਿਪੋਰਟ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਦੱਸ ਦੇਈਏ ਕਿ ਕੰਪਨੀ ਟੈਸਲਾ ਨੂੰ ਟੱਕਰ ਦੇਣ ਲਈ ਆਉਣ ਵਾਲੇ ਕੁਝ ਸਾਲਾਂ 'ਚ ਆਪਣਾ ਪਹਿਲਾ ਇਲੈਕਟ੍ਰਿਕ ਵ੍ਹੀਕਲ ਪ੍ਰਾਜੈਕਟ (EV Project) ਬਾਜ਼ਾਰ 'ਚ ਲਾਂਚ ਕਰਨ ਜਾ ਰਹੀ ਸੀ ਪਰ ਹੁਣ ਕੰਪਨੀ ਨੇ ਆਪਣਾ ਕਾਰ ਉਤਪਾਦਨ ਪ੍ਰਾਜੈਕਟ ਬੰਦ ਕਰ ਦਿੱਤਾ ਹੈ। 

ਇਹ ਵੀ ਪੜ੍ਹੋ - ਕਿਸਾਨਾਂ ਲਈ ਖ਼ੁਸ਼ਖ਼ਬਰੀ! ਇਸ ਤਾਰੀਖ਼ ਨੂੰ ਖਾਤਿਆਂ 'ਚ ਆਉਣਗੇ PM Kisan ਯੋਜਨਾ ਦੇ ਪੈਸੇ

ਦੱਸ ਦੇਈਏ ਕਿ ਇੰਨਾ ਹੀ ਨਹੀਂ ਕੰਪਨੀ ਇਹ ਪ੍ਰਾਜੈਕਟ ਬੰਦ ਕਰਨ ਦੇ ਨਾਲ-ਨਾਲ ਇਸ ਪ੍ਰਾਜੈਕਟ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਤਿਆਰੀ ਵੀ ਕਰ ਰਹੀ ਹੈ। 27 ਫਰਵਰੀ ਨੂੰ ਮੁੱਖ ਸੰਚਾਲਨ ਅਧਿਕਾਰੀ ਜੈਫ ਵਿਲੀਅਮਜ਼ ਅਤੇ ਵਾਈਸ ਪ੍ਰੈਜ਼ੀਡੈਂਟ ਕੇਵਿਨ ਲਿੰਚ ਦੁਆਰਾ ਅੰਦਰੂਨੀ ਤੌਰ 'ਤੇ ਇਸ ਫ਼ੈਸਲੇ ਦਾ ਖ਼ੁਲਾਸਾ ਹੋਇਆ, ਜਿਸ ਨਾਲ ਇਸ ਪ੍ਰਾਜੈਕਟ ਨਾਲ ਜੁੜੇ ਕਰਮਚਾਰੀਆਂ ਨੂੰ ਸਦਮਾ ਲੱਗਾ ਹੈ।

ਇਹ ਵੀ ਪੜ੍ਹੋ - ਅਨੰਤ ਅੰਬਾਨੀ-ਰਾਧਿਕਾ ਦਾ ਪ੍ਰੀ-ਵੈਡਿੰਗ ਈਵੈਂਟ ਹੋਵੇਗਾ ਖ਼ਾਸ, ਥੀਮ ਮੁਤਾਬਕ ਰੱਖਿਆ ਡਰੈੱਸ ਕੋਰਡ, ਜਾਣੋ ਹੋਰ ਅਹਿਮ ਗੱਲ਼ਾ

ਛਾਂਟੀ ਦਾ ਸੰਕੇਤ
ਐਪਲ ਨੇ ਕਥਿਤ ਤੌਰ 'ਤੇ ਆਪਣੇ ਇਲੈਕਟ੍ਰਿਕ ਵਾਹਨ (EV) ਕਾਰ ਪ੍ਰਾਜੈਕਟ ਨੂੰ ਸਥਾਈ ਤੌਰ 'ਤੇ ਰੋਕ ਦਿੱਤਾ ਹੈ। ਇਸ ਕਾਰਨ ਇਸ ਡਿਵੀਜ਼ਨ ’ਚ ਕੰਮ ਕਰਦੇ ਸੈਂਕੜੇ ਮੁਲਾਜ਼ਮਾਂ ’ਤੇ ਛਾਂਟੀ ਦਾ ਡਰ ਮੰਡਰਾ ਰਿਹਾ ਹੈ, ਕਿਉਂਕਿ ਪ੍ਰਾਜੈਕਟ ਦਾ ਸਾਰਾ ਕੰਮ ਰੁਕ ਗਿਆ ਹੈ। TechCrunch ਦੀ ਰਿਪੋਰਟ ਅਨੁਸਾਰ ਕੰਪਨੀ ਸੰਭਾਵਤ ਤੌਰ 'ਤੇ ਟੀਮ ਦੇ ਸੈਂਕੜੇ ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ ਅਤੇ ਪ੍ਰਾਜੈਕਟ 'ਤੇ ਸਾਰਾ ਕੰਮ ਰੋਕ ਦਿੱਤਾ ਗਿਆ ਹੈ।' ਕੁਝ ਕਰਮਚਾਰੀਆਂ ਨੂੰ ਐਪਲ ਦੇ ਜਨਰੇਟਿਵ AI (GenAI) ਪ੍ਰਾਜੈਕਟਾਂ ਵਿੱਚ ਤਬਦੀਲ ਕੀਤਾ ਜਾਵੇਗਾ। ਐਪਲ ਕਾਰ ਪ੍ਰਾਜੈਕਟ ਵਿੱਚ ਲਗਭਗ 1,400 ਕਰਮਚਾਰੀ ਸਨ।

ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ

ਕਦੋਂ ਸ਼ੁਰੂ ਹੋਇਆ ਸੀ ਪ੍ਰਾਜੈਕਟ?
ਐਪਲ ਨੇ ਸਭ ਤੋਂ ਪਹਿਲਾਂ 2014 'ਚ 'ਪ੍ਰਾਜੈਕਟ ਟਾਈਟਨ' ਨਾਂ ਦੇ ਆਪਣੇ ਕਾਰ ਪ੍ਰਾਜੈਕਟ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਪ੍ਰਾਜੈਕਟ ਦਾ ਉਦੇਸ਼ ਇੱਕ ਪੂਰੀ ਤਰ੍ਹਾਂ ਇਲੈਕਟ੍ਰਿਕ ਵਾਹਨ (EV) ਵਿਕਸਿਤ ਕਰਨਾ ਸੀ ਪਰ ਸ਼ੁਰੂ ਤੋਂ ਹੀ ਲੀਡਰਸ਼ਿਪ ਅਤੇ ਰਣਨੀਤੀ ਚੁਣੌਤੀਆਂ ਦਾ ਸਾਹਮਣਾ ਕੀਤਾ। ਲਿੰਚ ਅਤੇ ਵਿਲੀਅਮਜ਼ ਨੇ ਕੁਝ ਸਾਲ ਪਹਿਲਾਂ ਡੌਗ ਫੀਲਡ, ਜੋ ਹੁਣ ਫੋਰਡ ਮੋਟਰ ਕੰਪਨੀ ਵਿੱਚ ਸੀਨੀਅਰ ਕਾਰਜਕਾਰੀ ਹੈ, ਦੇ ਜਾਣ ਤੋਂ ਬਾਅਦ ਅਹੁਦਾ ਸੰਭਾਲ ਲਿਆ ਹੈ।

ਇਹ ਵੀ ਪੜ੍ਹੋ - Gold Silver Price: ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਦਾ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਗਿਰਾਵਟ

ਕਦੋਂ ਲਾਂਚ ਕੀਤੀ ਜਾਣੀ ਸੀ ਐਪਲ ਕਾਰ?
ਦਸੰਬਰ 2023 ਵਿੱਚ ਕੰਪਨੀ ਨੇ ਆਪਣੀ ਇਲੈਕਟ੍ਰਿਕ ਕਾਰ, ਜਿਸ ਨੂੰ Apple Car ਦਾ ਨਾਂ ਦਿੱਤਾ ਗਿਆ ਹੈ, ਦੀ ਲਾਂਚਿੰਗ ਨੂੰ ਸਾਲ 2026 ਤੱਕ ਟਾਲ ਦਿੱਤਾ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਇਸ ਕਾਰ ਦੀ ਕੀਮਤ ਇਕ ਲੱਖ ਡਾਲਰ ਤੋਂ ਘੱਟ ਹੋਵੇਗੀ। ਆਈਫੋਨ ਨਿਰਮਾਤਾ ਦਾ ਇਰਾਦਾ ਪਹਿਲਾਂ ਕਾਰ ਨੂੰ ਸਟੀਅਰਿੰਗ ਵ੍ਹੀਲ ਜਾਂ ਪੈਡਲਾਂ ਤੋਂ ਬਿਨਾਂ ਇੱਕ ਆਟੋਮੋਬਾਈਲ ਬਣਾਉਣਾ ਸੀ, ਜਿਸ ਨਾਲ ਯਾਤਰੀ ਇੱਕ ਲਿਮੋਜ਼ਿਨ-ਸ਼ੈਲੀ ਵਾਲੇ ਵਾਹਨ ਵਿੱਚ ਇੱਕ ਦੂਜੇ ਦੇ ਸਾਹਮਣੇ ਬੈਠ ਸਕਣ।

ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News