ਰਾਫੇਲ ਡੀਲ ਤੋਂ ਬਾਅਦ ਫਰਾਂਸ ਨੇ ਮੁਆਫ ਕੀਤਾ ਅਨਿਲ ਅੰਬਾਨੀ ਦਾ ਟੈਕਸ- ਫਰਾਂਸ ਮੀਡੀਆ

Saturday, Apr 13, 2019 - 06:15 PM (IST)

ਰਾਫੇਲ ਡੀਲ ਤੋਂ ਬਾਅਦ ਫਰਾਂਸ ਨੇ ਮੁਆਫ ਕੀਤਾ ਅਨਿਲ ਅੰਬਾਨੀ ਦਾ ਟੈਕਸ- ਫਰਾਂਸ ਮੀਡੀਆ

ਨਵੀਂ ਦਿੱਲੀ — ਫਰਾਂਸ ਦੀ ਇਕ ਸਥਾਨਕ ਅਖਬਾਰ ਨੇ ਇਕ ਵਾਰ ਫਿਰ ਰਾਫੇਲ ਡੀਲ 'ਤੇ ਵੱਡਾ ਖੁਲਾਸਾ ਕੀਤਾ ਅਤੇ ਇਸ ਵਾਰ ਘੇਰੇ 'ਚ ਹਨ ਅਨਿਲ ਅੰਬਾਨੀ। ਫਰਾਂਸ ਦੀ ਅਖਬਾਰ Le Monde ਦਾ ਦਾਅਵਾ ਹੈ ਕਿ ਸਾਲ 2015 'ਚ ਰਾਫੇਲ ਡੀਲ ਦੇ ਬਾਅਦ ਫਰਾਂਸ ਅਥਾਰਿਟੀਜ਼ ਨੇ ਅਨਿਲ ਅੰਬਾਨੀ ਦਾ 143.7 ਮਿਲਿਅਨ ਯੂਰੋ ਯਾਨੀ 1,124 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਮੁਆਫ ਕੀਤਾ ਸੀ। ਅਖਬਾਰ ਦੇ ਮੁਤਾਬਕ ਜਿਸ ਸਮੇਂ ਭਾਰਤ ਦੀ ਸਰਕਾਰ ਨੇ 36 ਰਾਫੇਲ ਫਾਈਟਰ ਜੈੱਟ ਫਰਾਂਸ ਤੋਂ ਖਰੀਦਣ ਦਾ ਐਲਾਨ ਕੀਤਾ ਸੀ, ਉਸ ਸਮੇਂ ਅਨਿਲ ਅੰਬਾਨੀ ਦੀ ਕੰਪਨੀ ਦੀ ਫਰੈਂਚ ਕੰਪਨੀ ਰਿਲਾਇੰਸ ਫਲੈਗ ਅਟਲਾਂਟਿਕ ਫਰਾਂਸ ਦੀ, 151 ਮਿਲੀਅਨ ਯੂਰੋ ਦੇ ਟੈਕਸ ਦੀ ਅਦਾਇਗੀ ਫਰਾਂਸ ਦੀ ਸਰਕਾਰ ਵੱਲ ਬਕਾਇਆ ਸੀ ਪਰ ਡੀਲ ਦੇ ਬਾਅਦ ਸਰਕਾਰ ਨੇ ਟੈਕਸ ਵਸੂਲੀ ਨੂੰ ਕੈਂਸਲ ਕਰ ਦਿੱਤਾ।

6 ਮਹੀਨੇ ਤੱਕ ਚਲਿਆ ਟੈਕਸ ਵਿਵਾਦ

ਫਰਾਂਸ ਦੀ ਵੈਬਸਾਈਟ 'ਦ ਟੇਲਰ.ਕਾਮ' ਮੁਤਾਬਕ ਫਰਵਰੀ 2015 ਤੋਂ ਅਕਤੂਬਰ 2015 ਤੱਕ ਟੈਕਸ ਦਾ ਵਿਵਾਦ ਚਲਿਆ ਸੀ ਅਤੇ ਇਸ ਦੌਰਾਨ ਇਸ ਵਿਵਾਦ ਨੂੰ ਸੁਲਝਾ ਲਿਆ ਗਿਆ ਸੀ। ਇਹ ਉਹ ਹੀ ਸਮਾਂ ਸੀ ਜਦੋਂ ਭਾਰਤ ਅਤੇ ਫਰਾਂਸ ਦੀ ਸਰਕਾਰ ਆਪਸ ਵਿਚ 36 ਰਾਫੇਲ ਦੀ ਡੀਲ ਦੀ ਗੱਲਬਾਤ ਕਰ ਰਹੇ ਸਨ। ਅਨਿਲ ਅੰਬਾਨੀ ਦੀ ਕੰਪਨੀ ਦੇ ਖਿਲਾਫ ਫਰੈਂਚ ਅਥਾਰਟੀਜ਼ ਨੇ ਜਾਂਚ ਕੀਤੀ ਅਤੇ ਪਤਾ ਲੱਗਾ ਕਿ 60 ਮਿਲੀਅਨ ਯੂਰੋ ਕੰਪਨੀ ਨੇ  ਬਤੌਰ ਟੈਕਸ ਭੁਗਤਾਨ ਕਰਨਾ ਹੈ। ਟੈਕਸ ਦੀ ਇਹ ਰਕਮ ਸਾਲ 2007 ਤੋਂ 2010 ਦੇ ਵਿਚਕਾਰ ਦੀ ਹੈ।

ਰਿਲਾਇੰਸ ਅਟਲਾਂਟਿਕ ਫਲੈਗ ਫਰਾਂਸ ਨੇ 7.6 ਮਿਲੀਅਨ ਯੂਰੋ ਟੈਕਸ ਭੁਗਤਾਨ ਕਰਨ ਦੀ ਪੇਸ਼ਕਸ਼ ਕੀਤੀ ਸੀ ਪਰ ਅਥਾਰਿਟੀਜ਼ ਨੇ ਇਸਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਅਥਾਰਿਟੀਜ਼ ਵਲੋਂ ਇਕ ਹੋਰ ਜਾਂਚ ਕਰਵਾਈ ਗਈ ਸੀ। ਸਾਲ 2010 ਤੋਂ 2012 ਤੱਕ ਇਕ ਹੋਰ ਜਾਂਚ ਅਨਿਲ ਅੰਬਾਨੀ ਦੀ ਕੰਪਨੀ ਦੇ ਖਿਲਾਫ ਕਰਵਾਈ ਗਈ ਸੀ। ਕੰਪਨੀ ਨੂੰ ਇਸ ਸਮੇਂ 91 ਮਿਲੀਅਨ ਯੂਰੋ ਦੀ ਹੋਰ ਪੂੰਜੀ ਟੈਕਸ ਦੇ ਤੌਰ 'ਤੇ ਭੁਗਤਾਨ ਕਰਨ ਲਈ ਕਿਹਾ ਗਿਆ ਸੀ।

ਡੀਲ ਦਾ ਐਲਾਨ ਅਤੇ ਟੈਕਸ ਮੁਆਫੀ

ਪ੍ਰਧਾਨ ਮੰਤਰੀ ਮੋਦੀ ਨੇ ਜਦੋਂ ਰਾਫੇਲ ਡੀਲ ਦਾ ਐਲਾਨ ਕੀਤਾ ਤਾਂ ਉਸਦੇ ਸਿਰਫ 6 ਮਹੀਨੇ ਦੇ ਅੰਦਰ ਹੀ ਫ੍ਰੈਂਚ ਅਥਾਰਿਟੀਜ਼ ਨੇ ਅਨਿਲ ਅੰਬਾਨੀ ਦਾ 143.7 ਮਿਲੀਅਨ ਯੂਰੋ ਟੈਕਸ ਦੀ ਰਾਸ਼ੀ 'ਤੇ ਸਮਝੌਤਾ ਕਰ ਲਿਆ। ਅਥਾਰਿਟੀਜ਼ ਨੇ ਸਿਰਫ 7.3 ਮਿਲੀਅਨ ਯੂਰੋ ਦੀ ਰਾਸ਼ੀ ਰਿਲਾਂਇੰਸ ਤੋਂ ਬਤੌਰ ਸੈਟਲਮੈਂਟ ਲਈ ਜਦੋਂਕਿ ਟੈਕਸ ਦੀ ਅਦਾਇਗੀ 151 ਮਿਲੀਅਨ ਯੂਰੋ ਸੀ। ਰਿਪੋਰਟ ਮੁਤਾਹਕ ਅਨਿਲ ਅੰਬਾਨੀ ਦੀ ਕੰਪਨੀ ਇਸ ਸਮੇਂ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਰਿਲਾਇੰਸ ਦੀਆਂ ਹੋਰ ਕੰਪਨੀਆਂ ਲਈ ਦੂਰਸੰਚਾਰ ਨਾਲ ਜੁੜੀਆਂ ਸੇਵਾਵਾਂ ਦੇਣ  ਵਾਲੀ ਇਸ ਕੰਪਨੀ 'ਤੇ ਭਾਰੀ ਟੈਕਸ ਬਕਾਇਆ ਹੈ। 

ਰਿਪੋਰਟ ਮੁਤਾਬਕ 31 ਮਾਰਚ 2014 ਨੂੰ ਇਸ ਦਾ ਟਰਨਓਵਰ ਕਰੀਬ 6 ਮਿਲੀਅਨ ਯੂਰੋ(ਕਰੀਬ 470 ਕਰੋੜ ਰੁਪਏ) ਸੀ। ਫ੍ਰੈਂਚ ਅਖਬਾਰ ਨੇ ਕੰਪਨੀ ਦੇ ਆਡਿਟ ਦੀ 30 ਜਨਵਰੀ 2015 ਦੀ ਰਿਪੋਰਟ ਦੇ ਦਸਤਾਵੇਜ਼ਾਂ ਦੇ ਆਧਾਰ 'ਤੇ ਦੱਸਿਆ ਹੈ ਕਿ ਕੰਪਨੀ ਨੂੰ ਟੈਕਸ ਬਕਾਏ ਨਾਲ ਜੁੜੇ ਦੋ ਮਾਮਲਿਆਂ ਦਾ ਫਾਇਦਾ ਪਹੁੰਚਾਇਆ ਗਿਆ ਸੀ।


Related News