ਵਿਕ ਰਹੀ ਹੈ ਅਨਿਲ ਅੰਬਾਨੀ ਦੀ ਰਿਲਾਇੰਸ ਕੈਪੀਟਲ, RBI ਪ੍ਰਸ਼ਾਸਕ ਨੇ ਸ਼ੁਰੂ ਕੀਤੀ ਪ੍ਰਕਿਰਿਆ

Sunday, Feb 20, 2022 - 01:18 PM (IST)

ਵਿਕ ਰਹੀ ਹੈ ਅਨਿਲ ਅੰਬਾਨੀ ਦੀ ਰਿਲਾਇੰਸ ਕੈਪੀਟਲ, RBI ਪ੍ਰਸ਼ਾਸਕ ਨੇ ਸ਼ੁਰੂ ਕੀਤੀ ਪ੍ਰਕਿਰਿਆ

ਨਵੀਂ ਦਿੱਲੀ (ਇੰਟ.) – ਕਰਜ਼ੇ ਵਿਚ ਡੁੱਬੇ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕੈਪੀਟਲ ਦੀ ਵਿਕਰੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੇ ਤਹਿਤ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ) ਵਲੋਂ ਨਿਯੁਕਤ ਪ੍ਰਸ਼ਾਸਕ ਨੇ ਰਿਲਾਇੰਸ ਕੈਪੀਟਲ ਦੀ ਵਿਕਰੀ ਲਈ ਰੁਚੀ ਪੱਤਰ (ਈ. ਓ. ਆਈ) ਮੰਗੇ ਹਨ।

ਇਹ ਉਹ ਪੱਤਰ ਹੁੰਦਾ ਹੈ, ਜਿਸ ਰਾਹੀਂ ਇਹ ਪਤਾ ਲੱਗ ਜਾਵੇਗਾ ਕਿ ਕਿਹੜੀਆਂ-ਕਿਹੜੀਆਂ ਕੰਪਨੀਆਂ ਰਿਲਾਇੰਸ ਕੈਪੀਟਲ ’ਤੇ ਦਾਅ ਲਗਾਉਣ ਲਈ ਤਿਆਰ ਹਨ। ਰਿਲਾਇੰਸ ਕੈਪੀਟਲ ਮੁਤਾਬਕ ਰੁਚੀ ਪੱਤਰ ਜਮ੍ਹਾ ਕਰਨ ਦੀ ਆਖਰੀ ਮਿਤੀ 11 ਮਾਰਚ ਹੈ। ਉੱਥੇ ਹੀ ਰਿਲਾਇੰਸ ਕੈਪੀਟਲ ਦੀ ਸਲਿਊਸ਼ਨ ਯੋਜਨਾ ਨੂੰ ਪੇਸ਼ ਕਰਨ ਦੀ ਆਖਰੀ ਮਿਤੀ 20 ਅਪ੍ਰੈਲ ਹੈ।

ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਆਰ. ਬੀ. ਆਈ. ਨੇ 29 ਨਵੰਬਰ ਨੂੰ ਭੁਗਤਾਨ ’ਚ ਡਿਫਾਲਟ ਅਤੇ ਕੰਪਨੀ ਸੰਚਾਲਨ ਪੱਧਰ ’ਤੇ ਗੰਭੀਰ ਮੁੱਦਿਆਂ ਦੇ ਮੱਦੇਨਜ਼ਰ ਰਿਲਾਇੰਸ ਕੈਪੀਟਲ (ਆਰ. ਸੀ. ਐੱਲ.) ਦੇ ਬੋਰਡ ਆਫ ਡਾਇਰੈਕਟਰਜ਼ ਨੂੰ ਭੰਗ ਕਰ ਦਿੱਤਾ ਸੀ। ਉੱਥੇ ਹੀ ਆਰ. ਬੀ. ਆਈ. ਨੇ ਨਾਗੇਸ਼ਵਰ ਰਾਵ ਵਾਈ ਨੂੰ ਪ੍ਰਸ਼ਾਸਕ ਨਿਯੁਕਤ ਕਰ ਦਿੱਤਾ ਸੀ।

ਇਸ ਤੋਂ ਬਾਅਦ ਰਿਲਾਇੰਸ ਕੈਪੀਟਲ ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੀ ਮੁੰਬਈ ਬੈਂਚ ’ਚ ਕੰਪਨੀ ਖਿਲਾਫ ਇਨਸੋਲਵੈਂਸੀ ਰੈਜ਼ੋਲੂਸ਼ਨ ਪ੍ਰਕਿਰਿਆ (ਸੀ. ਆਈ. ਆਰ. ਪੀ.) ਸ਼ੁਰੂ ਕਰਨ ਲਈ ਇਕ ਅਪੀਲ ਦਾਇਰ ਕੀਤੀ ਸੀ।

ਬੁਰੀ ਤਰ੍ਹਾਂ ਟੁੱਟਾ ਸ਼ੇਅਰ ਭਾਅ

ਬੀਤੇ ਸ਼ੁੱਕਰਵਾਰ ਨੂੰ ਆਖਰੀ ਕਾਰੋਬਾਰੀ ਦਿਨ ਰਿਲਾਇੰਸ ਕੈਪੀਟਲ ਦਾ ਸ਼ੇਅਰ ਭਾਅ ਬੁਰੀ ਤਰ੍ਹਾਂ ਟੁੱਟ ਗਿਆ ਸੀ। ਕਾਰੋਬਾਰ ਦੇ ਅਖੀਰ ’ਚ ਰਿਲਾਇੰਸ ਕੈਪੀਟਲ ਦਾ ਸ਼ੇਅਰ ਭਾਅ 2.48 ਫੀਸਦੀ ਦੇ ਨੁਕਸਾਨ ਨਾਲ 13.75 ਰੁਪਏ ਦੇ ਪੱਧਰ ’ਤੇ ਸੀ। ਮਾਰਕੀਟ ਕੈਪੀਟਲ ਦੀ ਗੱਲ ਕਰੀਏ ਤਾਂ 347.47 ਕਰੋੜ ਰੁਪਏ ਹੈ।

 

 


author

Harinder Kaur

Content Editor

Related News