ਅਨਿਲ ਅੰਬਾਨੀ ਦੀ Rcom ਨੂੰ ਦਿਵਾਲਾ ਪ੍ਰਕਿਰਿਆ ਦੀ ਮਿਲੀ ਮਨਜ਼ੂਰੀ, ਮੁਕੇਸ਼ ਅੰਬਾਨੀ ਨੇ ਅੱਗੇ ਵਧਾਇਆ ਹੱਥ

03/04/2020 5:27:07 PM

ਨਵੀਂ ਦਿੱਲੀ — ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਸ(Rcom) ਦੀ ਦਿਵਾਲਾ ਪ੍ਰਕਿਰਿਆ ਨੂੰ ਐਸ.ਬੀ.ਆਈ. ਬੋਰਡ ਨੇ ਮਨਜ਼ੂਰੀ ਦੇ ਦਿੱਤੀ ਹੈ। ਇਕ ਵਾਰ ਫਿਰ ਉਨ੍ਹਾਂ ਨੂੰ ਆਪਣੇ ਭਰਾ ਦਾ ਸਾਥ ਮਿਲਿਆ ਹੈ। ਵੱਡੇ ਭਰਾ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜਿਓ ਆਰ.ਕਾਮ. ਦੇ ਟਾਵਰ ਅਤੇ ਫਾਈਬਰ ਕਾਰੋਬਾਰ ਨੂੰ ਖਰੀਦੇਗੀ। ਇਸ ਦੇ ਬਦਲੇ ਕੰਪਨੀ 4700 ਕਰੋੜ ਰੁਪਏ ਦੇਣ ਲਈ ਤਿਆਰ ਹੈ। ਆਰਕਾਮ 'ਤੇ 82000 ਕਰੋੜ ਦਾ ਭਾਰੀ ਕਰਜ਼ਾ ਹੈ।

ਇਕ ਪਾਸੇ ਦੁਨੀਆ ਦੇ 9ਵੇਂ ਸਭ ਤੋਂ ਅਮੀਰ ਮੁਕੇਸ਼ ਅੰਬਾਨੀ ਦੀ ਜਾਇਦਾਦ ਲਗਾਤਾਰ ਵਧਦੀ ਜਾ ਰਹੀ ਹੈ। ਦੂਜੇ ਪਾਸੇ ਅਨਿਲ ਅੰਬਾਨੀ ਲਗਾਤਾਰ ਗਰੀਬ ਹੋ ਰਹੇ ਹਨ। ਹੁਣ ਭਾਵੇਂ ਦੋਵਾਂ ਭਰਾਵਾਂ ਦਾ ਰਸਤਾ ਆਪਸੀ ਵਿਵਾਦ ਕਾਰਨ 2008 'ਚ ਵੱਖ-ਵੱਖ ਹੋ ਗਿਆ ਸੀ ਪਰ ਮਾਂ ਕੋਕਿਲਾਬੇਨ ਅੰਬਾਨੀ ਨੇ ਬਟਵਾਰੇ ਦੇ ਜ਼ਖਮਾਂ 'ਤੇ ਲਗਾਤਾਰ ਮਰਹਮ ਲਗਾਈ ਹੈ। ਇਹ ਹੀ ਕਾਰਨ ਹੈ ਕਿ ਜਦੋਂ ਐਰਿਕਸਨ ਮਾਮਲੇ ਵਿਚ ਅਨਿਲ ਅੰਬਾਨੀ ਦੇ ਜੇਲ ਜਾਣ ਦਾ ਨੌਬਤ ਆ ਗਈ ਸੀ ਉਸ ਸਮੇਂ ਮੁਕੇਸ਼ ਅੰਬਾਨੀ ਨੇ ਵੱਡਾ ਭਰਾ ਹੋਣ ਦੇ ਨਾਤੇ 500 ਕਰੋੜ ਰੁਪਏ ਜਮ੍ਹਾ ਕਰਵਾ ਕੇ ਉਨ੍ਹਾਂ ਨੂੰ ਜੇਲ ਜਾਣ ਤੋਂ ਬਚਾਇਆ ਸੀ।

ਇਹ ਖਾਸ ਖਬਰ ਵੀ ਪੜ੍ਹੋ : ਹੁਣ ਡਿਜੀਲਾਕਰ ਤੋਂ ਅਸਾਨੀ ਨਾਲ ਡਾਊਨਲੋਡ ਕਰ ਸਕੋਗੇ UAN ਤੇ PPO ਨੰਬਰ


Related News