ਕਾਰੋਬਾਰ ਸਰਲਤਾ ਰੈਂਕਿੰਗ ''ਚ ਆਂਧਰਾ ਪ੍ਰਦੇਸ਼ ਨੇ ਫਿਰ ਮਾਰੀ ਬਾਜ਼ੀ

Saturday, Sep 05, 2020 - 05:09 PM (IST)

ਨਵੀਂ ਦਿੱਲੀ— ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਕਾਰੋਬਾਰ ਸਰਲਤਾ ਰੈਂਕਿੰਗ 'ਚ ਆਂਧਰਾ ਪ੍ਰਦੇਸ਼ ਇਕ ਵਾਰ ਫਿਰ ਬਾਜ਼ੀ ਮਾਰ ਗਿਆ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸ਼ਨੀਵਾਰ ਨੂੰ ਜਾਰੀ ਇਕ ਰਿਪੋਰਟ ਮੁਤਾਬਕ, ਸੂਬਿਆਂ-ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹ ਰੈਂਕਿੰਗ ਕਾਰੋਬਾਰ ਸੁਧਾਰ ਕਾਰਵਾਈ ਯੋਜਨਾ ਦੇ ਆਧਾਰ 'ਤੇ ਦਿੱਤੀ ਗਈ ਹੈ।

ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀ. ਪੀ. ਆਈ. ਆਈ. ਟੀ.) ਵੱਲੋਂ ਤਿਆਰ ਕਾਰੋਬਾਰ ਸਰਲਤਾ ਰੈਂਕਿੰਗ-2019 'ਚ ਉੱਤਰ ਪ੍ਰਦੇਸ਼ ਦੂਜੇ ਅਤੇ ਤੇਲੰਗਾਨਾ ਤੀਜੇ ਸਥਾਨ 'ਤੇ ਹੈ। ਰਿਪੋਰਟ ਜਾਰੀ ਕਰਦੇ ਹੋਏ ਸੀਤਾਰਮਨ ਨੇ ਕਿਹਾ ਕਿ ਇਹ ਰੈਂਕਿੰਗ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਕਾਰੋਬਾਰ ਆਸਾਨੀ ਨਾਲ ਕਰਨ ਦੇ ਪੱਖੋਂ ਬਿਹਤਰ ਸਥਾਨ ਬਣਾਉਂਦੀ ਹੈ। ਸੂਬਿਆਂ ਨੂੰ ਰੈਂਕਿੰਗ ਕਈ ਮਿਆਰਾਂ ਜਿਵੇਂ ਕਿ ਨਿਰਮਾਣ ਪਰਮਿਟ, ਲੇਬਰ ਰੈਗੂਲੇਸ਼ਨਸ, ਵਾਤਾਵਰਣ ਰਜਿਸਟ੍ਰੇਸ਼ਨ, ਸੂਚਨਾ ਤੱਕ ਪਹੁੰਚ, ਜ਼ਮੀਨ ਦੀ ਉਪਲਬਧਤਾ ਅਤੇ ਸਿੰਗਲ ਵਿੰਡੋ ਪ੍ਰਣਾਲੀ ਦੇ ਆਧਾਰ 'ਤੇ ਦਿੱਤੀ ਜਾਂਦੀ ਹੈ। ਕਾਰੋਬਾਰ ਸੁਧਾਰ ਕਾਰਵਾਈ ਯੋਜਨਾ ਤਹਿਤ ਉਦਯੋਗ ਤੇ ਅੰਦਰੂਨੀ ਵਪਾਰ ਤਰੱਕੀ ਵਿਭਾਗ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਇਸ ਪ੍ਰਕਿਰਿਆ ਨੂੰ ਪੂਰਾ ਕਰਦਾ ਹੈ। ਪਿਛਲੀ ਰੈਂਕਿੰਗ ਜੁਲਾਈ 2018 'ਚ ਜਾਰੀ ਹੋਈ ਸੀ। ਉਸ ਸਮੇਂ ਵੀ ਆਂਧਰਾ ਪ੍ਰਦੇਸ਼ ਪਹਿਲੇ ਸਥਾਨ 'ਤੇ ਰਿਹਾ ਸੀ। ਉਸ ਤੋਂ ਬਾਅਦ ਕ੍ਰਮਵਾਰ ਤੇਲੰਗਾਨਾ ਅਤੇ ਹਰਿਆਣਾ ਦਾ ਸਥਾਨ ਰਿਹਾ ਸੀ।


Sanjeev

Content Editor

Related News