ਆਂਧਰਾ ਬੈਂਕ ਨੇ 0.15 ਫੀਸਦੀ ਤਕ ਵਧਾਈ ਵਿਆਜ ਦਰ

Friday, Aug 17, 2018 - 12:19 AM (IST)

ਨਵੀਂ ਦਿੱਲੀ-ਜਨਤਕ ਖੇਤਰ ਦੇ ਆਂਧਰਾ ਬੈਂਕ ਨੇ ਵੱਖ-ਵੱਖ ਮਿਆਦ ਦੇ ਕਰਜ਼ਿਆਂ ਲਈ ਫੰਡ ਦੀ ਸੀਮਾ ਲਾਗਤ ਆਧਾਰਿਤ ਵਿਆਜ ਦਰ (ਐੱਮ. ਸੀ. ਐੱਲ. ਆਰ.) 'ਚ 0.15 ਫੀਸਦੀ ਤਕ ਦਾ ਵਾਧਾ ਕੀਤਾ ਹੈ। ਵਧੀਆਂ ਵਿਆਜ ਦਰਾਂ ਅੱਜ ਤੋਂ ਲਾਗੂ ਹੋਣਗੀਆਂ। ਬੈਂਕ ਨੇ ਇਕ ਦਿਨ, ਇਕ ਮਹੀਨਾ, ਤਿੰਨ ਮਹੀਨੇ, ਛੇ ਮਹੀਨੇ ਅਤੇ ਇਕ ਸਾਲ ਦੀ ਮਿਆਦ ਦੇ ਕਰਜ਼ੇ 'ਤੇ ਵਿਆਜ ਦਰ ਨੂੰ 0.15 ਫੀਸਦੀ ਤਕ ਵਧਾਇਆ ਹੈ। ਇਹ ਲੜੀਵਾਰ 8.15 ਫੀਸਦੀ, 8.20 ਫੀਸਦੀ, 8.40 ਫੀਸਦੀ, 8.55 ਫੀਸਦੀ ਅਤੇ 8.70 ਫੀਸਦੀ ਸਾਲਾਨਾ ਹੋ ਗਈ ਹੈ। ਇਸ ਨਾਲ ਗਾਹਕਾਂ ਦੇ ਲਈ ਵਾਹਨ, ਕਾਰ ਅਤੇ ਰਿਹਾਇਸ਼ ਕਰਜ਼ਾ ਥੋੜ੍ਹਾ ਮਹਿੰਗਾ ਹੋ ਜਾਵੇਗਾ।


Related News