ਅਨੰਨਿਆ ਬਿਰਲਾ ਸੰਭਾਲੇਗੀ ਪਿਤਾ ਦਾ ਕਾਰੋਬਾਰ, ਪੋਸਟ ਸ਼ੇਅਰ ਕਰਦੇ ਕਿਹਾ-ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਫ਼ੈਸਲਾ

Tuesday, May 07, 2024 - 03:53 PM (IST)

ਅਨੰਨਿਆ ਬਿਰਲਾ ਸੰਭਾਲੇਗੀ ਪਿਤਾ ਦਾ ਕਾਰੋਬਾਰ, ਪੋਸਟ ਸ਼ੇਅਰ ਕਰਦੇ ਕਿਹਾ-ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਫ਼ੈਸਲਾ

ਬਿਜ਼ਨੈੱਸ ਡੈਸਕ : ਆਦਿਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਦੀ ਵੱਡੀ ਧੀ ਅਨੰਨਿਆ ਬਿਰਲਾ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਫ਼ੈਸਲਾ ਲਿਆ ਹੈ। ਉਸਨੇ ਸੰਗੀਤ ਤੋਂ ਬ੍ਰੇਕ ਲੈਣ ਦਾ ਫ਼ੈਸਲਾ ਕੀਤਾ ਹੈ। ਅਨੰਨਿਆ ਹੁਣ ਕਾਰੋਬਾਰ 'ਤੇ ਧਿਆਨ ਦੇਵੇਗੀ। ਅਨੰਨਿਆ ਨੇ ਆਪਣੇ ਕਾਰੋਬਾਰ 'ਤੇ ਪੂਰਾ ਧਿਆਨ ਦੇਣ ਲਈ ਸੰਗੀਤ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਅਤੇ ਇਕ ਭਾਵੁਕ ਪੋਸਟ ਵੀ ਲਿਖੀ। 

ਦੱਸ ਦੇਈਏ ਕਿ ਇਸ ਪੋਸਟ ਨੂੰ ਪੜ੍ਹ ਕੇ ਪ੍ਰਸ਼ੰਸਕ ਬਹੁਤ ਦੁਖੀ ਹਨ। ਅਨੰਨਿਆ ਨੇ ਬਾਲੀਵੁੱਡ 'ਚ ਵੀ ਕੰਮ ਕੀਤਾ ਸੀ, ਇਸ ਲਈ ਉਸ ਦੇ ਫ਼ੈਸਲੇ 'ਤੇ ਬਾਲੀਵੁੱਡ ਤੋਂ ਵੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਅਨੰਨਿਆ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਲਿਖਿਆ- ਦੋਸਤੋ, ਇਹ ਮੇਰੇ ਲਈ ਸਭ ਤੋਂ ਮੁਸ਼ਕਿਲ ਫ਼ੈਸਲਾ ਸੀ। ਹੁਣ ਮੈਂ ਉਸ ਮੁਕਾਮ 'ਤੇ ਪਹੁੰਚ ਚੁੱਕੀ ਹਾਂ, ਜਿਥੇ ਮੇਰੇ ਲਈ ਕਾਰੋਬਾਰ ਕਰਨਾ, ਉਸ ਨੂੰ ਅੱਗੇ ਵਧਾਉਣਾ ਅਤੇ ਉਸ ਨਾਲ ਗਾਉਣਾ ਮੁਸ਼ਕਲ ਹੋ ਗਿਆ ਹੈ। ਇਸ ਮੌਕੇ ਮੇਰੇ ਲਈ ਸੰਤੁਲਨ ਬਣਾਈ ਰੱਖਣਾ ਅਸੰਭਵ ਹੋ ਗਿਆ ਹੈ।

ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ

PunjabKesari

ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਮੇਰੇ ਹੁਣ ਤੱਕ ਜਿੰਨੇ ਵੀ ਗਾਣੇ ਰਿਲੀਜ਼ ਹੋਏ ਹਨ, ਉਹਨਾਂ ਨੂੰ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੇ ਹੀ ਲੋਕਾਂ ਦੁਆਰਾ ਰਚੇ ਅੰਗਰੇਜ਼ੀ ਗੀਤਾਂ ਦੀ ਕਦਰ ਕਰਾਂਗੇ, ਕਿਉਂਕਿ ਸਾਡੇ ਦੇਸ਼ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ।

ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ

PunjabKesari

ਇੰਸਟਾ 'ਤੇ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਅਨੰਨਿਆ ਬਿਰਲਾ ਨੇ ਲਿਖਿਆ- ਕਦੇ ਨਾ ਭੁੱਲਣ ਵਾਲੀਆਂ ਯਾਦਾਂ, ਇੰਨੇ ਪਿਆਰ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਦੱਸ ਦੇਈਏ ਕਿ ਜਿਵੇਂ ਹੀ ਗਾਇਕ ਨੇ ਇਹ ਪੋਸਟ ਸ਼ੇਅਰ ਕੀਤੀ, ਬਾਲੀਵੁੱਡ ਸਮੇਤ ਕਈ ਪ੍ਰਸ਼ੰਸਕ ਉਨ੍ਹਾਂ ਦੇ ਸਮਰਥਨ ਵਿੱਚ ਸਾਹਮਣੇ ਆਏ ਅਤੇ ਭਾਵੁਕ ਵੀ ਹੋ ਗਏ। ਉਸ ਦੇ ਇਸ ਫ਼ੈਸਲੇ ਤੋਂ ਕਈ ਲੋਕ ਹੈਰਾਨ ਹੋ ਗਏ। 

ਇਹ ਵੀ ਪੜ੍ਹੋ - UPI ਦੇ ਇਸਤੇਮਾਲ ਨਾਲ ਲੋੜ ਤੋਂ ਵੱਧ ਖ਼ਰਚ ਕਰ ਰਹੇ ਨੇ 75 ਫ਼ੀਸਦੀ ਭਾਰਤੀ, ਬਣੀ ਚਿੰਤਾ ਦਾ ਵਿਸ਼ਾ

PunjabKesari

ਇਹ ਵੀ ਪੜ੍ਹੋ - Bank Holiday: ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, ਮਈ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News