ਆਨੰਦ ਮਹਿੰਦਰਾ ਨੇ ਕੀਤਾ ਟਵੀਟ, ਕਿਹਾ- 'ਅਸੀਂ ਚੀਨ ਤੋਂ ਅੱਗੇ, ਹੁਣ ਅਮਰੀਕਾ ਨੂੰ ਪਿੱਛੇ ਛੱਡਣ ਦੀ ਵਾਰੀ'
Friday, Jan 05, 2024 - 05:36 PM (IST)
ਬਿਜ਼ਨੈੱਸ ਡੈਸਕ : ਭਾਰਤ ਦੇ ਮਸ਼ਹੂਰ ਕਾਰੋਬਾਰੀ ਅਤੇ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੇ ਦਿਲਚਸਪ ਟਵੀਟਸ ਲਈ ਜਾਣੇ ਜਾਂਦੇ ਹਨ। ਇਸ ਵਾਰ ਉਨ੍ਹਾਂ ਨੇ ਦੇਸ਼ ਦੀਆਂ ਸੜਕਾਂ ਬਾਰੇ ਸ਼ਾਨਦਾਰ ਜਾਣਕਾਰੀ ਸਾਂਝੀ ਕੀਤੀ ਹੈ। ਆਨੰਦ ਮਹਿੰਦਰਾ ਨੇ ਨੀਆ ਦੇ ਉਨ੍ਹਾਂ ਦੇਸ਼ਾਂ ਦੀ ਸੂਚੀ ਟਵੀਟ ਕਰਕੇ ਸਾਂਝੀ ਕੀਤੀ, ਜਿਨ੍ਹਾਂ ਕੋਲ ਸਭ ਤੋਂ ਵੱਡਾ ਸੜਕੀ ਨੈੱਟਵਰਕ ਹੈ। ਇਸ ਸੂਚੀ ਦੇ ਅਨੁਸਾਰ ਭਾਰਤ ਹੁਣ ਸੜਕੀ ਨੈੱਟਵਰਕ ਦੇ ਮਾਮਲੇ ਵਿੱਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ। ਇਸ ਤੋਂ ਅੱਗੇ ਸਿਰਫ਼ ਅਮਰੀਕਾ ਹੀ ਰਹਿ ਗਿਆ ਹੈ।
ਇਹ ਵੀ ਪੜ੍ਹੋ - Petrol-Diesel Price: ਕੀ ਤੁਹਾਡੇ ਸ਼ਹਿਰ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ! ਜਾਣੋ ਅੱਜ ਦਾ ਰੇਟ
ਨਿਤਿਨ ਗਡਕਰੀ ਨੂੰ ਵੀ ਭੇਜਿਆ ਸੰਦੇਸ਼
ਆਨੰਦ ਮਹਿੰਦਰਾ ਨੇ ਲਿਖਿਆ ਕਿ ਹੁਣ ਅਸੀਂ ਚੀਨ ਤੋਂ ਅੱਗੇ ਹਾਂ ਅਤੇ ਅਮਰੀਕਾ ਨੂੰ ਪਿੱਛੇ ਛੱਡਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਨੇ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਭੇਜੇ ਸੁਨੇਹੇ 'ਚ ਲਿਖਿਆ ਕਿ ਜਲਦ ਹੀ ਭਾਰਤ ਸੜਕੀ ਨੈੱਟਵਰਕ ਦੇ ਮਾਮਲੇ 'ਚ ਅਮਰੀਕਾ ਨੂੰ ਪਿੱਛੇ ਛੱਡ ਦੇਵੇਗਾ।
ਇਹ ਵੀ ਪੜ੍ਹੋ - UPI ਦਾ ਇਸਤੇਮਾਲ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਨਿਯਮਾਂ 'ਚ ਕੀਤਾ ਗਿਆ ਇਹ ਬਦਲਾਅ
ਆਨੰਦ ਮਹਿੰਦਰਾ ਨੇ ਸੂਚੀ ਸਾਂਝੀ ਕਰਦਿਆਂ ਜਤਾਈ ਖੁਸ਼ੀ
ਦੱਸ ਦੇਈਏ ਕਿ ਆਨੰਦ ਮਹਿੰਦਰਾ ਇਸ ਲਿਸਟ ਨੂੰ ਸ਼ੇਅਰ ਕਰਦੇ ਸਮੇਂ ਕਾਫ਼ੀ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਮੈਨੂੰ ਬਹੁਕ ਖ਼ੁਸ਼ੀ ਹੋ ਰਹੀ ਹੈ ਕਿ ਅਸੀਂ ਸੜਕਾਂ ਦੇ ਮਾਮਲੇ 'ਚ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ ਸ਼ਾਇਦ ਚੀਨ ਦੇ ਪੱਛਮੀ ਖੇਤਰਾਂ 'ਚ ਆਬਾਦੀ ਦੀ ਘਾਟ ਕਾਰਨ ਅਜਿਹਾ ਹੋਇਆ ਹੈ। ਪਰ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਅਸੀਂ ਅਮਰੀਕਾ ਦੇ ਬਹੁਤ ਨੇੜੇ ਪਹੁੰਚ ਗਏ ਹਾਂ। ਮੈਨੂੰ ਭਰੋਸਾ ਹੈ ਕਿ ਨਿਤਿਨ ਗਡਕਰੀ ਅਮਰੀਕਾ ਨੂੰ ਪਿੱਛੇ ਛੱਡਣ ਦਾ ਟੀਚਾ ਤੈਅ ਕਰ ਲੈਣਗੇ।
ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...
ਰਾਸ਼ਟਰੀ ਰਾਜਮਾਰਗ ਦੀ ਲੰਬਾਈ 2022-23 'ਚ 1.45 ਲੱਖ ਕਿਲੋਮੀਟਰ ਹੋਈ
ਪਿਛਲੇ ਸਾਲ ਜੂਨ 'ਚ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਭਾਰਤ 'ਚ ਰਾਸ਼ਟਰੀ ਰਾਜਮਾਰਗਾਂ ਦੀ ਗਿਣਤੀ 9 ਸਾਲਾਂ 'ਚ 59 ਫ਼ੀਸਦੀ ਵਧੀ ਹੈ। ਤੇਜ਼ ਗਤੀ ਨਾਲ ਹੋਏ ਇਸ ਵਿਸਤਾਰ ਦੇ ਕਾਰਨ ਭਾਰਤ ਦਾ ਸੜਕੀ ਨੈੱਟਵਰਕ ਹੁਣ ਸਿਰਫ਼ ਅਮਰੀਕਾ ਤੋਂ ਪਿੱਛੇ ਰਹਿ ਗਿਆ। ਉਨ੍ਹਾਂ ਨੇ ਦੱਸਿਆ ਕਿ 2013-14 ਵਿੱਚ ਨੈਸ਼ਨਲ ਹਾਈਵੇਅ ਦੀ ਕੁੱਲ ਲੰਬਾਈ 91,287 ਕਿਲੋਮੀਟਰ ਸੀ। ਇਹ 2022-23 ਵਿੱਚ 59 ਫ਼ੀਸਦੀ ਵਧ ਕੇ 1,45,240 ਕਿਲੋਮੀਟਰ ਹੋ ਗਿਆ ਹੈ।
ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8