ਗੋਲਡ ETF ''ਚ ਫਰਵਰੀ ਵਿਚ ਆਇਆ 165 ਕਰੋੜ ਰੁਪਏ ਦਾ ਨਿਵੇਸ਼

Sunday, Mar 12, 2023 - 03:05 PM (IST)

ਨਵੀਂ ਦਿੱਲੀ - ਪਿਛਲੇ ਤਿੰਨ ਮਹੀਨਿਆਂ ਵਿੱਚ ਗੋਲਡ ਐਕਸਚੇਂਜ ਟਰੇਡਡ ਫੰਡਾਂ (ਗੋਲਡ ਈਟੀਐਫ) ਤੋਂ ਬਾਹਰ ਨਿਕਲਣ ਤੋਂ ਬਾਅਦ ਨਿਵੇਸ਼ਕਾਂ ਨੇ ਫਰਵਰੀ ਵਿੱਚ ਸ਼ੁੱਧ ਰੂਪ ਨਾਲ 165 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਦਾ ਮੁੱਖ ਕਾਰਨ ਕੀਮਤੀ ਧਾਤੂ ਦੀਆਂ ਕੀਮਤਾਂ 'ਚ ਮਾਮੂਲੀ ਗਿਰਾਵਟ ਹੈ। ਐਸੋਸੀਏਸ਼ਨ ਆਫ ਮਿਉਚੁਅਲ ਫੰਡਜ਼ ਇਨ ਇੰਡੀਆ (Amfi) ਦੇ ਅੰਕੜਿਆਂ ਅਨੁਸਾਰ ਨਿਵੇਸ਼ਕਾਂ ਨੇ ਜਨਵਰੀ ਵਿੱਚ ਗੋਲਡ ਈਟੀਐਫ ਤੋਂ 199 ਕਰੋੜ ਰੁਪਏ ਕੱਢੇ। ਦਸੰਬਰ, 2022 ਵਿੱਚ 273 ਕਰੋੜ ਰੁਪਏ ਅਤੇ ਨਵੰਬਰ ਵਿੱਚ 195 ਕਰੋੜ ਰੁਪਏ ਕਢਵਾਏ ਗਏ। ਇਸ ਤੋਂ ਪਹਿਲਾਂ ਅਕਤੂਬਰ ਵਿੱਚ ਗੋਲਡ ਈਟੀਐਫ ਵਿੱਚ 147 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ। 

ਇਹ ਵੀ ਪੜ੍ਹੋ : ਸਿਲੀਕਾਨ ਵੈਲੀ ਬੈਂਕ ਦੇ CEO ਨੇ ਬੈਂਕ ਦੇ ਦਿਵਾਲੀਆ ਹੋਣ ਤੋਂ ਠੀਕ ਪਹਿਲਾਂ ਵੇਚੇ 3.5 ਮਿਲੀਅਨ ਡਾਲਰ ਦੇ

ਮੌਰਨਿੰਗਸਟਾਰ ਇੰਡੀਆ ਦੀ ਸੀਨੀਅਰ ਵਿਸ਼ਲੇਸ਼ਕ ਕਵਿਤਾ ਕ੍ਰਿਸ਼ਨਨ ਨੇ ਕਿਹਾ, “ਫਰਵਰੀ ਵਿੱਚ ਜ਼ਿਆਦਾਤਰ ਬਾਜ਼ਾਰਾਂ ਵਿੱਚ ਆਊਟਫਲੋ ਦੇਖਿਆ ਗਿਆ ਪਰ ਭਾਰਤ ਵਿੱਚ ਗੋਲਡ ETF ਵਿਚ ਨਿਵੇਸ਼ ਦੇਖਣ ਨੂੰ ਮਿਲਿਆ। ਇਸ ਦਾ ਮੁੱਖ ਕਾਰਨ ਸੋਨੇ ਦੀਆਂ ਕੀਮਤਾਂ 'ਚ ਮਾਮੂਲੀ ਸੁਧਾਰ ਹੈ। ਜਦੋਂ ਵੀ ਕੀਮਤਾਂ ਵਿੱਚ ਗਿਰਾਵਟ ਆਉਂਦੀ ਹੈ, ਈਟੀਐਫ ਦੀ ਮੰਗ ਵੱਧ ਜਾਂਦੀ ਹੈ। ”ਉਸਨੇ ਕਿਹਾ ਕਿ ਭਾਰਤ ਵਿੱਚ ਸੋਨੇ ਦੀ ਭੌਤਿਕ ਮੰਗ ਤਿਉਹਾਰਾਂ ਅਤੇ ਵਿਆਹ ਦੇ ਸੀਜ਼ਨ 'ਤੇ ਨਿਰਭਰ ਕਰਦੀ ਹੈ। ਇਸ ਤੋਂ ਇਲਾਵਾ ਸਮੀਖਿਆ ਅਧੀਨ ਸਮੇਂ ਦੌਰਾਨ ਇਸ ਸ਼੍ਰੇਣੀ ਵਿਚ ਪੋਰਟਫੋਲਿਓ ਵੀ ਵਧ ਕੇ 46.94 ਲੱਖ ਹੋ ਗਿਆ ਹੈ।

ਨਿਵੇਸ਼ ਦੇ ਬਾਵਜੂਦ ਗੋਲਡ ਈਟੀਐੱਫ ਦੇ ਪ੍ਰਬੰਧਨ ਦੇ ਤਹਿਤ ਸ਼ੁੱਧ ਸੰਪਤੀਆਂ(ਏਯੂਐੱਮ) ਜਨਵਰੀ ਅੰਤ ਦੇ 21,836 ਕਰੋੜ ਰੁਪਏ ਤੋਂ ਘੱਟ ਕੇ ਫਰਵਰੀ ਅੰਤ ਵਿਚ 21,400 ਕਰੋੜ ਰੁਪਏ ਰਹਿ ਗਈ । ਸਾਲ 2022 ਵਿਚ ਗੋਲਡ ਈਟੀਐੱਫ ਵਿਚ ਕੁੱਲ 459 ਕਰੋੜ ਰੁਪਏ ਦਾ ਨਿਵੇਸ਼ ਆਇਆ ਜੋ 2021 ਦੇ 4,814 ਕਰੋੜ ਰੁਪਏ ਤੋਂ 90 ਫ਼ੀਸਦੀ ਘੱਟ ਹੈ।

ਇਹ ਵੀ ਪੜ੍ਹੋ : ਨੈੱਟ ਡਾਇਰੈਕਟ ਟੈਕਸ ਕੁਲੈਕਸ਼ਨ 13.73 ਲੱਖ ਕਰੋੜ ਰੁਪਏ ’ਤੇ ਪੁੱਜੀ, ਸੋਧੇ ਹੋਏ ਟੀਚੇ ਦਾ 83 ਫੀਸਦੀ :

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News