ਭੁੱਖਮਰੀ-ਵਿੱਤੀ ਸੰਕਟ ਦਰਮਿਆਨ ਪਾਕਿਸਤਾਨ 'ਤੇ ਟੁੱਟਿਆ ਮੁਸੀਬਤਾਂ ਦਾ ਨਵਾਂ ਪਹਾੜ, ਕੇਂਦਰੀ ਬੈਂਕ ਨੇ ਦੱਸਿਆ ਕੌੜਾ ਸੱਚ

01/15/2023 7:01:11 PM

ਇਸਲਾਮਾਬਾਦ : ਭੁੱਖਮਰੀ ਦੀ ਦੁਹਾਈ ਦੇ ਰਹੇ ਪਾਕਿਸਤਾਨ 'ਤੇ ਮੁਸੀਬਤ ਦਾ ਨਵਾਂ ਪਹਾੜ ਟੁੱਟ ਗਿਆ ਹੈ। ਕੇਂਦਰੀ ਬੈਂਕ ਨੇ ਪਾਕਿਸਤਾਨ ਦੇ ਹਾਲਾਤ ਨੂੰ ਲੈ ਕੇ ਇੱਕ ਡਰਾਉਣਾ ਅਤੇ ਕੌੜਾ ਸੱਚ ਦੱਸਿਆ ਹੈ। ਜਾਣਕਾਰੀ ਮੁਤਾਬਕ ਵਿਦੇਸ਼ਾਂ 'ਚ ਕੰਮ ਕਰਨ ਵਾਲੇ ਪਾਕਿਸਤਾਨੀਆਂ ਵਲੋਂ ਆਪਣੇ ਦੇਸ਼ 'ਚ ਭੇਜੀ ਜਾਣ ਵਾਲੀ ਰਾਸ਼ੀ 'ਚ ਲਗਾਤਾਰ ਕਮੀ ਆ ਰਹੀ ਹੈ। ਪਾਕਿਸਤਾਨ ਨੂੰ ਭੇਜੀ ਜਾਣ ਵਾਲੀ ਇਹ ਰਕਮ 31 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਰਿਪੋਰਟ ਮੁਤਾਬਕ ਦਸੰਬਰ 'ਚ ਇਹ ਘੱਟ ਕੇ 31 ਮਹੀਨੇ ਦੇ ਹੇਠਲੇ ਪੱਧਰ 2 ਅਰਬ ਡਾਲਰ 'ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ : ਭਾਰਤ ਨੇ ਜੁਰਮਾਨਾ ਲਗਾਇਆ ਤਾਂ ਭੜਕਿਆ ਗੂਗਲ, ਕਿਹਾ- ਨੁਕਸਾਨ ਉਠਾਉਣ ਲਈ ਤਿਆਰ ਰਹੇ ਭਾਰਤ

ਪਾਕਿਸਤਾਨ ਦੇ ਅਖਬਾਰ 'ਦਿ ਡਾਨ' 'ਚ ਛਪੀ ਰਿਪੋਰਟ ਮੁਤਾਬਕ ਪਾਕਿਸਤਾਨੀ ਕੇਂਦਰੀ ਬੈਂਕ ਸਟੇਟ ਬੈਂਕ ਆਫ ਪਾਕਿਸਤਾਨ ਨੇ ਕਿਹਾ ਕਿ ਦਸੰਬਰ 2022 'ਚ ਵਿਦੇਸ਼ ਤੋਂ ਪਾਕਿਸਤਾਨ ਨੂੰ ਭੇਜੀ ਗਈ ਰਾਸ਼ੀ 2.04 ਅਰਬ ਡਾਲਰ ਰਹੀ ਹੈ। ਇਹ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ 19 ਫੀਸਦੀ ਘੱਟ 2.52 ਅਰਬ ਡਾਲਰ ਹੈ। ਵਿਦੇਸ਼ਾਂ ਤੋਂ ਆਉਣ ਵਾਲਾ ਪੈਸਾ ਨਵੰਬਰ 2022 ਵਿੱਚ 2.10 ਅਰਬ ਡਾਲਰ ਰਿਹਾ। ਨਵੰਬਰ ਦੇ ਮੁਕਾਬਲੇ ਦਸੰਬਰ 'ਚ ਇਹ ਰਕਮ 3 ਫੀਸਦੀ ਘਟੀ ਹੈ। ਸਟੇਟ ਬੈਂਕ ਆਫ ਪਾਕਿਸਤਾਨ (ਐੱਸ. ਬੀ. ਪੀ.) ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2022-23 ਦੇ ਪਹਿਲੇ ਛੇ ਮਹੀਨਿਆਂ (ਜੁਲਾਈ-ਦਸੰਬਰ) ਵਿਚ ਵਿਦੇਸ਼ਾਂ ਵਿਚ ਕੰਮ ਕਰ ਰਹੇ ਪਾਕਿਸਤਾਨੀ ਨਾਗਰਿਕਾਂ ਨੇ ਕੁੱਲ 14 ਅਰਬ ਡਾਲਰ ਦੀ ਰਕਮ ਆਪਣੇ ਘਰ ਲਈ ਭੇਜੀ।

ਇਹ ਵੀ ਪੜ੍ਹੋ : Hemleys, Archies ਅਤੇ ਹੋਰ ਸਟੋਰਾਂ ਤੋਂ 18,500 ਖਿਡੌਣੇ ਜ਼ਬਤ, ਈ-ਕਾਮਰਸ ਕੰਪਨੀਆਂ ਨੂੰ ਵੀ ਨੋਟਿਸ ਜਾਰੀ

ਇਹ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ 11 ਫੀਸਦੀ ਘੱਟ ਹੈ। ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਸਾਊਦੀ ਅਰਬ ਵਿੱਚ ਕੰਮ ਕਰਨ ਵਾਲੇ ਪਾਕਿਸਤਾਨੀ ਨਾਗਰਿਕਾਂ ਨੇ ਦਸੰਬਰ ਵਿੱਚ 51.6 ਕਰੋੜ ਡਾਲਰ ਭੇਜੇ, ਜੋ ਇੱਕ ਮਹੀਨੇ ਪਹਿਲਾਂ ਨਾਲੋਂ 4 ਪ੍ਰਤੀਸ਼ਤ ਹਨ। ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ 32.9 ਕਰੋੜ ਡਾਲਰ ਦੀ ਰਕਮ ਭੇਜੀ ਗਈ ਸੀ। ਡਾਨ ਮੁਤਾਬਕ ਲਗਾਤਾਰ ਚੌਥੇ ਮਹੀਨੇ ਵਿਦੇਸ਼ੀ ਮੁਦਰਾ 'ਚ ਗਿਰਾਵਟ ਕਾਰਨ ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਹੋਰ ਗਿਰਾਵਟ ਆਈ ਹੈ। ਪਾਕਿਸਤਾਨ ਪਹਿਲਾਂ ਹੀ ਵਿਦੇਸ਼ੀ ਮੁਦਰਾ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਕਾਰਨ ਉਸ ਨੂੰ ਹੋਰ ਦੇਸ਼ਾਂ ਕੋਲੋਂ ਵਿੱਤੀ ਸਹਾਇਤਾ ਲੈਣੀ ਪੈ ਰਹੀ ਹੈ।

ਇਹ ਵੀ ਪੜ੍ਹੋ : ਸਕੂਟਰ 'ਤੇ ਨਮਕੀਨ ਵੇਚਣ ਵਾਲੇ 'ਰਈਸ' ਸੁਬਰਤ ਰਾਏ ਤੇ ਹੋਰਾਂ ਨੂੰ ਲੱਗਾ ਕਰੋੜਾਂ ਦਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News