ਅਮਰੀਕੀ ਕੰਪਨੀ ਅਗਲੇ 5 ਸਾਲਾਂ ਵਿਚ ਭਾਰਤ ''ਚ ਖੋਲ੍ਵੇਗੀ 40 ਹੋਟਲ

09/02/2018 9:28:44 AM

ਜ਼ੀਰਕਪੁਰ — ਹੋਟਲ ਖੇਤਰ ਦੀ ਅਮਰੀਕੀ ਕੰਪਨੀ ਜੀ6 ਹੋਸਪਿਟੈਲਿਟੀ ਐੱਲ.ਐੱਲ.ਸੀ. ਨੇ ਭਾਰਤੀ ਕੰਪਨੀ ਐਰੋਮੈਟ੍ਰਿਕਸ ਹੋਲਡਿੰਗਸ ਨਾਲ ਸਾਂਝੇਦਾਰੀ 'ਚ ਆਪਣੇ ਅੰਤਰਰਾਸ਼ਟਰੀ ਬ੍ਰਾਂਡ 'ਹੋਟਲ 6' ਦੇ ਤਹਿਤ ਭਾਰਤ 'ਚ ਆਪਣਾ ਪਹਿਲਾ ਹੋਟਲ ਖੋਲ੍ਹਣ ਦੇ ਨਾਲ ਹੀ ਦੇਸ਼ 'ਚ ਅਗਲੇ 5 ਸਾਲਾਂ 'ਚ ਲਗਭਗ 40 ਹੋਰ ਹੋਟਲ ਖੋਲ੍ਹ੍ਹਣ ਦੀ ਯੋਜਨਾ ਬਣਾਈ ਹੈ।ਪੰਜਾਬ 'ਚ ਚੰਡੀਗੜ੍ਹ-ਅੰਬਾਲਾ ਰਾਸ਼ਟਰੀ ਰਾਜ ਮਾਰਗ ਸੰਖਿਆ-22 'ਤੇ ਸਥਾਪਿਤ ਜੀ6 ਦੇ 175 ਕਮਰਿਆਂ ਵਾਲੇ 6 ਮੰਜ਼ਿਲਾ ਇਸ ਹੋਟਲ ਵਿਚ ਮਹਿਮਾਨਾਂ ਲਈ ਅੰਤਰਰਾਸ਼ਟਰੀ ਪੱਧਰ ਦੀਆਂ ਸਾਰੀਆਂ ਸੁਵਿਧਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਭਾਰਤ ਵਿਚ ਆਪਣੀਆਂ ਉਤਸ਼ਾਹੀ ਯੋਜਨਾ ਦਾ ਖੁਲਾਸਾ ਕਰਦੇ ਹੋਏ ਐਰੋਮੈਟਿਕਸ ਦੇ ਚੇਅਰਮੈਨ ਅਤੇ ਜੀ6 ਹੋਸਪਿਟੈਲਿਟੀ ਦੇ ਮੁੱਖ ਵਿਕਾਸ ਅਫਸਰ ਰਾਬ ਪਲੈਸ਼ੀ ਅਤੇ ਮਾਈਕ ਮੈਕਗ੍ਰੀਨ ਨੇ ਦੱਸਿਆ ਕਿ ਉਨ੍ਹਾਂ ਦੀ ਦੇਸ਼ ਦੇ ਮਹਾਂਨਗਰਾਂ 'ਚ ਅਗਲੇ 5 ਸਾਲਾਂ ਵਿਚ 40 ਹੋਰ ਹੋਟਲ ਖੋਲ੍ਹਣ ਦੀ ਯੋਜਨਾ ਹੈ। ਇਕ ਸਵਾਲ ਦੇ ਜਵਾਬ ਵਿਚ ਪਲੈਸ਼ੀ ਨੇ ਦੱਸਿਆ ਕਿ ਜੀ6 ਹੋਸਪਿਟੈਲਿਟੀ ਤਿੰਨ ਬ੍ਰਾਂਡ ਮੋਟਲ 6, ਸਟੂਡਿਓ 6 ਅਤੇ ਹੋਟਲ 6 ਦੇ ਤਹਿਤ ਆਪਣੇ ਹੋਟਲਾਂ ਦਾ ਸੰਚਾਲਨ ਕਰਦੀ ਹੈ।
ਕੰਪਨੀ ਨੇ 1962 ਵਿਚ ਕੈਲੀਫੋਰਨੀਆ ਦੇ ਸਾਂਤਾ ਬਾਰਬਰਾ 'ਚ ਆਪਣਾ ਪਹਿਲਾ ਹੋਟਲ ਸਥਾਪਿਤ ਕਰਕੇ ਪ੍ਰਾਹੁਣਚਾਰੀ ਖੇਤਰ ਵਿਚ ਕਦਮ ਰੱਖਿਆ ਅਤੇ ਇਸ ਸਮੇਂ ਇਸ ਦੇ ਅਮਰੀਕਾ, ਕੈਨੇਡਾ ਅਤੇ ਮੈਕਸੀਕੋ 'ਚ ਇਸ ਸਮੇਂ ਲਗਭਗ 1600 ਹੋਟਲ ਹਨ। ਉਨ੍ਹਾਂ ਨੇ ਦੱਸਿਆ ਹੋਟਲ 6 ਬ੍ਰਾਂਡ ਅੰਤਰਰਾਸ਼ਟਰੀ ਬਾਜ਼ਾਰ ਲਈ ਲਿਆਇਆ ਗਿਆ ਹੈ ਅਤੇ ਇਸ ਦੇ ਤਹਿਤ ਲੈਟਿਨ ਅਮਰੀਕਾ ਅਤੇ ਭਾਰਤ ਵਿਚ ਹੋਟਲ ਖੋਲ੍ਹੇ ਜਾਣਗੇ।


Related News