ਵੈਨੇਜ਼ੁਏਲਾ ਲਈ 10 ਅਰਬ ਡਾਲਰ ਦਾ ਫੰਡ ਬਣਾਉਣ ਦੀ ਦਿਸ਼ਾ ’ਚ ਕੰਮ ਕਰ ਰਿਹੈ ਅਮਰੀਕਾ
Sunday, Apr 14, 2019 - 05:52 PM (IST)

ਵਾਸ਼ਿੰਗਟਨ- ਅਮਰੀਕਾ ਦੇ ਵਿੱਤ ਮੰਤਰੀ ਸਟੀਵਨ ਨਿਊਚਿਨ ਨੇ ਕਿਹਾ ਹੈ ਕਿ ਵੈਨੇਜ਼ੁਏਲਾ ’ਚ ਨਵੀਂ ਸਰਕਾਰ ਦੇ ਹੋਂਦ ’ਚ ਆਉਣ ਤੋਂ ਬਾਅਦ ਵਪਾਰ ਨੂੰ ਲੀਹ ’ਤੇ ਲਿਆਉਣ ’ਚ ਮਦਦ ਲਈ ਅਸੀਂ ਕੁੱਝ ਦੇਸ਼ਾਂ ਨਾਲ ਮਿਲ ਕੇ 10 ਅਰਬ ਦਾ ਫੰਡ ਬਣਾਉਣ ਦੀ ਦਿਸ਼ਾ ’ਚ ਕੰਮ ਕਰ ਰਹੇ ਹਾਂ। ਅਮਰੀਕਾ ਉਨ੍ਹਾਂ ਦੇਸ਼ਾਂ ਦੇ ਨਾਲ ਹੈ ਜੋ ਵੈਨੇਜ਼ੁਏਲਾ ਦੇ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਆਦਿਓ ਨੂੰ ਅੰਤ੍ਰਿਮ ਰਾਸ਼ਟਰਪਤੀ ਮੰਨ ਰਹੇ ਹਨ ਪਰ ਸਮੱਸਿਆਵਾਂ ’ਚ ਘਿਰੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਸੱਤਾ ’ਚ ਬਣੇ ਹੋਏ ਹਨ।
ਨਿਊਚਿਨ ਨੇ ਕਿਹਾ ਸੀ ਕਿ ਇੰਟਰਨੈਸ਼ਨਲ ਮੋਨੇਟਰੀ ਫੰਡ ਅਤੇ ਵਿਸ਼ਵ ਬੈਂਕ ਦੀਆਂ ਬੈਠਕਾਂ ਦੌਰਾਨ ਅਧਿਕਾਰੀਆਂ ਨੇ ਲਾਤੀਨ-ਅਮਰੀਕੀ ਦੇਸ਼ ਦੀ ਮੁੜ ਸੁਰਜੀਤੀ ’ਚ ਮਦਦ ਦੇ ਉਪਰਾਲਿਆਂ ’ਤੇ ਚਰਚਾ ਕੀਤੀ। ਹਾਲਾਂਕਿ ਜਦੋਂ ਤੱਕ ਵੈਨੇਜ਼ੁਏਲਾ ਸਰਕਾਰ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਨਹੀਂ ਮਿਲਦੀ, ਦੋਵੇਂ ਸੰਸਥਾਨ ਕੁੱਝ ਨਹੀਂ ਕਰ ਸਕਦੇ। ਵੈਨੇਜ਼ੁਏਲਾ ਦੀ ਅਰਥਵਿਵਸਥਾ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ ਅਤੇ ਲੋਕਾਂ ਨੂੰ ਖਾਣ-ਪੀਣ ਦਾ ਸਾਮਾਨ ਅਤੇ ਦਵਾਈਆਂ ਮਿਲਣ ’ਚ ਮੁਸ਼ਕਿਲ ਹੋ ਰਹੀ ਹੈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ

''ਆਪ'' ਵੱਲੋਂ ਪੰਜਾਬ ''ਚ ਅਹੁਦੇਦਾਰਾਂ ਦਾ ਐਲਾਨ ਤੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਪੜ੍ਹੋ top-10 ਖ਼ਬਰਾਂ
