ਅਮਰੀਕਾ-ਚੀਨ ਟ੍ਰੇਡ ਵਾਰ ''ਚ ਇੰਡੀਆ ਨੂੰ ਫਾਇਦਾ, ਐਪਲ ਆ ਸਕਦੀ ਹੈ ਭਾਰਤ

06/13/2019 12:51:15 AM

ਨਵੀਂ ਦਿੱਲੀ-ਯੂ. ਐੱਸ. (ਅਮਰੀਕਾ)-ਚੀਨ ਟ੍ਰੇਡ ਵਾਰ ਨਾਲ ਭਾਵੇਂ ਹੀ ਦੋਵਾਂ ਦੇਸ਼ਾਂ ਨੂੰ ਨੁਕਸਾਨ ਹੋਵੇ ਪਰ ਇਸ ਦਾ ਫਾਇਦਾ ਭਾਰਤ ਨੂੰ ਮਿਲਦਾ ਹੋਇਆ ਦਿਸ ਰਿਹਾ ਹੈ। ਦੁਨੀਆ ਭਰ ਦੀਆਂ ਜ਼ਿਆਦਾਤਰ ਮੋਬਾਇਲ ਕੰਪਨੀਆਂ ਚੀਨ 'ਚ ਪ੍ਰੋਡਕਸ਼ਨ ਕਰਦੀਆਂ ਹਨ। ਇਨ੍ਹਾਂ 'ਚ ਅਮਰੀਕਾ ਦੀਆਂ ਕਈ ਕੰਪਨੀਆਂ ਹਨ, ਜਿਨ੍ਹਾਂ ਦਾ ਚੀਨ 'ਚ ਪ੍ਰੋਡਕਸ਼ਨ ਸ਼ੁਰੂ ਹੈ ਪਰ ਹੁਣ ਅਮਰੀਕਾ ਦੀਆਂ ਐਪਲ ਵਰਗੀਆਂ ਵੱਡੀਆਂ ਕੰਪਨੀਆਂ ਭਾਰਤ ਵੱਲ ਰੁਖ ਕਰ ਰਹੀਆਂ ਹਨ।

ਐਪਲ ਕਈ ਸਾਲਾਂ ਤੋਂ ਬੈਂਗਲੁਰੂ 'ਚ ਆਈਫੋਨ ਦੇ ਪੁਰਾਣੇ ਮਾਡਲ ਦਾ ਪ੍ਰੋਡਕਸ਼ਨ ਕਰ ਰਹੀ ਹੈ ਪਰ ਹੁਣ ਉਹ ਇਸ ਪ੍ਰੋਡਕਸ਼ਨ ਨੂੰ ਵਿਸਤਾਰ ਦਿੰਦੇ ਹੋਏ ਨਵੇਂ ਮਾਡਲ ਦਾ ਉਤਪਾਦਨ ਕਰਨ 'ਤੇ ਵਿਚਾਰ ਕਰ ਰਹੀ ਹੈ। ਫਾਕਸਕਾਨ ਅਜੇ ਭਾਰਤ 'ਚ ਆਈਫੋਨ ਅਤੇ ਐਕਸ. ਆਰ. ਸੀਰੀਜ਼ ਦਾ ਪ੍ਰੀਖਣ ਚਲਾ ਰਿਹਾ ਹੈ ਅਤੇ ਚੇਨਈ ਦੇ ਉਪਨਗਰਾਂ 'ਚ ਵੱਡੇ ਪੈਮਾਨੇ 'ਤੇ ਇਸ ਦਾ ਉਤਪਾਦਨ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।

ਐਪਲ ਲਈ ਚੀਨ ਫਾਇਦੇ ਦਾ ਸੌਦਾ ਨਹੀਂ ਹੋਵੇਗਾ ਸਾਬਤ
ਚੀਨ 'ਚ ਵੱਡੇ ਪੈਮਾਨੇ 'ਤੇ ਐਪਲ ਦੇ ਉਤਪਾਦਾਂ ਦਾ ਉਤਪਾਦਨ ਹੁੰਦਾ ਹੈ ਪਰ ਟ੍ਰੇਡ ਵਾਰ ਦੀ ਵਜ੍ਹਾ ਨਾਲ ਐਪਲ ਲਈ ਚੀਨ ਫਾਇਦੇ ਦਾ ਸੌਦਾ ਸਾਬਤ ਨਹੀਂ ਹੋਵੇਗਾ। ਲਿਹਾਜ਼ਾ ਐਪਲ ਨੂੰ ਭਾਰਤ ਵਧੀਆ ਬਾਜ਼ਾਰ ਨਜ਼ਰ ਆ ਰਿਹਾ ਹੈ। ਉਂਝ ਵੀ ਪੀ. ਐੱਮ. ਮੋਦੀ ਤਾਈਵਾਨੀ ਮੈਨੂਫੈਕਚਰਿੰਗ ਕੰਪਨੀ ਫਾਕਸਕਾਨ ਨੂੰ ਭਾਰਤ ਆਉਣ ਦਾ ਸੱਦਾ ਦੇ ਚੁੱਕੇ ਹਨ।
ਫਾਕਸਕਾਨ ਐਪਲ ਦਾ ਖਾਸ ਮੈਨੂਫੈਕਚਰਿੰਗ ਪਾਰਟਨਰਅਮਰੀਕਾ-ਚੀਨ ਟ੍ਰੇਡ ਵਾਰ 'ਚ ਇੰਡੀਆ ਨੂੰ ਫਾਇਦਾ, ਐਪਲ ਆ ਸਕਦੀ ਹੈ ਭਾਰਤ ਫਾਕਸਕਾਨ ਅਮਰੀਕਾ ਦੀ ਦਿੱਗਜ ਕੰਪਨੀ ਐਪਲ ਦਾ ਸਭ ਤੋਂ ਖਾਸ ਮੈਨੂਫੈਕਚਰਿੰਗ ਪਾਰਟਨਰ ਹੈ। ਬੋਰਡ ਦੇ ਨੋਮਿਨੀ ਅਤੇ ਸੈਮੀਕੰਡਕਡਰ ਡਵੀਜ਼ਨ ਦੇ ਮੁਖੀ ਯੰਗ ਲਿਊ ਨੇ ਆਪਣੇ ਨਿਵੇਸ਼ਕਾਂ ਨੂੰ ਕਿਹਾ ਹੈ ਕਿ ਯੂ. ਐੱਸ.-ਚੀਨ ਟ੍ਰੇਡ ਵਾਰ 'ਤੇ ਐਪਲ ਕੰਪਨੀ ਕਿਤੇ ਵੀ ਪ੍ਰੋਡਕਸ਼ਨ ਨੂੰ ਸ਼ਿਫਟ ਕਰਦੀ ਹੈ ਤਾਂ ਅਸੀਂ ਉਸ ਨੂੰ ਸਪੋਰਟ ਕਰਾਂਗੇ।

ਉਤਪਾਦਨ ਸਮਰੱਥਾ 25 ਫੀਸਦੀ ਚੀਨ ਦੇ ਬਾਹਰ
ਲਿਊ ਨੇ ਕਿਹਾ ਕਿ ਸਾਡੀ ਉਤਪਾਦਨ ਸਮਰੱਥਾ 25 ਫੀਸਦੀ ਚੀਨ ਦੇ ਬਾਹਰ ਹੁੰਦੀ ਹੈ ਅਤੇ ਅਸੀਂ ਅਮਰੀਕੀ ਬਾਜ਼ਾਰ 'ਚ ਐਪਲ ਦੀਆਂ ਜ਼ਰੂਰਤਾਂ ਨੂੰ ਪੂਰੀ ਕਰਨ 'ਚ ਮਦਦ ਕਰਾਂਗੇ। ਲਿਊ ਨੇ ਅੱਗੇ ਕਿਹਾ ਕਿ ਹੁਣ ਭਾਰਤ 'ਚ ਐਪਲ ਲਈ ਨਿਵੇਸ਼ ਕੀਤਾ ਜਾ ਰਿਹਾ ਹੈ। ਸਾਡੇ ਕੋਲ ਐਪਲ ਦੇ ਪ੍ਰੋਡਕਟ ਦੇ ਉਤਪਾਦਨ ਕਰਨ ਦੀ ਪੂਰੀ ਸਮਰੱਥਾ ਹੈ।


Karan Kumar

Content Editor

Related News