ਪੂਰੇ ਦੇਸ਼ ਦੇ ਵੱਡੇ ਮੰਦਰਾਂ ਦੇ ਪੰਡਿਤ ਕਰਨਗੇ ਪੂਜਾ, 300 ਕਿਲੋ ਸੋਨਾ ਦਾਨ ਕਰੇਗਾ ਅੰਬਾਨੀ ਪਰਿਵਾਰ

Sunday, Dec 25, 2022 - 06:49 PM (IST)

ਮੁੰਬਈ - ਦੇਸ਼ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਨੇ 19 ਨਵੰਬਰ ਨੂੰ ਅਮਰੀਕਾ ਦੇ ਲਾਸ ਏਂਜਲਸ ’ਚ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ। ਲਗਪਗ ਇਕ ਮਹੀਨੇ ਬਾਅਦ ਉਹ ਸ਼ਨੀਵਾਰ ਮੁੰਬਈ ਪਰਤੀ। ਉਨ੍ਹਾਂ ਦੀ ਰਿਹਾਇਸ਼ ‘ਕਰੁਣਾ ਸਿੰਧੂ’ ਵਿਖੇ ਐਤਵਾਰ ਵਿਸ਼ੇਸ਼ ਪ੍ਰੋਗਰਾਮ ਅਤੇ ਪੂਜਾ ਹੋਵੇਗੀ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਇਹ ਵੀ ਪੜ੍ਹੋ : ਪ੍ਰਾਪਰਟੀ ’ਚ ਨਿਵੇਸ਼ ਕਰ ਕੇ ਫਸੇ ਪੰਜਾਬੀ NRI,  ਮੁਨਾਫ਼ੇ ਦੀ ਬਜਾਏ ਹੋ ਰਿਹਾ ਹੈ ਨੁਕਸਾਨ

ਮੀਡੀਆ ਰਿਪੋਰਟਾਂ ਮੁਤਾਬਕ ਪੂਰੇ ਦੇਸ਼ ਦੇ ਮਸ਼ਹੂਰ ਮੰਦਰਾਂ ਤੋਂ ਕਈ ਪੰਡਿਤ ਈਸ਼ਾ ਅਤੇ ਉਨ੍ਹਾਂ ਦੇ ਦੋ ਬੱਚਿਆਂ ਦਾ ਘਰ ’ਚ ਸਵਾਗਤ ਕਰਨ ਲਈ ਆਉਣਗੇ। ਅੰਬਾਨੀ ਪਰਿਵਾਰ ਨੇ ਈਸ਼ਾ ਦੇ ਘਰ ਇੱਕ ਵੱਡਾ ਪ੍ਰੋਗਰਾਮ ਰਖਿਆ ਹੈ। ਇਸ ਵਿੱਚ ਅੰਬਾਨੀ ਪਰਿਵਾਰ ਬੱਚਿਆਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਪ੍ਰਮਾਤਮਾ ਦਾ ਆਸ਼ੀਰਵਾਦ ਮੰਗੇਗਾ।

ਪੂਜਾ ਲਈ ਤਿਰੂਪਤੀ ਦੇ ਬਾਲਾਜੀ ਮੰਦਰ, ਨਾਥਦੁਆਰੇ ਦੇ ਸ਼੍ਰੀਨਾਥਜੀ ਮੰਦਰ, ਸ਼੍ਰੀ ਦਵਾਰਕਾਧੀਸ਼ ਮੰਦਰ ਸਮੇਤ ਕਈ ਮੰਦਰਾਂ ਤੋਂ ਪ੍ਰਸ਼ਾਦ ਮੰਗਵਾਇਆ ਗਿਆ ਹੈ। ਇਸ ਮੌਕੇ ਅੰਬਾਨੀ ਪਰਿਵਾਰ 300 ਕਿਲੋ ਸੋਨਾ ਦਾਨ ਕਰੇਗਾ। 

ਅਜਿਹਾ ਮੰਨਿਆ ਜਾਂਦਾ ਹੈ ਕਿ ਸੋਨਾ ਦਾਨ ਕਰਨ ਨਾਲ ਉਮਰ ਲੰਬੀ ਹੁੰਦੀ ਹੈ ਅਤੇ ਦਾਨ ਕਰਨ ਨਾਲ ਕਿਸਮਤ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਨਵੰਬਰ 2022 ਵਿੱਚ ਈਸ਼ਾ ਅੰਬਾਨੀ ਨੇ ਕੈਲੀਫੋਰਨੀਆ ਦੇ ਲਾਸ ਏਂਜਲਸ ਦੇ ਸੀਡਰ ਸੇਨਾਈ ਵਿੱਚ ਦੋ ਜੁੜਵਾਂ ਬੱਚਿਆਂ ਕ੍ਰਿਸ਼ਨਾ ਅਤੇ ਆਦੀਆ ਨੂੰ ਜਨਮ ਦਿੱਤਾ ਸੀ। ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਈਸ਼ਾ ਪਹਿਲੀ ਵਾਰ ਭਾਰਤ ਆ ਰਹੀ ਹੈ। ਅਜਿਹੇ 'ਚ ਅੰਬਾਨੀ ਪਰਿਵਾਰ ਕਾਫੀ ਉਤਸ਼ਾਹਿਤ ਹੈ। ਅੱਜ ਉਨ੍ਹਾਂ ਦੇ ਸਵਾਗਤ ਲਈ ਵਿਸ਼ਾਲ ਪੂਜਾ ਅਰਚਨਾ ਵੀ ਕੀਤੀ ਗਈ, ਜਿਸ ਲਈ ਵੱਖ-ਵੱਖ ਮੰਦਿਰਾਂ ਤੋਂ ਪੰਡਤਾਂ ਨੂੰ ਬੁਲਾਇਆ ਗਿਆ।

ਇਹ ਵੀ ਪੜ੍ਹੋ : NDTV 'ਚ ਗੌਤਮ ਅਡਾਨੀ ਦੀ ਹੋਵੇਗੀ 65% ਹਿੱਸੇਦਾਰੀ, ਸੰਸਥਾਪਕ ਅਡਾਨੀ ਗਰੁੱਪ ਨੂੰ ਵੇਚਣਗੇ ਸ਼ੇਅਰ

300 ਕਿਲੋ ਸੋਨਾ ਦਾਨ

ਖਬਰਾਂ ਮੁਤਾਬਕ ਅੰਬਾਨੀ ਪਰਿਵਾਰ ਵੀ ਬੱਚਿਆਂ ਦੇ ਨਾਂ 'ਤੇ 300 ਕਿਲੋ ਸੋਨਾ ਦਾਨ ਕਰਨ ਜਾ ਰਿਹਾ ਹੈ। ਇਸ ਸ਼ਾਨਦਾਰ ਸਮਾਗਮ ਦਾ ਭੋਜਨ ਮੇਨਿਊ ਵੀ ਬਹੁਤ ਖਾਸ ਹੈ। ਇਹ ਖਾਣਾ ਬਣਾਉਣ ਲਈ ਵੱਡੇ-ਵੱਡੇ ਕੈਟਰਰ ਬੁਲਾਏ ਗਏ ਹਨ। ਇਸ ਦੇ ਨਾਲ ਹੀ ਅੰਬਾਨੀ ਪਰਿਵਾਰ ਵੱਲੋਂ ਭਾਰਤ ਦੇ ਵੱਡੇ ਮੰਦਰਾਂ ਜਿਵੇਂ ਤਿਰੂਪਤੀ ਬਾਲਾਜੀ, ਤਿਰੁਮਾਲਾ, ਸ਼੍ਰੀਨਾਥ ਜੀ, ਨਾਥਦੁਆਰਾ ਅਤੇ ਸ਼੍ਰੀ ਦਵਾਰਕਾਧੀਸ਼ ਅਤੇ ਹੋਰ ਥਾਵਾਂ ਤੋਂ ਵਿਸ਼ੇਸ਼ ਪ੍ਰਸ਼ਾਦ ਉਨ੍ਹਾਂ ਦੇ ਘਰ ਦੇ ਸ਼ਾਨਦਾਰ ਸਮਾਰੋਹ ਵਿੱਚ ਵਰਤਾਇਆ ਜਾਵੇਗਾ। 

ਬੱਚਿਆਂ ਦੀ ਦੇਖ-ਰੇਖ ਲਈ ਖ਼ਾਸ ਇੰਤਜ਼ਾਮ

ਮੁੰਬਈ ਤੋਂ ਡਾਕਟਰਾਂ ਦੀ ਟੀਮ ਵੀ ਈਸ਼ਾ ਨੂੰ ਲੈਣ ਲਈ ਲਾਸ ਏਂਜਲਸ ਪਹੁੰਚੀ ਸੀ। ਉਸ ਟੀਮ ਦੀ ਦੇਖ-ਰੇਖ ਵਿਚ ਹੀ ਕਤਰ ਏਅਰਲਾਈਨਸ ਵਿਚ ਈਸ਼ਾ ਆਪਣੇ ਬੱਚਿਆਂ ਨੂੰ ਲੈ ਕੇ ਭਾਰਤ ਆਈ ਹੈ। ਈਸ਼ਾ ਅੰਬਾਨੀ ਆਪਣੇ ਨਾਲ 8 ਨੇਨੀ ਅਮਰੀਕਾ ਤੋਂ ਲੈ ਕੇ ਆਈ ਹੈ। ਉਹ ਬੱਚਿਆਂ ਦੀ ਦੇਖਭਾਲ ਲਈ ਭਾਰਤ ਵਿਚ ਹੀ ਰਹਿਣ ਵਾਲੀਆਂ ਹਨ। 

ਇਹ ਵੀ ਪੜ੍ਹੋ : ਕੰਗਾਲ ਪਾਕਿਸਤਾਨ 'ਚ ਆਰਥਿਕ ਐਮਰਜੈਂਸੀ ਦਾ ਐਲਾਨ, ਸਰਕਾਰੀ ਮੁਲਾਜ਼ਮਾਂ 'ਤੇ ਡਿੱਗੀ ਗਾਜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News