Amazon ਦੇਵੇਗਾ ਹਾਈ ਸਪੀਡ ਇੰਟਰਨੈੱਟ, ਪੁਲਾੜ 'ਚ ਭੇਜੇਗਾ 3,000 ਸੈਟੇਲਾਈਟਸ

Sunday, Apr 07, 2019 - 09:49 PM (IST)

Amazon ਦੇਵੇਗਾ ਹਾਈ ਸਪੀਡ ਇੰਟਰਨੈੱਟ, ਪੁਲਾੜ 'ਚ ਭੇਜੇਗਾ 3,000 ਸੈਟੇਲਾਈਟਸ

ਸੈਨ ਫ੍ਰਾਂਸਿਸਕੋ—ਈ-ਕਾਮਰਸ ਕੰਪਨੀ ਐਮਾਜ਼ੋਨ ਵੀ ਹੁਣ ਬ੍ਰਾਡਬੈਂਡ ਕੁਨੈਕਟੀਵਿਟੀ ਦੇ ਖੇਤਰ 'ਚ ਕਦਮ ਰੱਖਣ ਵਾਲੀ ਹੈ। ਐਮਾਜ਼ੋਨ ਆਪਣੇ ਬ੍ਰਾਡਬੈਂਡ ਕੁਨੈਕਟੀਵਿਟੀ ਲਈ 3,000 ਸੈਟੇਲਾਈਟ ਨੂੰ ਲਾਂਚ ਕਰਨ ਵਾਲਾ ਹੈ। ਐਮਾਜ਼ੋਨ ਨੇ ਆਪਣੇ ਇਸ ਮਹਤੱਵਪੂਰਨ ਪ੍ਰੋਜੈਕਟ ਨੂੰ ਪ੍ਰੋਜੈਕਟ ਕੂਈਪਰ (Project Kuiper) ਦਾ ਨਾਂ ਦਿੱਤਾ ਹੈ। ਐਮਾਜ਼ੋਨ ਦਾ ਇਹ ਇਕ ਲਾਂਗ ਟਰਮ ਪਲਾਨ ਹੈ ਜਿਸ 'ਚ ਯੂਜ਼ਰਸ ਨੂੰ ਮਲਟੀਪਲ ਫੀਲਿੰਗਸ ਦੇ ਰਾਹੀਂ ਇੰਟਰਨੈੱਟ ਐਕਸੈੱਸ ਦਾ ਲਾਭ ਮਿਲ ਸਕੇਗਾ।

PunjabKesari

ਐਮਾਜ਼ੋਨ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਇਸ ਲਾਂਗ ਟਰਮ ਪ੍ਰੋਜੈਕਟ ਲਈ ਯੂਜ਼ਰਸ ਨੂੰ ਗਲੋਬਲੀ ਇੰਟਰਨੈੱਟ ਦਾ ਐਕਸੈੱਸ ਮਿਲੇਗਾ। ਇਸ ਪ੍ਰੋਜੈਕਟ ਲਈ ਕੰਪਨੀ ਨੇ ਪਿਛਲੇ ਮਹੀਨੇ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ ਯੂਨੀਅਨ ਨੂੰ ਅਪਰੋਚ ਕੀਤਾ ਹੈ।

PunjabKesari

Project Kuiper ਨੂੰ ਲੋ ਅਰਥ ਆਬਬਿਟ (LEO) ਸੈਟੇਲਾਈਟਸ ਨੂੰ ਲਾਂਚ ਕੀਤਾ ਜਾਵੇਗਾ ਜੋ ਲੋ ਲੇਟੈਂਸੀ 'ਚ ਵੀ ਹਾਈ ਸਪੀਡ ਬ੍ਰਾਡਬੈਂਡ ਕੁਨੈਕਟੀਵਿਟੀ ਪ੍ਰਦਾਨ ਕਰੇਗਾ। ਐਮਾਜ਼ੋਨ ਇਸ ਦੇ ਲਈ ਰੀਯੂਜੇਬਲ ਰਾਕਟ ਟੈਕਨਾਲੋਜੀ ਦਾ ਇਸਤੇਮਾਲ ਕਰੇਗਾ ਜੋ ਕੰਪਨੀ ਦੇ ਪੁੜਾਲ ਵੈਂਚਰ ਨੂੰ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ 'ਚ ਮਦਦ ਕਰੇਗਾ।

PunjabKesari

ਤੁਹਾਨੂੰ ਦੱਸ ਦੇਈਏ ਕਿ ਐਮਾਜ਼ੋਨ ਈ-ਕਾਮਰਸ ਤੋਂ ਇਲਾਵਾ ਕਲਾਊਡ ਡਾਟਾ ਸਟੋਰੇਜ਼ ਪ੍ਰਦਾਨ ਕਰਨ 'ਚ ਪਹਿਲੇ ਨੰਬਰ 'ਤੇ ਹੈ। ਐਮਾਜ਼ੋਨ ਨੇ ਕਈ ਕਲਾਊਡ ਡਾਟਾ ਸਟੋਰੇਜ਼ ਸਰਵਰ ਸਥਾਪਿਤ ਕੀਤੇ ਹਨ ਜੋ ਕਈ ਵੱਡੀ ਤਕਨੀਕੀ ਕੰਪਨੀਆਂ ਦੇ ਡਾਟਾ ਨੂੰ ਸਟੋਰ ਕਰਦਾ ਹੈ। ਐਮਾਜ਼ੋਨ ਦੇ ਇਸ ਪ੍ਰੋਜੈਕਟ ਕਾਰਨ ਹੋਰ ਬ੍ਰਾਡਬੈਂਡ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਏਅਰਟੈੱਲ ਅਤੇ ਰਿਲਾਇੰਸ ਜਿਓ ਨੂੰ ਚੁਣੌਤੀ ਮਿਲ ਸਕਦੀ ਹੈ।


author

Karan Kumar

Content Editor

Related News