ਕਿਸਾਨਾਂ ਤੋਂ ਸਿੱਧੇ ਫਲ-ਸਬਜ਼ੀਆਂ ਖਰੀਦੇਗੀ ਐਮਾਜ਼ੋਨ, ਆਉਣਗੇ ਉਨ੍ਹਾਂ ਦੇ ''ਚੰਗੇ ਦਿਨ''

12/18/2019 2:05:29 PM

ਨਵੀਂ ਦਿੱਲੀ—ਇਕ ਪਾਸੇ ਫੂਡ ਇੰਫਲੈਕਸ਼ਨ ਨਵੰਬਰ ਮਹੀਨੇ 'ਚ ਪਿਛਲੇ 71 ਮਹੀਨਿਆਂ ਦੋ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਪਿਆਜ਼ 160 ਦੇ ਪਾਰ ਤਾਂ ਆਲੂ 50 ਰੁਪਏ ਕਿਲੋ ਵਿਕ ਰਿਹਾ ਹੈ। ਦੂਜੇ ਪਾਸੇ ਦੇਸ਼ ਦੇ ਕਿਸਾਨ ਅਭਾਵ ਅਤੇ ਕਰਜ਼ ਦੇ ਕਾਰਣ ਮੌਤ ਨੂੰ ਗਲੇ ਲਗਾ ਰਹੇ ਹਨ। ਪਰ ਹੁਣ ਇਸ ਸਮੱਸਿਆ ਦਾ ਜ਼ਲਦ ਹੱਲ ਹੋਣ ਜਾ ਰਹੀ ਹੈ। ਐਮਾਜ਼ੋਨ ਪੁਣੇ ਦੇ ਕਿਸਾਨਾਂ ਦੇ ਨਾਲ ਮਿਲ ਕੇ ਇਕ ਪਾਇਲਟ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ।
ਕੋਲਡ ਸਟੋਰ ਦਾ ਚੇਨ ਤਿਆਰ ਕਰੇਗੀ ਐਮਾਜ਼ੋਨ
ਐਮਾਜ਼ੋਨ ਉਥੇ ਦੇ ਕਿਸਾਨਾਂ ਦੇ ਨਾਲ ਮਿਲ ਕੇ ਡਾਇਰੈਕਟ ਬਿਜ਼ਨੈੱਸ ਕਰਨਾ ਚਾਹੁੰਦੀ ਹੈ। ਇਸ ਲਈ ਉਹ ਕੋਲਡ ਸਟੋਰੇਜ਼ ਦਾ ਚੇਨ ਤਿਆਰ ਕਰ ਰਹੀ ਹੈ। ਉਹ ਕਿਸਾਨਾਂ ਤੋਂ ਸਿੱਧੇ ਸਮਾਨ ਖਰੀਦੇਗੀ ਅਤੇ ਉਸ ਨੂੰ ਸੁਰੱਖਿਅਤ ਕੋਲਡ ਸਟੋਰੇਜ਼ 'ਚ ਕੀਤਾ ਜਾਵੇਗਾ। ਬਾਅਦ 'ਚ ਇਨ੍ਹਾਂ ਸਾਮਾਨਾਂ ਨੂੰ ਐਮਾਜ਼ੋਨ ਫਰੈੱਸ਼ ਅਤੇ ਐਮਾਜ਼ੋਨ ਪੈਨਟਰੀ ਦੇ ਪਲੇਟਫਾਰਮ 'ਤੇ ਵੇਚ ਦਿੱਤਾ ਜਾਵੇਗਾ। ਇਸ ਨਾਲ ਕਿਸਾਨਾਂ ਨੂੰ ਵੀ ਸਹੀ ਕੀਮਤ ਮਿਲੇਗੀ ਅਤੇ ਉਨ੍ਹਾਂ ਨੂੰ ਤੁਰੰਤ ਆਪਣੀ ਫਸਲ ਦਾ ਪੈਸਾ ਮਿਲ ਜਾਵੇਗਾ।

PunjabKesari
ਸਿੱਧੇ ਕਿਸਾਨਾਂ ਤੋਂ ਹੋਵੇਗੀ ਖਰੀਦ
ਜੇਕਰ ਇਹ ਪ੍ਰਾਜੈਕਟ ਸਫਲ ਹੁੰਦਾ ਹੈ ਤਾਂ ਐਮਾਜ਼ੋਨ ਬਹੁਤ ਤੇਜ਼ੀ ਨਾਲ ਇਸ ਬਿਜ਼ਨੈੱਸ ਦਾ ਵਿਸਤਾਰ ਕਰਨਾ ਚਾਹੇਗੀ। ਫਿਲਹਾਲ ਇਹ ਮੰਡੀਆ 'ਚ ਫਲ ਅਤੇ ਸਬਜ਼ੀਆਂ ਐਗਰੀਗੇਟਰ ਤੋਂ ਖਰੀਦਦੀ ਹੈ ਅਤੇ ਆਨਲਾਈਨ ਪਲੈਟਫਾਰਮ 'ਤੇ ਉਸ ਦੀ ਵਿਕਰੀ ਕੀਤੀ ਜਾਂਦੀ ਹੈ। ਇਕੋਨਾਮਿਕ ਟਾਈਮਜ਼ ਦੇ ਸਵਾਲਾਂ ਦਾ ਈਮੇਲ ਜਵਾਬ 'ਚ ਉਸ ਦੇ ਸਪੋਕਸਪਰਸਨ ਨੇ ਕਿਹਾ ਕਿ ਅਸੀਂ ਇਸ ਪ੍ਰਾਜੈਕਟ 'ਚ ਤੇਜ਼ੀ ਲਿਆਉਣ ਲਈ ਸਬਜ਼ੀ ਬਾਡੀ ਨਾਲ ਵੀ ਸੰਪਰਕ 'ਚ ਹਾਂ।
580 ਅਰਬ ਡਾਲਰ ਦਾ ਹੈ ਸਾਲਾਨਾ ਵਪਾਰ
ਭਾਰਤ 'ਚ ਫੂਡ ਅਤੇ ਗ੍ਰਾਸਰੀ ਦਾ ਸਾਲਾਨਾ ਕਾਰੋਬਾਰ ਕਰੀਬ 580 ਅਰਬ ਡਾਲਰ ਦਾ ਹੈ। ਇਸ 'ਚ ਆਰਗੇਨਾਈਜ਼ਡ ਸੈਕਟਰ ਦਾ ਯੋਗਦਾਨ ਮਾਤਰ 25 ਅਰਬ ਡਾਲਰ ਦਾ ਹੈ। ਇਸ ਲਈ ਤਮਾਮ ਈ-ਕਾਮਰਸ ਕੰਪਨੀਆਂ ਇਥੇ ਆਪਣੇ ਲਈ ਮੌਕੇ ਤਲਾਸ਼ ਰਹੀ ਹੈ। ਐਕਸਿਸ ਕੈਪੀਟਲ ਦੀ ਰਿਪੋਰਟ ਮੁਤਾਬਕ ਅਗਲੇ ਪੰਜ ਸਾਲਾਂ ਭਾਵ 2024 ਤੱਕ ਇਹ ਬਾਜ਼ਾਰ ਕਰੀਬ 69 ਅਰਬ ਡਾਲਰ ਜਾਵੇਗਾ। ਵਾਲਮਾਰਟ ਪਹਿਲਾਂ ਹੀ ਬਹੁਤ ਤੇਜ਼ੀ ਨਾਲ ਇਸ ਬਾਜ਼ਾਰ 'ਚ ਆਪਣੀ ਪਹੁੰਚ ਬਣਾ ਰਿਹਾ ਹੈ।


Aarti dhillon

Content Editor

Related News