ਐਮਾਜ਼ੋਨ ਦੀ ਇਸ ਸਰਵਿਸ ਨਾਲ ਹੁਣ ਸਿਰਫ ਇਕ ਦਿਨ ''ਚ ਘਰ ਪਹੁੰਚੇਗਾ ਤੁਹਾਡਾ ਪ੍ਰੋਡਕਟ
Saturday, May 11, 2019 - 08:55 PM (IST)

ਨਵੀਂ ਦਿੱਲੀ—ਈ-ਕਾਮਰਸ ਸਾਈਟ ਐਮਾਜ਼ੋਨ ਨੇ ਹਾਲ ਹੀ 'ਚ ਆਪਣੀ ਇਕ ਸੇਲ ਖਤਮ ਕੀਤੀ ਹੈ ਅਤੇ ਸੇਲ ਤੋਂ ਬਾਅਦ ਹੁਣ ਕੰਪਨੀ ਨੇ ਗੁਪਤ ਤਰੀਕੇ ਨਾਲ ਆਪਣੀ ਇਕ ਨਵੀਂ ਸਰਵਿਸ ਲਾਂਚ ਕਰ ਦਿੱਤੀ ਹੈ। ਇਸ ਸਰਵਿਸ ਦਾ ਸਭ ਤੋਂ ਵੱਡਾ ਫਾਇਦਾ ਗਾਹਕਾਂ ਨੂੰ ਹੋਵੇਗਾ ਕਿਉਂਕਿ ਆਉਣ ਵਾਲੇ ਦਿਨਾਂ 'ਚ ਕੁਝ ਵੀ ਖਰੀਦਣ 'ਤੇ ਸਿਰਫ ਇਕ ਦਿਨ 'ਚ ਹੀ ਉਹ ਪ੍ਰੋਡਕਟ ਗਾਹਕਾਂ ਤਕ ਪਹੁੰਚ ਜਾਵੇਗਾ। ਖਬਰਾਂ ਮੁਤਾਬਕ ਆਪਣੇ ਵੇਅਰਹਾਊਸ ਕਰਮਚਾਰੀਆਂ ਦੁਆਰਾ ਲਗਾਤਾਰ ਕੀਤੀ ਜਾ ਰਹੀ ਕੰਮ ਦੇ ਦਬਾਅ ਦੀਆਂ ਸ਼ਿਕਾਇਤਾਂ ਵਿਚਾਲੇ ਐਮਾਜ਼ੋਨ ਗੁਪਤ ਤਰੀਕੇ ਨਾਲ ਆਪਣੀ ਵਨ ਡੇ ਪ੍ਰਾਈਮ ਸ਼ਿਪਿੰਗ ਸਰਵਿਸ ਸ਼ੁਰੂ ਕਰ ਦਿੱਤੀ ਹੈ। ਇਸ ਦਾ ਮਤਲਬ ਹੁਣ ਤਕ ਜੋ ਪ੍ਰੋਡਕਟ ਐਮਾਜ਼ੋਨ ਦੇ ਗਾਹਕਾਂ ਨੂੰ ਮਿਲ ਰਿਹਾ ਸੀ ਉਹ ਹੁਣ ਇਕ ਹੀ ਦਿਨ 'ਚ ਮਿਲ ਜਾਵੇਗਾ।
ਕੰਪਨੀ ਨੇ ਵੈੱਬਸਾਈਟ 'ਤੇ ਪ੍ਰੋਡਕਟ ਨਾਲ ਇਹ ਆਪਸ਼ਨ ਦੇਣਾ ਸ਼ੁਰੂ ਕਰ ਦਿੱਤਾ ਹੈ ਜੋ ਫਿਲਹਾਲ ਮੁਫਤ ਹੈ। ਹਾਲਾਂਕਿ ਫਿਲਹਾਲ ਇਹ ਸਾਫ ਨਹੀਂ ਹੈ ਕਿ ਇਹ ਇਕ ਹੀ ਦਿਨ 'ਚ ਫ੍ਰੀ ਡਿਲਵਰੀ ਵਾਲਾ ਆਪਸ਼ਨ ਕਿੰਨਾਂ-ਕਿੰਨਾਂ ਰਿਜਨਸ 'ਚ ਕੰਮ ਕਰੇਗਾ। ਦੱਸ ਦੇਈਏ ਕਿ ਇਸ ਸਾਲ ਅਪ੍ਰੈਲ 'ਚ ਹੀ ਕੰਪਨੀ ਦੇ ਚੀਫ ਫਾਈਨੈਂਸ਼ੀਅਲ ਆਫਿਸਰ ਨੇ ਇਕ ਬਿਆਨ 'ਚ ਕਿਹਾ ਸੀ ਕਿ ਐਮਾਜ਼ੋਨ 2019 'ਚ 800 ਮਿਲੀਅਨ ਡਾਲਰ ਦਾ ਨਿਵੇਸ਼ ਕਰ ਆਪਣੀ ਡਿਲਵਰੀ ਸਰਵਿਸ ਨੂੰ ਇਕ ਹੀ ਦਿਨ 'ਚ ਬਦਲਣ ਵਾਲੇ ਹਨ।