ਕੋਰੋਨਾ ਦੇ ਵਧਦੇ ਪ੍ਰਕੋਪ ਕਾਰਨ ਐਮਾਜ਼ੋਨ ਨੇ ਭਾਰਤ ’ਚ ਰੋਕੀ ‘ਪ੍ਰਾਈਮ ਡੇਅ ਸੇਲ’
Saturday, May 08, 2021 - 05:34 PM (IST)
ਗੈਜੇਟ ਡੈਸਕ– ਦੇਸ਼ ’ਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਦੇ ਪ੍ਰਕੋਪ ਕਾਰਨ ਐਮਾਜ਼ੋਨ ਇੰਡੀਆ ਨੇ ‘ਐਮਾਜ਼ਨ ਪ੍ਰਾਈਮ ਡੇਅ ਸੇਲ’ ’ਤੇ ਲੋਕ ਲਗਾ ਦਿੱਤੀ ਹੈ। ਐਮਾਜ਼ੋਨ, ਗੂਗਲ ਅਤੇ ਕਈ ਭਾਰਤੀ ਕੰਪਨੀਆਂ ਸਰਕਾਰ ਦੀ ਮਦਦ ਲਈ ਅੱਗੇ ਆਈਆਂ ਹਨ। ਦੇਸ਼ ’ਚ ਆਈ.ਸੀ.ਯੂ. ਬੈੱਡ, ਆਕਸੀਜਨ ਅਤੇ ਦਵਾਈਆਂ ਲਈ ਕਈ ਦੇਸ਼ ਅੱਗੇ ਆਏ ਹਨ।
ਐਮਾਜ਼ੋਨ ਪ੍ਰਾਈਮ ਡੇਅ ਸੇਲ ’ਤੇ ਰੋਕ ਬਾਰੇ ਸਭ ਤੋਂ ਪਹਿਲਾਂ ਸੀ.ਐੱਨ.ਬੀ.ਸੀ. ਨੇ ਜਾਣਕਾਰੀ ਦਿੱਤੀ ਹੈ ਅਤੇ ਉਸ ਤੋਂ ਬਾਅਦ ਐਮਾਜ਼ੋਨ ਨੇ ਵੀ ਪੁਸ਼ਟੀ ਕੀਤੀ ਹੈ। ਐਮਾਜ਼ੋਨ ਪ੍ਰਾਈਮ ਡੇਅ ਸੇਲ ਦਾ ਆਯੋਜਨ ਸਾਲਾਨਾ ਤੌਰ ’ਤੇ ਐਮਾਜ਼ੋਨ ’ਤੇ ਜੁਲਾਈ ’ਚ ਆਯੋਜਿਤ ਹੁੰਦਾ ਹੈ। ਇਸ ਸੇਲ ’ਚ ਸਿਰਫ਼ ਪ੍ਰਾਈਮ ਮੈਂਬਰਾਂ ਨੂੰ ਹੀ ਖ਼ਰੀਦਦਾਰੀ ਕਰਨ ਦੀ ਇਜਾਜ਼ਤ ਮਿਲਦੀ ਹੈ ਅਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਆਫਰ ਮਿਲਦੇ ਹਨ। ਐਮਾਜ਼ੋਨ ਪ੍ਰਾਈਮ ਡੇਅ ਸੇਲ ’ਚ ਗਾਹਕਾਂ ਨੂੰ ਫਾਸਟ ਸ਼ਾਪਿੰਗ ਤੋਂ ਇਲਾਵਾ ਕਈ ਸ਼ਾਨਦਾਰ ਆਫਰਸ ਮਿਲਦੇ ਹਨ।
ਸਮਾਰਟਫੋਨ ਨਿਰਮਾਤਾ ਕੰਪਨੀ ਰੀਅਲਮੀ ਨੇ ਵੀ ਲਾਗ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਆਪਣੀ ਆਗਾਮੀ ਲਾਂਚਿੰਗ ਨੂੰ ਕੁਝ ਦਿਨਾਂ ਲਈ ਟਾਲ ਦਿੱਤਾ ਹੈ। ਰੀਅਲਮੀ ਦਾ ਈਵੈਂਟ 4 ਮਈ ਨੂੰ ਹੋਣ ਵਾਲਾ ਸੀ ਜਿਸ ਵਿਚ ਰੀਅਲਮੀ ਐਕਸ 7 ਮੈਕਸ ਦੀ ਲਾਂਚਿੰਗ ਹੋਣ ਵਾਲੀ ਸੀ। ਇਹ ਫੋਨ ਰੀਅਲਮੀ ਜੀ.ਟੀ. ਨਿਓ ਦਾ ਰੀ-ਬ੍ਰਾਂਡਿਡ ਮਾਡਲ ਦੱਸਿਆ ਜਾ ਰਿਹਾ ਹੈ। 4 ਮਈ ਵਾਲੇ ਈਵੈਂਟ ’ਚ ਰੀਅਲਮੀ ਟੀ.ਵੀ. ਵੀ ਲਾਂਚ ਹੋਣ ਵਾਲਾ ਸੀ। ਰੀਅਲਮੀ ਇੰਡੀਆ ਦੇ ਸੀ.ਈ.ਓ. ਮਾਧਵ ਸੇਠ ਨੇ ਟਵੀਟ ਕਰਕੇ ਐਨੀਵਰਸਰੀ ਸੈਲੀਬ੍ਰੇਸ਼ਨ ਨੂੰ ਰੱਦ ਕਰਨ ਅਤੇ ਆਗਾਮੀ ਈਵੈਂਟ ਨੂੰ ਟਾਲਣ ਦੀ ਜਾਣਕਾਰੀ ਦਿੱਤੀ ਹੈ।